ਅਮਿਤਾਭ ਸਿਨਹਾ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ ‘ਤੇ ਤੁਲੇ-ਮਨਜਿੰਦਰ ਸਿੰਘ ਸਿਰਸਾ

ਅਮਿਤਾਭ ਸਿਨਹਾ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ 'ਤੇ ਤੁਲੇ-ਮਨਜਿੰਦਰ ਸਿੰਘ ਸਿਰਸਾ

ਅਮਿਤਾਭ ਸਿਨਹਾ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ ‘ਤੇ ਤੁਲੇ-ਮਨਜਿੰਦਰ ਸਿੰਘ ਸਿਰਸਾ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐਸ.ਜੀ.ਐਮ.ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਆਪਣੇ ਅਖੌਤੀ ਰਾਸ਼ਟਰਵਾਦ ਦੇ ਨਾਅਰਿਆਂ ਨਾਲ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ ‘ਤੇ ਤੁਲੇ ਹੋਏ ਹਨ।ਅਮਿਤਾਭ ਸਿਨਹਾ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ 'ਤੇ ਤੁਲੇ-ਮਨਜਿੰਦਰ ਸਿੰਘ ਸਿਰਸਾਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਦੂਰਅੰਦੇਸ਼ੀ ਸੋਚ ਦੇ ਮਾਲਕ ਰਾਸ਼ਟਰੀ ਨੇਤਾ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਖਤਮ ਕਰਨ ਦਾ ਵਿਰੋਧ ਕਰ ਰਹੇ ਹਾਂ ਜਦਕਿ ਅਮਿਤਾਭ ਸਿਨਹਾ ਇਸਨੂੰ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ।ਉਹਨਾਂ ਕਿਹਾ ਕਿ ਅਸੀਂ ਖਾਸ ਤੌਰ ‘ਤੇ ਮੈਂ ਕਦੇ ਵੀ ਵੰਦੇ ਮਾਤਰਮ ਦਾ ਵਿਰੋਧ ਨਹੀਂ ਕੀਤਾ ਪਰ ਅਸੀਂ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦਾ ਵਿਰੋਧ ਕੀਤਾ ਹੈ।ਅਮਿਤਾਭ ਸਿਨਹਾ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ 'ਤੇ ਤੁਲੇ-ਮਨਜਿੰਦਰ ਸਿੰਘ ਸਿਰਸਾਉਹਨਾਂ ਕਿਹਾ ਕਿ ਅਸਲ ਮੁੱਦ ਵੰਦੇ ਮਾਤਰਮ ਨਹੀਂ ਬਲਕਿ ਮੁੱਦਾ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਦਾ ਹੈ ਤੇ ਉਹਨਾਂ ਦਾ ਨਾਮ ਤੇ ਵਿਰਾਸਤ ਮਿਟਾਉਣ ਦੇ ਯਤਨ ਕੀਤੇ ਜਾ ਰਹੇ ਹਨ।ਸ੍ਰੀ ਸਿਰਸਾ ਨੇ ਕਿਹਾ ਕਿ ਅਸੀਂ ਇਹ ਨਾਮ ਤਬਦੀਲ ਨਹੀਂ ਹੋਣ ਦਿਆਂਗੇ ਕਿਉਂਕਿ ਇਸ ਨਾਲ ਭਵਿੱਖ ਵਿਚ ਹੋ ਰਾਸ਼ਟਰੀ ਆਗੂਆਂ ਦੇ ਨਾਮ ‘ਤੇ ਚਲ ਰਹੀਆਂ ਸੰਸਥਾਵਾਂ ਦੇ ਨਾਮ ਬਦਲਣ ਦੀ ਗਲਤ ਪਿਰਤ ਪੈ ਜਾਵੇਗੀ।ਉਹਨਾਂ ਕਿਹਾ ਕਿ ਇਥੇ ਸਵਾਲ ਸਿੱਖ ਜਾਂ ਕਿਸੇ ਹੋਰ ਧਰਮ ਦਾ ਨਹੀਂ ਹੈ ਬਲਕਿ ਅਸਲ ਮੁੱਦਾ ਇਹ ਹੈ ਕਿ ਰਾਸ਼ਟਰਵਾਦ ਦੇ ਨਾਮ ‘ਤੇ ਦੇਸ਼ ਦੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਨਾਮ ਖਤਮ ਕਰਨ ਦੇ ਯਤਨ ਹੋ ਰਹੇ ਹਨ।ਅਮਿਤਾਭ ਸਿਨਹਾ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ 'ਤੇ ਤੁਲੇ-ਮਨਜਿੰਦਰ ਸਿੰਘ ਸਿਰਸਾਉਹਨਾਂ ਨੇ ਸ੍ਰੀ ਸਿਨਹਾ ਨੂੰ ਇਹ ਚੇਤੇ ਕਰਵਾਇਆ ਕਿ ਵਿਅਕਤੀਗਤ ਤੌਰ ‘ਤੇ ਜਾਂ ਪਰਿਵਾਰਕ ਤੌਰ ‘ਤੇ ਉਹਨਾਂ ਦਾ ਰਾਸ਼ਟਰ ਨਿਰਮਾਣ ਪ੍ਰਤੀ ਕੋਈ ਯੋਗਦਾਨ ਨਹੀਂ ਹੈ।ਸ੍ਰੀ ਸਿਰਸਾ ਨੇ ਸ੍ਰੀ ਸਿਨਹਾ ਨੂੰ ਸਲਾਹ ਦਿੱਤੀ ਕਿ ਜੀਵਨ ਵਿਚ ਰਾਜਨੀਤੀ ਵਿਚ ਉਠਣ ਵਾਸਤੇ ਹਮੇਸ਼ਾ ਸਖਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਨੂੰ ਅਜਿਹੇ ਸ਼ਬਦ ‘ਤੇ ਘਟੀਆ ਰਾਜਨੀਤੀ ਨਹੀਂ ਕਰਨੀ ਚਾਹੀਦੀ ਜੋ ਸਾਰੇ ਦੇਸ਼ ਦਾ ਹੈ।ਉਹਨਾਂ ਕਿਹਾ ਕਿ ਵੰਦੇ ਮਾਤਰਮ ਦੇਸ਼ ਦੇ ਹਰ ਨਾਗਰਿਕ ਦਾ ਹੈ ਤੇ ਉਹਨਾਂ ਨੂੰ ਵਿਅਕਤੀਗਤ ਲਾਭਾਂ ਵਾਸਤੇ ਇਸਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ।ਅਮਿਤਾਭ ਸਿਨਹਾ ਸਿੱਖਾਂ ਨੂੰ ਰਾਸ਼ਟਰ ਵਿਰੋਧੀ ਸਾਬਤ ਕਰਨ 'ਤੇ ਤੁਲੇ-ਮਨਜਿੰਦਰ ਸਿੰਘ ਸਿਰਸਾਉਹਨਾਂ ਕਿਹਾ ਕਿ ਦਿਆਲ ਸਿੰਘ ਕਾਲਜ ਟਰੱਸਟ ਸੁਸਾਇਟੀ ਦੀ ਜਾਇਦਾਦ ਹੜੱਪਣ ਦੀ ਉਹਨਾਂ ਦੇ ਮਨਸੂਬੇ ਦਾ ਪਾਜ਼ ਖੁਲ ਗਿਆ ਹੈ ਤੇ ਹੁਣ ਉਹਨਾਂ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਅਜਿਹੇ ਵਿਅਕਤੀਗਤ ਦਾ ਨਾਮ ਮਿਟਾਉਣ ਦਾ ਯਤਨ ਕੀਤਾ ਜਿਸਨੇ ਦੇਸ਼ ਵਾਸਤੇ ਆਪਣਾ ਸਭ ਕੁਝ ਦਾਨ ਕਰ ਦਿੱਤਾ।
-PTCNews