ਅੰਤਰਰਾਜੀ ਲੁੱਟਾਂ ਖੋਹਾਂ, ਕਤਲ ਕਰਨ ਵਾਲਾ ਗਿਰੋਹ ਕਾਬੂ, 5 ਨਜਾਇਜ ਪਿਸਤੋਲ ,3 ਲੱਖ ਰੂਪੈ ਨਗਦੀ ਬਰਾਮਦ

ਅੰਤਰਰਾਜੀ ਲੁੱਟਾਂ ਖੋਹਾਂ, ਕਤਲ ਕਰਨ ਵਾਲਾ ਗਿਰੋਹ ਕਾਬੂ, 5 ਨਜਾਇਜ ਪਿਸਤੋਲ ,3 ਲੱਖ ਰੂਪੈ ਨਗਦੀ ਬਰਾਮਦ

ਪਟਿਆਲਾ: ਲੁੱਟਾਂ ਖੋਹਾਂ, ਕਤਲ ਤੇ ਇਰਾਦਾ ਕਤਲ ਕਰਨ ਵਾਲਾ 7 ਮੈਬਰੀ ਗਿਰੋਹ ਚੜਿਆ ਪੁਲਿਸ ਦੇ ਹੱਥੀ

Posted by PTC News Crime Beat on Saturday, October 14, 2017

ਪਟਿਆਲਾ ਪੁਲਿਸ ਦੇ ਸੀ.ਆਈ. ਸਟਾਫ ਨੇ ਰਾਜ ਦੇ ਓਰਗਨਾਇਜਡ ਕਰਾਇਮ ਕੰਟਰੋਲ ਯੂਨਿਟ (OCCU) ਇੰਟੈਲੀਜੈਂਸ ਵਿੰਗ ਨਾਲ ਮਿਲ ਕੇ ਅੰਤਰਰਾਜੀ ਲੁੱਟਾਂ ਖੋਹਾਂ, ਕਤਲ ਤੇ ਇਰਾਦਾ ਕਤਲ ਕਰਨ ਵਾਲੇ 7 ਮੈਂਬਰੀ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਮਿਲੀ ਹੈ। ਗਿਰੋਹ ਦੇ 2 ਮੈਂਬਰ 12-12 ਮਾਮਲਿਆਂ ਵਿੱਚ ਭਗੋੜੇ ਸਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵੱਲੋਂ ਕੁਝ ਸਮਾਂ ਪਹਿਲਾਂ ਕੀਤੀਆਂ ਗਈਆਂ 9 ਵਾਰਦਾਤਾਂ ਦਾ ਵੀ ਖੁਲਾਸਾ ਕੀਤਾ ਹੈ । ਇਹ ਵਾਰਦਾਤਾਂ ਅਜੇ ਤੱਕ ਅਨਟਰੇਸ ਸਨ।

 

ਸੁਖਚੈਨ ਸਿੰਘ ਗਿੱਲ ਆਈ.ਪੀ.ਐਸ.ਡਿਪਟੀ ਇੰਸਪੈਕਟਰ ਜਨਰਲ ਪੁਲਿਸ,ਪਟਿਆਲਾ ਰਂੇਜ ਪਟਿਆਲਾ ਨੇ ਪ੍ਰੈਸ ਕਾਨਫੰਰਸ ਦੌਰਾਨ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਓਰਗਨਾਇਜਡ ਕਰਾਇਮ ਕੰਟਰੋਲ ਯੂਨਿਟ (OCCU”) ਇੰਟੈਲੀਜੈਂਸ ਵਿੰਗ ਪੰਜਾਬ ਚੰਡੀਗੜ੍ਹ ਦੇ ਸਾਝੇ ਅਪਰੇਸਨ ਦੌਰਾਨ ਉਸ ਵਕਤ ਵੱਡੀ ਕਾਮਯਾਬੀ ਮਿਲੀ  ਇਨ੍ਹਾਂ ਨੂੰ ਲੁੱਟ ਖੋਹ ਦੀ ਯੋਜਨਾ ਬਣਾਊਦਿਆਂ ਪਟਿਆਲ ਚੀਕਾ ਰੋਡ ਸੁਨਿਆਰ ਹੇੜੀ ਬੀੜ ਤੋ ਕਾਬੂ ਕਰਕੇ ਇਹਨਾ ਪਾਸੋਂ 05 ਪਿਸਟਲ ਸਮੇਤ 18 ਰੋਦ ,ਇਕ ਖੋਹ ਕੀਤੀ ਸਵੀਫਟ ਕਾਰ ਅਤੇ 3 ਲੱਖ ਰੂਪੈ ਨਗਦੀ ਦੀ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਅਤੇ ਇਹਨਾ ਵੱਲੋਂ ਕੀਤੀਆਂ ਵਾਰਦਾਤਾਂ ਦੇ ਲੱਗ ਭਗ ਮੁਕੱਦਮੇ ਟਰੇਸ ਹੋਏ ਹਨ।


ਇਨ੍ਹਾਂ ਦੀ ਪਛਾਣ ਮਨਵੀਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਭੱਠੇ ਥਾਣਾ ਬੁਲੇਵਾਲ ਜਿਲਾ ਹੁਸਿਆਰਪੁਰ, 2)ਮਨਦੀਪ ਸਿੰਘ ਉਰਫ ਮੰਨਾ ਪੁੱਤਰ ਜੋਗਿੰਦਰ ਸਿੰਘ ਵਾਸੀ ਉਪਲ ਜੰਗੀਰ ਥਾਣਾ ਨੁੂਰਮਹਿਲ ਜਿਲਾ ਜਲੰਧਰ ਦਿਹਾਤੀ, 3) ਯਾਦਵਿੰਦਰ ਸਿੰਘ ਯਾਦੂ ਪੁੱਤਰ ਗੁਰਮੀਤ ਸਿੰਘ ਵਾਸੀ ਘਢਾਣੀ ਖੁਰਦ ਥਾਣਾ ਪਾਇਲ ਜਿਲਾ ਲੁਧਿਆਣਾ, 4) ਜੋਗਰਾਜ ਸਿੰਘ ਉਰਫ ਜੋਗਾ ਪੁੱਤਰ ਅਮਰਜੀਤ ਸਿੰਘ ਵਾਸੀ ਫੋਲੜੀਵਾਲ ਥਾਣਾ ਸਦਰ ਜਲੰਧਰ,5) ਸੰਜੀਵ ਕੁਮਾਰ ਉਰਫ ਮਿੰਟਾ ਗੁੱਜਰ ਪੁੱਤਰ ਦੇਸ ਰਾਜ ਵਾਸੀ ਰਵੀਦਾਸ ਨਗਰ ਮੁਹੱਲਾ ਨੇੜੇ ਡੀ.ਏ.ਵੀ.ਕਾਲਜ ਹੁਸਿਆਰਪੁਰ, 6)ਅਮਨਜੀਤ ਸਿੰਘ ਉਰਫ ਬੀਰੂ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੱਠੇ ਥਾਣਾ ਬੁੂਲੋਵਾਲ ਜਿਲਾ ਹੁਸਿਆਰਪੁਰ, 7)ਮੁਕਲ ਦੇਵ ਪੁੱਤਰ ਅਸਵਨੀ ਕੁਮਾਰ ਵਾਸੀ ਮਕਾਨ ਨੰਬਰ 102 ਬੁੂੱਟਾ ਮੰਡੀ ਨਕੋਦਰ ਰੋਡ ਜਲੰਧਰ ਵਜੋਂ ਹੋਈ ਹੈ