ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੀਏਯੂ ਦੀ  ਵਿਦਿਆਰਥਣ ਨੂੰ ਮਿਲਿਆ ਬੇਹਤਰੀਨ ਪੇਪਰ ਲਈ ਐਵਾਰਡ

By Joshi - February 02, 2018 6:02 pm

ਅੰਤਰਰਾਸ਼ਟਰੀ ਕਾਨਫਰੰਸ ਵਿੱਚ ਪੀਏਯੂ ਦੀ  ਵਿਦਿਆਰਥਣ ਨੂੰ ਮਿਲਿਆ ਬੇਹਤਰੀਨ ਪੇਪਰ ਲਈ ਐਵਾਰਡ: ਲੁਧਿਆਣਾ: ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਪੀ.ਐਚ.ਡੀ. ਦੀ ਵਿਦਿਆਰਥਣ ਅੰਤਿਮਾ ਗੁਪਤਾ ਦੇ ਖੋਜ ਪੱਤਰ ਨੂੰ ਬੇਹਤਰੀਨ ਖੋਜ ਪੱਤਰ ਵਜੋਂ ਚੁਣਿਆ ਗਿਆ । ਉਸ ਦਾ ਇਹ ਖੋਜ ਪੱਤਰ ਅਮਰਨਾਥ ਆਟੇ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਬਾਰੇ ਸੀ ।

ਜ਼ਿਕਰਯੋਗ ਹੈ ਕਿ ਅੰਤਿਮਾ ਨੇ ਇਹ ਪੱਤਰ ਡਾ. ਸਵਿਤਾ ਸ਼ਰਮਾ ਅਤੇ ਡਾ. ਬਲਜੀਤ ਸਿੰਘ ਨਾਲ ਮਿਲ ਕੇ ਲਿਖਿਆ ਸੀ ਅਤੇ ਉਸ ਨੇ ਇਹ ਪੱਤਰ ਤੀਜੀ ਅੰਤਰਰਾਸ਼ਟਰੀ ਕਾਨਫਰੰਸ ਜੋ 22-24 ਜਨਵਰੀ ਤੱਕ ਸ਼ਾਰਜਹਾਂ ਯੂਏਈ ਵਿੱਚ ਹੋਈ, ਵਿੱਚ ਪ੍ਰਸਤੁਤ ਕੀਤਾ ।

ਜ਼ਿਕਰਯੋਗ ਹੈ ਕਿ ਅੰਤਿਮਾ ਯੂ.ਜੀ.ਸੀ. ਦਾ ਜੂਨੀਅਰ ਰਿਸਰਚ ਫੈਲੋਸ਼ਿਪ ਵੀ ਲੈ ਰਹੀ ਹੈ ਅਤੇ ਇਸ ਅਧੀਨ ਉਹ ਡਾ. ਸਵਿਤਾ ਸ਼ਰਮਾ ਦੀ ਅਗਵਾਈ ਵਿੱਚ ਆਪਣੀ ਪੀ.ਐਚ.ਡੀ. ਦਾ ਖੋਜ ਕਾਰਜ ਕਰ ਰਹੀ ਹੈ ।

ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਨੇ ਵਿਦਿਆਰਥਣ ਨੂੰ ਇਸ ਵਿਸ਼ੇਸ਼ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ-ਕਾਮਨਾਵਾਂ ਵੀ ਦਿੱਤੀਆਂ।

—PTC News

adv-img
adv-img