ਅੰਤਰ ਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨ

ਅੰਤਰ ਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨ

ਅੰਤਰ ਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨ:ਅੰਤਰ ਜਾਤੀ ਵਿਆਹ ਨੂੰ ਬੜ੍ਹਾਵਾ ਦੇਣ ਲਈ ਭਾਰਤ ਸਰਕਾਰ ਨੇ ਪੰਜ ਲੱਖ ਰੁਪਏ ਸਾਲਾਨਾ ਆਮਦਨ ਦੀ ਹੱਦ ਨੂੰ ਖਤਮ ਕਰ ਦਿੱਤਾ ਹੈ।ਅੰਤਰ ਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨਕੇਂਦਰ ਦੇ ਇਸ ਫੈਸਲੇ ਨਾਲ ਅੰਤਰਜਾਤੀ ਵਿਆਹ ਕਰਨ ਵਾਲੇ ਸਾਰੇ ਆਮਦਨ ਵਰਗ ਦੇ ਲੋਕਾਂ ਨੂੰ ਡਾ. ਅੰਬੇਡਕਰ ਸਕੀਮ ਫਾਰ ਸੋਸ਼ਲ ਇੰਟੀਗ੍ਰੇਸ਼ਨ ਹੇਠ ਇੰਟਰਕਾਸਟ ਮੈਰਿਜ ਯੋਜਨਾ ਦਾ ਇਹ ਮਾਇਕ ਲਾਭ ਮਿਲ ਸਕੇਗਾ।ਅੰਤਰ ਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨਇਸ ਸਕੀਮ ਤਹਿਤ ਇੰਟਰਕਾਸਟ ਮੈਰਿਜ ਕਰਨ ਵਾਲੇ ਜੋੜੇ ਨੂੰ ਸਰਕਾਰ 2.5 ਲੱਖ ਰੁਪਏ ਦੇਵੇਗੀ।ਜੋੜੇ ਵਿੱਚੋਂ ਲੜਕੇ ਜਾਂ ਲੜਕੀ ਕਿਸੇ ਇਕ ਦਾ ਦਲਿਤ ਹੋਣਾ ਜਰੂਰੀ ਹੈ।ਇਸ ਯੋਜਨਾ ਦਾ ਲਾਭ ਪਹਿਲਾਂ ਪੰਜ ਲੱਖ ਰੁਪਏ ਤੋਂ ਘੱਟ ਦੀ ਸਾਲਾਨਾ ਆਮਦਨ ਵਾਲੇ ਜੋੜੇ ਨੂੰ ਹੀ ਮਿਲਦਾ ਸੀ।ਅੰਤਰ ਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨਇਕ ਹੋਰ ਖਾਸ ਸ਼ਰਤ ਸੀ ਅਤੇ ਉਹ ਕਿ ਅੰਤਰਜਾਤੀ ਵਿਆਹ ਕਰਨ ਵਾਲੇ ਜੋੜੇ ਦੀ ਪਹਿਲੀ ਸ਼ਾਦੀ ਹੋਣੀ ਚਾਹੀਦੀ ਹੈ ਅਤੇ ਸ਼ਾਦੀ ਨੂੰ ਹਿੰਦੂ ਮੈਰਿਜ ਐਕਟ ਹੇਠ ਰਜਿਸਟਰ ਵੀ ਹੋਣਾ ਚਾਹੀਦਾ ਹੈ।ਯੋਜਨਾ ਦਾ ਲਾਭ ਲੈਣ ਲਈ ਜੋੜੇ ਨੂੰ ਆਪਣੇ ਵਿਆਹ ਦੇ ਇਕ ਸਾਲ ਦੇ ਅੰਦਰ ਇਸ ਦੀ ਅਰਜੀ ਸਰਕਾਰ ਨੂੰ ਦੇਣੀ ਹੋਵੇਗੀ।ਅੰਤਰ ਜਾਤੀ ਵਿਆਹ ਕਰਵਾਉਣ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਈ ਰਾਜਾਂ ਵਿੱਚ ਇਸ ਤਰ੍ਹਾਂ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ,ਪਰ ਉਨ੍ਹਾਂ ਵਿੱਚ ਆਮਦਨ ਦੇ ਆਧਾਰ ‘ਤੇ ਕੋਈ ਸੀਮਾ ਨਹੀਂ ਹੈ।ਕੇਂਦਰ ਸਰਕਾਰ ਨੇ ਵੀ ਇਸ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ।
-PTCNews