ਅੰਬਾਲਾ ਵਿੱਚ ਚੱਲ ਰਹੀ “ਆਪ” ਵਿਧਾਇਕਾਂ ਦੀ ਬੈਠਕ ਖਤਮ, ਸੁਖਪਾਲ ਖਹਿਰਾ ਸਣੇ 8 ਵਿਧਾਇਕ ਦਿੱਲੀ ਨੂੰ ਰਵਾਨਾ

ਸੁਖਪਾਲ ਖਹਿਰਾ ਮਾਮਲਾ : ਅੰਬਾਲਾ ਵਿੱਚ ਚੱਲ ਰਹੀ “ਆਪ” ਵਿਧਾਇਕਾਂ ਦੀ ਬੈਠਕ ਖਤਮ  ਹੋ ਚੁੱਕੀ ਹੈ ਅਤੇ ਸੁਖਪਾਲ ਖਹਿਰਾ ਸਣੇ 8 ਵਿਧਾਇਕ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ।

ਦੱਸ ਦੇਈਏ ਕਿ ਇਹਨਾਂ ਦਾ ਵਫ਼ਦ ਉਥੇ ਮਨੀਸ਼ ਸਿਸੋਦੀਆ ਅਤੇ ਕੇਜਰੀਵਾਲ ਨਾਲ ਬੈਠਕ ਕਰੇਗਾ।।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਖਹਿਰਾ ਕੋਲੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਖੋਹੇ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਕਾਫੀ ਗਰਮਾ ਗਈ ਹੈ। ਪਾਰਟੀ ਦੇ ਇਸ ਫੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਜਿੱਥੇ ਖਹਿਰਾ ਇਸ ਸੰਬੰਧ ‘ਚ ਪਾਰਟੀ ਦੇ ਖਿਲਾਫ ਖੁੱਲ ਕੇ ਬੋਲੇ ਹਨ ਉਥੇ ਹੀ ਕਈ ਪਾਰਟੀ ਦੇ ਨੇਤਾਵਾਂ ਵੱਲੋਂ ਵੀ ਨਾਰਾਜ਼ਗੀ ਦੇ ਚੱਲਦਿਆਂ ਅਸਤੀਫੇ ਦਿੱਤੇ ਗਏ ਹਨ।