ਅੱਜ ਵੀ ਮਾਣਕ ਦੀਆਂ ਕਲੀਆਂ ਦਾ ਆਨੰਦ ਮਾਣ ਰਿਹਾ ਹੈ ਪੰਜਾਬ

ਅੱਜ ਵੀ ਮਾਣਕ ਦੀਆਂ ਕਲੀਆਂ ਦਾ ਆਨੰਦ ਮਾਣ ਰਿਹਾ ਹੈ ਪੰਜਾਬ

ਅੱਜ ਵੀ ਮਾਣਕ ਦੀਆਂ ਕਲੀਆਂ ਦਾ ਆਨੰਦ ਮਾਣ ਰਿਹਾ ਹੈ ਪੰਜਾਬ:ਪੰਜਾਬ ਦੇ ਮਸ਼ਹੂਰ ਪੰਜਾਬੀ ਫੋਕ ਗਾਇਕ ਕੁਲਦੀਪ ਮਾਣਕ ਦੀ ਕੱਲ 6ਵੀਂ ਬਰਸੀ ਸੀ। 30 ਨਵੰਬਰ 2011 ‘ਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।ਕੁਲਦੀਪ ਮਾਣਕ ‘ਕਲੀਆਂ ਦੇ ਬਾਦਸ਼ਾਹ’ ਅਖਵਾਉਂਦੇ ਹਨ।ਬਚਪਨ ਤੋਂ ਹੀ ਉਨ੍ਹਾਂ ਨੂੰ ਗਾਇਕੀ ਦਾ ਸ਼ੌਕ ਸੀ।ਲਾਤਿਫ ਮੁਹੰਮਦ ਮਾਣਕ ਦਾ ਅਸਲੀ ਨਾਮ ਸੀ।ਪੰਜਾਬ ਦੇ ਸੀ.ਐੱਮ. ਸੇਖੋਂ ਨੇ ਉਨ੍ਹਾਂ ਦਾ ਨਾਮ ਕੁਲਦੀਪ ਮਾਣਕ ਰੱਖਿਆ ਸੀ।ਅੱਜ ਵੀ ਮਾਣਕ ਦੀਆਂ ਕਲੀਆਂ ਦਾ ਆਨੰਦ ਮਾਣ ਰਿਹਾ ਹੈ ਪੰਜਾਬਪੰਜਾਬ ਦੇ ਲੋਕਾਂ ਤੋਂ ਜੇਕਰ ਕਲੀਆਂ ਦਾ ਅਰਥ ਪੁੱਛਿਆ ਜਾਵੇ ਤਾਂ ਸ਼ਾਇਦ ਉਨ੍ਹਾਂ ਨੂੰ ਦੋ ਹੀ ਅਰਥ ਪਤਾ ਹੋਣਗੇ ਇਕ ਤਾਂ ‘ਫੁੱਲਾਂ ਦੀਆਂ ਕਲੀਆਂ’ ਤੇ ਦੂਜਾ ‘ਮਾਣਕ ਦੀਆਂ ਕਲੀਆਂ’।ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ।ਦੱਸ ਦੇਈਏ ਕਿ ਨਾਮੀ ਗਾਇਕ ਜੈਜ਼ੀ ਬੀ ਕੁਲਦੀਪ ਮਾਣਕ ਦੇ ਬਹੁਤ ਵੱਡੇ ਫੈਨ ਹਨ ਤੇ ਆਖਰੀ ਸਮੇਂ ਤੱਕ ਉਨ੍ਹਾਂ ਨੂੰ ਮਿਲਦੇ-ਜੁਲਦੇ ਰਹੇ।ਅੱਜ ਵੀ ਮਾਣਕ ਦੀਆਂ ਕਲੀਆਂ ਦਾ ਆਨੰਦ ਮਾਣ ਰਿਹਾ ਹੈ ਪੰਜਾਬਜੈਜ਼ੀ ਬੀ ਨੇ ਕੁਲਦੀਪ ਮਾਣਕ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਇਕ ਤਸਵੀਰ ਤੇ ਇਕ ਗੀਤ ਸ਼ੇਅਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ।ਕੁਲਦੀਪ ਮਾਣਕ ਦੇ ਗੀਤ ‘ਤੇਰੇ ਟਿੱਲੇ ਤੋਂ’, ‘ਦੁੱਲਿਆ ਵੇ ਟੋਕਰਾ’ ਤੇ ‘ਮਾਂ ਮਿਰਜ਼ੇ ਦੀ ਬੋਲਦੀ’ ਬੇਹੱਦ ਮਸ਼ਹੂਰ ਹਨ।ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ‘ਚ ਵੀ ਕੰਮ ਕੀਤਾ ਸੀ।ਅੱਜ ਵੀ ਮਾਣਕ ਦੀਆਂ ਕਲੀਆਂ ਦਾ ਆਨੰਦ ਮਾਣ ਰਿਹਾ ਹੈ ਪੰਜਾਬਕੁਲਦੀਪ ਮਾਣਕ ਦਾ ਜਨਮ 15 ਨਵੰਬਰ 1951 ਨੂੰ ਬੰਠਿਡਾ ‘ਚ ਹੋਇਆ ਸੀ ਤੇ ਸਾਲ 1996 ‘ਚ ਉਨ੍ਹਾਂ ਨੇ ਚੋਣਾਂ ‘ਚ ਵੀ ਹਿੱਸਾ ਲਿਆ ਪਰ ਸਫਲਤਾ ਹਾਸਲ ਨਾ ਹੋਈ।ਪੰਜਾਬੀ ਲੋਕ ਗਾਇਕੀ ਦਾ ਥੰਮ੍ਹ ਕਹੀਏ,ਮੇਲਿਆਂ ਤੇ ਅਖਾੜਿਆਂ ਦਾ ਸ਼ਿੰਗਾਰ ਕਹੀਏ ਅਤੇ ਜਾਂ ਕਹੀਏ ਲੋਕ ਗਾਥਾਵਾਂ ਦਾ ਸ਼ਾਹਕਾਰ ਇਨ੍ਹਾਂ ‘ਚੋਂ ਕੁਝ ਵੀ ਕਹੀਏ ਪਰ ਰਹਿੰਦੀ ਦੁਨੀਆਂ ਤੱਕ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਰਹੇਗਾ ਸਵਰਗਵਾਸੀ ਕੁਲਦੀਪ ਮਾਣਕ।ਅੱਜ ਵੀ ਮਾਣਕ ਦੀਆਂ ਕਲੀਆਂ ਦਾ ਆਨੰਦ ਮਾਣ ਰਿਹਾ ਹੈ ਪੰਜਾਬਮਾਣਕ ਦੀ ਗਾਇਕੀ ਨੇ ਹਮੇਸ਼ਾ ਹੀ ਸਭ ਨੂੰ ਵਿਰਾਸਤ ਨਾਲ ਜੋੜਿਆ ਹੈ।ਇਸ ਮਹਾਨ ਗਾਇਕ ਦੀਆਂ ਗਾਈਆਂ ਕੁਝ ਅਜਿਹੀਆਂ ਕਲੀਆਂ ਅਤੇ ਗੀਤ ਹਨ ਜੋ ਅੱਜ ਵੀ ਉਨੇ ਹੀ ਨਵੇਂ ਲਗਦੇ ਹਨ ਜਿੰਨੇ ਕਿ ਪਹਿਲਾਂ ਲੱਗਦੇ ਸਨ।’ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ’, ਜਿੱਥੇ ਇਸ ਗੀਤ ਨੇ ਹਰ ਮਾਂ ਦੇ ਦਿਲ ਨੂੰ ਛੂਹਿਆ ਉੱਥੇ ਹੀ ‘ਸੁੱਚਾ ਸੂਰਮਾ ਤੇ ਜੱਟ ਜਿਉਣਾ ਮੌੜ’ ਵਰਗੀਆਂ ਕਲੀਆਂ ਨੇ ਇਨ੍ਹਾਂ ਪਾਤਰਾਂ ਨੂੰ ਜਿਵੇਂ ਮੁੜ ਸੁਰਜੀਤ ਕਰ ਦਿੱਤਾ।
-PTCNews