ਅੱਜ ਸੁਖਪਾਲ ਖਹਿਰਾ ਨਹੀਂ ਹੋਏ ਅਦਾਲਤ ਵਿੱਚ ਪੇਸ਼

ਅੱਜ ਸੁਖਪਾਲ ਖਹਿਰਾ ਨਹੀਂ ਹੋਏ ਅਦਾਲਤ ਵਿੱਚ ਪੇਸ਼

ਅੱਜ ਸੁਖਪਾਲ ਖਹਿਰਾ ਨਹੀਂ ਹੋਏ ਅਦਾਲਤ ਵਿੱਚ ਪੇਸ਼:ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਫ਼ਾਜ਼ਿਲਕਾ ਦੀ ਜ਼ਿਲ੍ਹਾ ਅਦਾਲਤ ਵਿਚ ਸੁਣਵਾਈ ਹੋਣੀ ਸੀ ਪਰ ਸੁਖਪਾਲ ਖਹਿਰਾ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ।ਅੱਜ ਸੁਖਪਾਲ ਖਹਿਰਾ ਨਹੀਂ ਹੋਏ ਅਦਾਲਤ ਵਿੱਚ ਪੇਸ਼ਜਿਸ ਸਬੰਧੀ ਨਸ਼ਾ ਤਸਕਰੀ ਮਾਮਲੇ ਵਿੱਚ ਫਾਜਿਲਕਾ ਅਦਾਲਤ ਵੱਲੋਂ ਅਗਲੀ ਤਾਰੀਕ 21 -12 ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਸੰਮਨ ਜਾਰੀ ਕੀਤਾ ਹੈ।ਖਹਿਰਾ ਪਿਛਲੇ ਦਿਨੀ ਨਸ਼ਾ ਤਸਕਰੀ ਦੇ ਕੇਸ ਵਿੱਚ ਫਸ ਗਏ ਸਨ।ਵਿਰੋਧੀ ਧਿਰਾਂ ਵੱਲੋਂ ਖਹਿਰੇ ਦੀ ਖਹਿਰੇ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।ਅੱਜ ਸੁਖਪਾਲ ਖਹਿਰਾ ਨਹੀਂ ਹੋਏ ਅਦਾਲਤ ਵਿੱਚ ਪੇਸ਼ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਦੇਸ਼ ਦੇ ਅੰਦਰ ਨਸ਼ੇ ਦੀ ਤਸਕਰੀ ਕਰਨ ਦੇ 2015 ਦੇ ਇਕ ਮਾਮਲੇ ਵਿਚ ਫ਼ਾਜ਼ਿਲਕਾ ਜ਼ਿਲ੍ਹਾ ਅਦਾਲਤ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਜਾਰੀ ਕੀਤੇ ਸਨ।ਅੱਜ ਸੁਖਪਾਲ ਖਹਿਰਾ ਨਹੀਂ ਹੋਏ ਅਦਾਲਤ ਵਿੱਚ ਪੇਸ਼ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ ਦੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਚੱਲ ਰਾਹੀਂ ਹੈ।ਸੁਖਪਾਲ ਸਿੰਘ ਖਹਿਰਾ ਦੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਨਾਮ ਆ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਸੁਖਪਾਲ ਸਿੰਘ ਖਹਿਰਾ ਤੋ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।
-PTCNews