ਆਪਣਿਆਂ ਨੇ ਕਰਵਾਇਆ ਕਤਲ: ਅੱਠ ਸਾਲ ਪਹਿਲਾਂ ਪੰਜਾਬਣ ਦੀ ਹੋਈ “ਸਾਜਿਸ਼” ਤਹਿਤ ਮੌਤ ਦਾ ਮਾਮਲਾ ਸੁਲਝਿਆ!

ਆਪਣਿਆਂ ਨੇ ਕਰਵਾਇਆ ਕਤਲ: ਅੱਠ ਸਾਲ ਪਹਿਲਾਂ ਕੈਨੇਡਾ 'ਚ ਪੰਜਾਬਣ ਦੀ ਹੋਈ
ਆਪਣਿਆਂ ਨੇ ਕਰਵਾਇਆ ਕਤਲ: ਅੱਠ ਸਾਲ ਪਹਿਲਾਂ ਕੈਨੇਡਾ 'ਚ ਪੰਜਾਬਣ ਦੀ ਹੋਈ "ਸਾਜਿਸ਼" ਤਹਿਤ ਮੌਤ ਦਾ ਮਾਮਲਾ ਸੁਲਝਿਆ!

ਹਰ ਸਾਲ ਕਈ ਲੋਕ ਵਿਦੇਸ਼ਾਂ ‘ਚ ਜਾ ਕੇ ਵੱਸਦੇ ਹਨ ਅਤੇ ਕੈਨੇਡਾ ਸ਼ੁਰੂ ਤੋਂ ਹੀ ਪੰਜਾਬੀਆਂ ਦੀ ਪਹਿਲੀ ਪਸੰਦ ਰਹੀ ਹੈ। ਪਰ, ਕੈਨੇਡਾ ‘ਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਹਨਾਂ ਦੀ ਅਸਲ ਹਕੀਕਤ ਕਈ ਕਈ ਦੇਰ ਤੱਕ ਅਨਸੁਲਝੀ ਰਹੀ ਹੈ।
ਆਪਣਿਆਂ ਨੇ ਕਰਵਾਇਆ ਕਤਲ: ਅੱਠ ਸਾਲ ਪਹਿਲਾਂ ਕੈਨੇਡਾ 'ਚ ਪੰਜਾਬਣ ਦੀ ਹੋਈ "ਸਾਜਿਸ਼" ਤਹਿਤ ਮੌਤ ਦਾ ਮਾਮਲਾ ਸੁਲਝਿਆ!ਕੁਝ ਇਸ ਤਰ੍ਹਾਂ ਦਾ ਹੀ ਹੈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ‘ਚ ਸਾਲ 2009 ‘ਚ ਇਕ ਪੰਜਾਬਣ ਔਰਤ ਕੁਲਵਿੰਦਰ ਕੌਰ ਗਿੱਲ ਦੀ ਮੌਤ ਦਾ ਮਾਮਲਾ ਵੀ।  ਕੁਲਵਿੰਦਰ ਕੌਰ, ਜੋ ਕਿ ਦੋ ਬੱਚਿਆਂ ਦੀ ਮਾਂ ਸੀ, ਦੀ ਪਿੱਕਅਪ ਟਰੱਕ ਨਾਲ ਟਕਰਾ ਜਾਣ ਕਾਰਨ ਮੌਤ ਹੋ ਗਈ ਸੀ।  ਪੁਲਿਸ ਵੱਲੋਂ ਟਰੱਕ ਨੂੰ 90 ਮਿੰਟਾਂ ‘ਚ ਕਬਜ਼ੇ ‘ਚ ਲੈ ਲਿਆ ਗਿਆ ਸੀ।

ਪਰ, ਇਸ ਮੌਤ ਨੂੰ ਲੈ ਕੇ ਕਈ ਸਵਾਲ ਉਠੇ ਸਨ ਕਿਉਂਕਿ ਇਸਦੇ ਪਿੱਛੇ ਕਿਸੇ ਸਾਜਿਸ਼ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ।
ਆਪਣਿਆਂ ਨੇ ਕਰਵਾਇਆ ਕਤਲ: ਅੱਠ ਸਾਲ ਪਹਿਲਾਂ ਕੈਨੇਡਾ 'ਚ ਪੰਜਾਬਣ ਦੀ ਹੋਈ "ਸਾਜਿਸ਼" ਤਹਿਤ ਮੌਤ ਦਾ ਮਾਮਲਾ ਸੁਲਝਿਆ!ਹੁਣ, ਮਿਲੀ ਖਬਰ ਅਨੁਸਾਰ, ਇਸ ਕਤਲ ਪਿੱਛੇ ਉਸ ਦੇ ਪਤੀ ਇਕਬਾਲ ਸਿੰਘ ਗਿੱਲ ਦਾ ਹੱਥ ਸੀ, ਜਿਸਨੇ ਸ਼ੁੱਕਰਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਅਦਾਲਤ ‘ਚ ਆਪਣਾ ਗੁਨਾਹ ਕਬੂਲ ਲਿਆ ਹੈ।

ਕੀ ਸੀ ਹਾਦਸਾ?

ਅਪ੍ਰੈਲ 2009 ਵਿਚ ਕੁਲਵਿੰਦਰ ਕੌਰ ਗਿੱਲ ਅਤੇ ਉਸਦਾ ਪਤੀ ਸੈਰ ਕਰ ਰਹੇ ਸਨ, ਜਦੋਂ ਇੱਕ ਟਰੱਕ ਨਾਲ ਕੌਰ ਦੀ ਟੱਕਰ ਹੋਈ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਆਪਣਿਆਂ ਨੇ ਕਰਵਾਇਆ ਕਤਲ: ਅੱਠ ਸਾਲ ਪਹਿਲਾਂ ਕੈਨੇਡਾ 'ਚ ਪੰਜਾਬਣ ਦੀ ਹੋਈ "ਸਾਜਿਸ਼" ਤਹਿਤ ਮੌਤ ਦਾ ਮਾਮਲਾ ਸੁਲਝਿਆ!ਪੁਲਿਸ ਨੇ ਹਾਦਸੇ ਤੋਂ ਬਾਅਦ ਸ਼ੱਕ ਜਤਾਇਆ ਸੀ ਕਿ ਇਸ ਮਹਿਜ਼ ਹਾਦਸਾ ਨਹੀਂ ਬਲਕਿ ਇੱਕ ਸੋਚੀ ਸਮਝੀ ਸ਼ਾਜਿਸ਼ ਹੈ। ਫਿਰ ਮਾਮਾਲੇ ਦੀ ਕਾਰਵਾਈ ਦੌਰਾਨ ਪੁਲਿਸ ਵੱਲੋਂ 2013 ‘ਚ ਇਕਬਾਲ ਸਿੰਘ ਗਿੱਲ ਨੂੰ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲੈ ਲਿਆ ਗਿਆ ਸੀ। ਆਖਿਰਕਾਰ ਹੁਣ ਇਕਬਾਲ ਨੇ ਆਪਣੇ ਗੁਨਾਹਾਂ ਨੂੰ ਮੰਨ ਲਿਆ ਹੈ।

ਦੋਸ਼ੀ ਦੀ ਸਜ਼ਾ ਬਾਰੇ ਫੈਸਲਾ 1 ਨਵੰਬਰ 2017 ਨੂੰ ਅਦਾਲਤ ਵੱਲੋਂ ਕੀਤਾ ਜਾਣਾ ਹੈ।

—PTC News