ਆਪਣੀ ਸਰਕਾਰ ਤੋਂ ਖੁਸ਼ ਨਹੀਂ ਬਾਜਵਾ,ਰਾਹੁਲ ਨੂੰ ਭੇਜਿਆ ਅਸਤੀਫ਼ਾ

ਆਪਣੀ ਸਰਕਾਰ ਤੋਂ ਖੁਸ਼ ਨਹੀਂ ਬਾਜਵਾ,ਰਾਹੁਲ ਨੂੰ ਭੇਜਿਆ ਅਸਤੀਫ਼ਾ

ਆਪਣੀ ਸਰਕਾਰ ਤੋਂ ਖੁਸ਼ ਨਹੀਂ ਬਾਜਵਾ,ਰਾਹੁਲ ਨੂੰ ਭੇਜਿਆ ਅਸਤੀਫ਼ਾ:ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ।ਉਨਾਂ ਆਪਣੀ ਹੀ ਸਰਕਾਰ ਖਿਲਾਫ ਭੜਾਸ ਕੱਢੀ, ਉੱਥੇ ਆਪਣੀ ਬੇਵੱਸੀ ਵੀ ਜ਼ਾਹਿਰ ਕੀਤੀ।ਆਪਣੀ ਸਰਕਾਰ ਤੋਂ ਖੁਸ਼ ਨਹੀਂ ਬਾਜਵਾ,ਰਾਹੁਲ ਨੂੰ ਭੇਜਿਆ ਅਸਤੀਫ਼ਾਬਾਜਵਾ ਨੇ ਕਿਹਾ, ਮੈਂ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਤਿੰਨ ਮਹੀਨੇ ਪਹਿਲਾਂ ਅਸਤੀਫਾ ਭੇਜਿਆ ਸੀ।ਉਨਾਂ ਕਿਹਾ ਕਿ ਜੇ ਰਾਹੁਲ ਗਾਂਧੀ ਕਹਿਣਗੇ ਤਾਂ ਉਹ ਅਸਤੀਫ਼ਾ ਦੇ ਦੇਣਗੇ।ਬਾਜਵਾ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹਨ ਤਾਂ ਉਨਾਂ ਕੈਪਟਨ ਸਰਕਾਰ ਨੂੰ 10 ‘ਚੋਂ ਸਿਰਫ਼ 5 ਨੰਬਰ ਦਿੱਤੇ। ਆਪਣੀ ਸਰਕਾਰ ਤੋਂ ਖੁਸ਼ ਨਹੀਂ ਬਾਜਵਾ,ਰਾਹੁਲ ਨੂੰ ਭੇਜਿਆ ਅਸਤੀਫ਼ਾ ਉਨਾਂ ਮੰਡੀਆਂ ‘ਚ ਫਸਲਾਂ ਦੀ ਚੁਕਾਈ ਤੇ ਤੁਲਾਈ ‘ਤੇ ਕੈਪਟਨ ਦੀ ਪ੍ਰਸ਼ੰਸ਼ਾ ਵੀ ਕੀਤੀ ਪਰ ਨਾਲ ਹੀ ਡਰੱਗ ਤੇ ਕਥਿਤ ਗਲਤ ਲੀਡਰਾਂ ‘ਤੇ ਕਰਵਾਈ ਨਾ ਹੋਣ ਸਬੰਧੀ ਸਵਾਲ ਵੀ ਚੁੱਕੇ।ਉਨਾਂ ਕਿਹਾ, ਕੈਪਟਨ ਨੇ ਮੇਰੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ 2019 ‘ਚ ਲੋਕ ਸਭਾ ਸੀਟ ਦੇਣ ਦਾ ਵਾਅਦਾ ਕੀਤਾ ਸੀ ਪਰ ਵਿਚਕਾਰ ਹੀ ਜ਼ਿਮਨੀ ਚੋਣ ਆ ਗਈ ਤੇ ਸੁਨੀਲ ਜਾਖੜ ਚੋਣ ਲੜੇ।ਆਪਣੀ ਸਰਕਾਰ ਤੋਂ ਖੁਸ਼ ਨਹੀਂ ਬਾਜਵਾ,ਰਾਹੁਲ ਨੂੰ ਭੇਜਿਆ ਅਸਤੀਫ਼ਾਉਨਾਂ ਕਿਹਾ ਕਿ ਹੁਣ 2019 ਦੀ ਟਿਕਟ ਸੁਨੀਲ ਜਾਖੜ ‘ਤੇ ਨਿਰਭਰ ਕਰਦੀ ਹੈ।ਉਨਾਂ ਕਿਹਾ ਕਿ ਕੈਪਟਨ ਨੇ ਇਹ ਵਾਅਦਾ ਦਿੱਲੀ ਦੀ ਲੀਡਰਸ਼ਿੱਪ ਦੀ ਮੀਟਿੰਗ ‘ਚ ਕੀਤਾ ਸੀ।ਉਨਾਂ ਕਿਹਾ ਕਿ ਪੰਜਾਬ ‘ਚੋਂ ਬਾਜਵਾ ਪਰਿਵਾਰ ਨੂੰ ਕੋਈ ਸਾਫ਼ ਨਹੀਂ ਕਰ ਸਕਦਾ।ਉਹ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਰਹਿਣਗੇ।ਆਪਣੀ ਸਰਕਾਰ ਤੋਂ ਖੁਸ਼ ਨਹੀਂ ਬਾਜਵਾ,ਰਾਹੁਲ ਨੂੰ ਭੇਜਿਆ ਅਸਤੀਫ਼ਾਉਨਾਂ ਕਿਹਾ ਕਿ ਮੇਰਾ ਲੀਡਰ ਸਿਰਫ਼ ਰਾਹੁਲ ਗਾਂਧੀ ਹੈ ਤੇ ਪੰਜਾਬ ‘ਚੋਂ ਕੋਈ ਨਹੀਂ। ਉਨਾਂ ਦੱਸਿਆ ਕਿ ਕੈਪਟਨ ਨਾਲ ਹੁਣ ਘੱਟ ਹੀ ਗੱਲਬਾਤ ਹੁੰਦੀ ਹੈ।
-PTCNews