ਆਪ ਨੇਤਾ ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ ,ਜਾਣੋਂ ਪੂਰਾ ਮਾਮਲਾ

ਆਪ ਨੇਤਾ ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ ,ਜਾਣੋਂ ਪੂਰਾ ਮਾਮਲਾ

ਆਪ ਨੇਤਾ ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ ,ਜਾਣੋਂ ਪੂਰਾ ਮਾਮਲਾ:ਨਸ਼ਾ ਤਸਕਰੀ ਮਾਮਲੇ ‘ਚ ਘਿਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ।ਸੁਪਰੀਮ ਕੋਰਟ ਨੇ ਫਾਜਿਲਕਾ ਅਦਾਲਤ ਦੁਆਰਾ ਜਾਰੀ ਸੰਮਨ ਉੱਤੇ ਰੋਕ ਲਗਾ ਦਿੱਤੀ ਹੈ।ਫਿਲਹਾਲ ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 4 ਹਫ਼ਤੇ ਬਾਅਦ ਹੋਣੀ ਹੈ।ਆਪ ਨੇਤਾ ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ ,ਜਾਣੋਂ ਪੂਰਾ ਮਾਮਲਾ ਇਹ ਦਾਅਵਾ ਖੁਦ ਖਹਿਰਾ ਨੇ ਕੀਤਾ ਹੈ।ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਨੇ ਫਾਜ਼ਿਲਕਾ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਜਾਰੀ ਸੰਮਨ ਸਟੇਅ ਕਰ ਦਿੱਤੇ ਹਨ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਗੁੱਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਹੈ ਜਿਨ੍ਹਾਂ ਨੇ ਵਿਧਾਨ ਸਭਾ ਵਿਚ ਕਾਂਗਰਸ ਦੇ ਬਹੁਮਤ ਦਾ ਗ਼ਲਤ ਇਸਤੇਮਾਲ ਕਰਦਿਆਂ ਮੇਰੇ ਖਿਲਾਫ਼ ਅਤੇ ਬੈਂਸ ਭਰਾਵਾਂ ਦੇ ਖਿਲਾਫ਼ ਮਤੇ ਪਾਸ ਕਰਵਾ ਦਿੱਤੇ।ਆਪ ਨੇਤਾ ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ ,ਜਾਣੋਂ ਪੂਰਾ ਮਾਮਲਾਵਰਨਣਯੋਗ ਹੈ ਕਿ ਫਾਜ਼ਿਲਕਾ ਦੀ ਅਦਾਲਤ ਵੱਲੋਂ ਉਨ੍ਹਾਂ ਨੂੰ ਡਰੱਗਜ਼ ਨਾਲ ਸੰਬੰਧਤ ਇਕ ਮਾਮਲੇ ਵਿਚ ਸੰਮਨ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ।ਜਿਸ ਖਿਲਾਫ਼ ਉਹ ਹਾਈਕੋਰਟ ਚਲੇ ਗਏ ਸਨ।ਹਾਈਕੋਰਟ ਨੇ ਉਨ੍ਹਾਂ ਦੇ ਖਿਲਾਫ਼ ਅਦਾਲਤੀ ਕਾਰਵਾਈ ’ਤੇ ਰੋਕ ਤਾਂ ਨਹੀਂ ਲਗਾਈ।ਆਪ ਨੇਤਾ ਸੁਖਪਾਲ ਖਹਿਰਾ ਨੂੰ ਮਿਲੀ ਵੱਡੀ ਰਾਹਤ ,ਜਾਣੋਂ ਪੂਰਾ ਮਾਮਲਾਪਰ ਉਨ੍ਹਾਂ ਖਿਲਾਫ਼ ਜਾਰੀ ਗੈਰ ਜ਼ਮਾਨਤੀ ਵਾਰੰਟਾਂ ਨੂੰ ਰੱਦ ਕਰ ਦਿੱਤਾ ਸੀ।ਬੀਤੇ ਦਿਨੀਂ ਬੈਂਸ ਭਰਾਵਾਂ ਨੇ ਚੰਡੀਗੜ੍ਹ ਵਿਚ ਇਕ ਪੱਤਰਕਾਰ ਸੰਮੇਲਨ ਕਰਕੇ ਇਕ ਆਡੀਉ ਕਲਿੱਪ ਜਾਰੀ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ ਕਿ 35 ਲੱਖ ਰੁਪਏ ਦੀ ਡੀਲ ਕਰਕੇ ਹਾਈਕੋਰਟ ਦੇ ਜੱਜ ਨੂੰ ਪ੍ਰਭਾਵਿਤ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਦੀ ਸੀ.ਬੀ.ਆਈ. ਜਾਂਚ ਕਰਵਾਈ ਜਾਣੀ ਚਾਹੀਦੀ ਹੈ।ਇਸ ਦਾ ਨੋਟਿਸ ਲੈਂਦਿਆਂ ਜਿੱਥੇ ਅਕਾਲੀ ਦਲ ਅਤੇ ਕਾਂਗਰਸ ਨੇ ਖ਼ਹਿਰਾ ਅਤੇ ਬੈਂਸ ਭਰਾਵਾਂ ’ਤੇਤਾਬੜ ਤੋੜ ਹਮਲੇ ਕੀਤੇ ਸਨ ਉੱਥੇ ਵਿਧਾਨ ਸਭਾ ਵਿਚ ਵੀ ਬੈਂਸ ਭਰਾਵਾਂ ਖਿਲਾਫ਼ ਮਤਾ ਪਾਸ ਕੀਤਾ ਸੀ।
-PTCNews