ਆਮ ਆਦਮੀ ਪਾਰਟੀ ‘ਚ ਪਈ ਫੁੱਟ ! ਇੱਕ-ਦੂਜੇ ਖਿਲਾਫ ਗੂੰਜੇ ਨਾਅਰੇ

ਆਮ ਆਦਮੀ ਪਾਰਟੀ 'ਚ ਪਈ ਫੁੱਟ ! ਇੱਕ-ਦੂਜੇ ਖਿਲਾਫ ਗੂੰਜੇ ਨਾਅਰੇ

ਆਮ ਆਦਮੀ ਪਾਰਟੀ ‘ਚ ਪਈ ਫੁੱਟ ! ਇੱਕ-ਦੂਜੇ ਖਿਲਾਫ ਗੂੰਜੇ ਨਾਅਰੇ:ਆਮ ਆਦਮੀ ਪਾਰਟੀ ਦੀ ਅੰਦਰੂਨੀ ਲੜਾਈ ਹੁਣ ਫਿਰ ਸਾਹਮਣੇ ਆ ਰਹੀ ਹੈ। ‘ਆਪ’ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ‘ਚ ਭਾਵੇਂ ਕੁਮਾਰ ਵਿਸ਼ਵਾਸ ਤੇ ‘ਆਪ’ ਵਿਧਾਇਕ ਅਮਾਨਤੁੱਲ੍ਹਾ ਖਾਂ ਦੇ ਮਸਲੇ ‘ਤੇ ਚੁੱਪੀ ਰਹੀਆਮ ਆਦਮੀ ਪਾਰਟੀ 'ਚ ਪਈ ਫੁੱਟ ! ਇੱਕ-ਦੂਜੇ ਖਿਲਾਫ ਗੂੰਜੇ ਨਾਅਰੇ ਪਰ ਮੀਟਿੰਗ ਖਤਮ ਹੁੰਦੇ ਹੀ ਦੋਵੇਂ ਧਿਰਾਂ ਦੇ ਸਮਰਥਕ ਆਹਮਣੋ-ਸਾਹਮਣੇ ਆ ਗਏ ਤੇ ਨਾਅਰੇਬਾਜ਼ੀ ਕੀਤੀ। ਨਾਅਰੇਬਾਜ਼ੀ ਉਸ ਵੇਲੇ ਸ਼ੁਰੂ ਹੋਈ ਜਦ ਬੈਠਕ ‘ਚੋਂ ਬਾਹਰ ਆ ਕੇ ਕੁਮਾਰ ਆਪਣੀ ਗੱਡੀ ‘ਚ ਵਾਪਸ ਜਾਣ ਲੱਗੇ।ਆਮ ਆਦਮੀ ਪਾਰਟੀ 'ਚ ਪਈ ਫੁੱਟ ! ਇੱਕ-ਦੂਜੇ ਖਿਲਾਫ ਗੂੰਜੇ ਨਾਅਰੇਇਸੇ ਦੌਰਾਨ ਕੁਮਾਰ ਦੇ ਸਮਰਥਕਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਾਏ ਤਾਂ ਉੱਥੇ ਮੌਜੂਦ ਅਮਾਨਤੁੱਲ੍ਹਾ ਖਾਂ ਦੇ ਸਮਰਥਕਾਂ ਨੇ ਕੁਮਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।ਇਸ ਤੋਂ ਬਾਅਦ ਕੁਮਾਰ ਨੇ ਟਵਿਟਰ ‘ਤੇ ਸ਼ਾਇਰੀ ਦੀਆਂ ਕੁਝ ਲਾਈਨਾਂ ਸ਼ੇਅਰ ਕੀਤੀਆਂ।ਖੁਸ਼ੀਆਂ ਦੇ ਬੇਦਰਦ ਲੁਟੇਰਿਓ,ਗਮ ਬੋਲੇ ਤਾਂ ਕੀ ਹੋਵੇਗਾ? ਖਾਮੋਸ਼ੀ ਤੋਂ ਡਰਨ ਵਾਲਿਓ,ਅਸੀਂ ਬੋਲੇ ਤਾਂ ਕੀ ਹੋਵੇਗਾ? ਆਮ ਆਦਮੀ ਪਾਰਟੀ 'ਚ ਪਈ ਫੁੱਟ ! ਇੱਕ-ਦੂਜੇ ਖਿਲਾਫ ਗੂੰਜੇ ਨਾਅਰੇਨਾਅਰੇਬਾਜ਼ੀ ਵਿਚਾਲੇ ਕੁਮਾਰ ਬਿਨਾਂ ਰੁਕੇ ਵਾਪਸ ਚਲੇ ਗਏ।ਇਸ ਮਾਮਲੇ ‘ਤੇ ਉਹ ਕੁਝ ਵੀ ਖੁੱਲ੍ਹ ਕੇ ਨਹੀਂ ਬੋਲ ਰਹੇ ਪਰ ਇਹ ਸ਼ਾਇਰੀ ਕਾਫ਼ੀ ਕੁਝ ਕਹਿੰਦੀ ਹੈ।ਮੀਟਿੰਗ ਦੌਰਾਨ ਕੁਮਾਰ ਵਿਸ਼ਵਾਸ਼ ਦਾ ਨਾਂ ਬੁਲਾਰਿਆਂ ਦੀ ਲਿਸਟ ‘ਚ ਨਹੀਂ ਸੀ।ਆਮ ਆਦਮੀ ਪਾਰਟੀ 'ਚ ਪਈ ਫੁੱਟ ! ਇੱਕ-ਦੂਜੇ ਖਿਲਾਫ ਗੂੰਜੇ ਨਾਅਰੇਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜਦੋਂ ਉਨ੍ਹਾਂ ਨੂੰ ਬੋਲਣ ਲਈ ਕਿਹਾ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ।
-PTCNews