ਆਮ ਬਜਟ 2018:ਵਿੱਤ ਮੰਤਰੀ ਅਰੁਣ ਜੇਤਲੀ ਨੇ ਰੇਲਵੇ ਲਈ ਕੀਤੇ ਵੱਡੇ ਐਲਾਨ

By Shanker Badra - February 01, 2018 12:02 pm

ਆਮ ਬਜਟ 2018:ਵਿੱਤ ਮੰਤਰੀ ਅਰੁਣ ਜੇਤਲੀ ਨੇ ਰੇਲਵੇ ਲਈ ਕੀਤੇ ਵੱਡੇ ਐਲਾਨ:
ਅੱਜ ਆਮ ਬਜਟ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਰੇਲਵੇ ਲਈ ਵੀ ਇੱਕ ਵੱਡਾ ਐਲਾਨ ਕੀਤਾ ਹੈ।ਵਿੱਤ ਮੰਤਰੀ ਨੇ ਕਿਹਾ ਹੈ ਕਿ ਬਜਟ 2018 ਰੇਲਵੇ 'ਤੇ 1 ਲੱਖ, 48 ਹਜ਼ਾਰ ਕਰੋੜ ਖਰਚੇ ਜਾਣਗੇ।
3600 ਕਿਲੋਮੀਟਰ ਪਟੜੀਆਂ ਦਾ ਨਵੀਂਕਰਨ ਕੀਤਾ ਜਾਵੇਗਾ।
ਸਾਰੀਆਂ ਟਰੇਨਾਂ 'ਚ ਵਾਈ-ਫਾਈ 'ਤੇ ਸੀ.ਸੀ.ਟੀ ਕੈਮਰੇ ਵੀ ਲਗਾਏ ਜਾਣਗੇ।
ਮੁੰਬਈ 'ਚ ਲੋਕਲ ਨੈੱਟਵਰਕ ਦਾ ਦਾਇਰਾ ਵਧਾਇਆ ਜਾਵੇਗਾ।
600 ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ।
ਮੁੰਬਈ 'ਚ 90 ਕਿਲੋਮੀਟਰ ਪਟੜੀ ਦਾ ਵਿਸਥਾਰ ਹੋਵੇਗਾ।
ਉਡ਼ਾਨ ਯੋਜਨਾ ਨਾਲ ਛੋਟੇ ਸ਼ਹਿਰਾਂ ਨੂੰ ਆਪਸ 'ਚ ਜੋੜਿਆ ਜਾਵੇਗਾ।
-PTCNews

adv-img
adv-img