ਆਰ.ਐਸ.ਐਸ. ਦੇ ਲੀਡਰ ਦਾ ਗੋਲੀਆਂ ਮਾਰਕੇ ਕੀਤਾ ਕਤਲ !

ਆਰ.ਐਸ.ਐਸ. ਦੇ ਲੀਡਰ ਦਾ ਗੋਲੀਆਂ ਮਾਰਕੇ ਕੀਤਾ ਕਤਲ !

ਆਰ.ਐਸ.ਐਸ. ਦੇ ਲੀਡਰ ਦਾ ਗੋਲੀਆਂ ਮਾਰਕੇ ਕੀਤਾ ਕਤਲ !:ਲੁਧਿਆਣਾ  ‘ਚ ਅੱਜ ਸਵੇਰੇ ਆਰ.ਐਸ.ਐਸ. ਦੇ ਸੀਨੀਅਰ ਲੀਡਰ ਰਵਿੰਦਰ ਗੋਸਾਈਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਹੈ। ਇਹ ਕਤਲ ਲੁਧਿਆਣਾ ਦੀ ਗਗਨ ਕਾਲੋਨੀ ਗਲੀ ਨੰ 3 ਵਿੱਚ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਗੋਸਾਈਂ ਨੂੰ ਘਰ ਦੇ ਨੇੜੇ ਹੀ 2 ਮੋਟਰ ਸਾਈਕਲ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਹੈ  ਅਤੇ ਗੋਲੀਆਂ ਵੱਜਣ ਤੋਂ ਬਾਅਦ ਰਵਿੰਦਰ ਦੀ ਮੌਤ ਮੌਕੇ ‘ਤੇ ਹੀ ਮੌਤ ਹੋ ਗਈ। ਆਰ.ਐਸ.ਐਸ. ਦੇ ਲੀਡਰ ਦਾ ਗੋਲੀਆਂ ਮਾਰਕੇ ਕੀਤਾ ਕਤਲ !ਮ੍ਰਿਤਕ ਦੀ ਉਮਰ 60ਸਾਲ ਦੇ ਕਰੀਬ ਹੈ ਤੇ ਉਹ ਲੰਮੇ ਸਮੇਂ ਤੋਂ ਆਰ.ਐਸ.ਐਸ. ਨਾਲ ਜੁੜਿਆ ਹੋਇਆ ਸੀ। ਘਟਨਾ ਤੋਂ ਤੁਰੰਤ ਬਾਅਦ ਪੁਲੀਸ ਤੇ ਆਰ.ਐਸ.ਐਸ. ਦੇ ਵਰਕਰ ਤੇ ਲੀਡਰ ਮੌਕੇ ‘ਤੇ ਪੁੱਜੇ। ਪੁਲੀਸ ਨੇ ਮੌਕੇ ‘ਤੇ ਹਾਜ਼ਰ ਗਵਾਹਾਂ ਦੇ ਬਿਆਨ ਦਰਜ ਕਰ ਲਏ ਹਨ। ਪੁਲੀਸ ਦਾ ਕਹਿਣਾ ਹੈ ਕਿ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ਼  ਕਰ ਲਿਆ ਹੈ ਤੇ ਜਲਦ ਹੀ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ।ਆਰ.ਐਸ.ਐਸ. ਦੇ ਆਗੂਆਂ ਨੇ ਕਿਹਾ ਹੈ ਕਿ ਪਿਛਲੇ ਸਾਲ ਆਰ.ਐਸ.ਐਸ. ਪੰਜਾਬ ਦੇ ਮੁਖੀ ਜਗਦੀਸ਼ ਗਗਨੇਜਾ ਦਾ ਜਲੰਧਰ ‘ਚ ਕਤਲ ਹੋ ਗਿਆ ਸੀ ਪਰ ਪੰਜਾਬ ਪੁਲੀਸ ਅਜੇ ਤੱਕ ਉਨ੍ਹਾਂ ਦੇ ਕਾਤਲਾਂ ਨੂੰ ਫੜਨ ‘ਚ ਨਾਕਾਮ ਰਹੀ ਹੈ।

–PTC News