ਆਸਟ੍ਰੇਲੀਆ ਤੋਂ ਆਈ ਦੁਖਦਾਈ ਖਬਰ, ਇਲਾਕੇ 'ਚ ਸੋਗ 

By Joshi - February 10, 2018 3:02 pm

ਆਸਟ੍ਰੇਲੀਆ ਤੋਂ ਆਈ ਦੁਖਦਾਈ ਖਬਰ, ਇਲਾਕੇ 'ਚ ਸੋਗ : ਸੱਧਰਾਂ ਅਤੇ ਉਮੀਦਾਂ ਦਿਲ 'ਚ ਲੈ ਕੇ ਵਿਦੇਸ਼ ਗਏ ਮਾਪਿਆਂ ਦੇ ਪੁੱਤ ਦੇ ਗੁਜ਼ਰ ਜਾਣ ਦੀ ਖਬਰ ਬਿਰਧ ਮਾਂ-ਬਾਪ ਲਈ ਕਿੰਨ੍ਹੀ ਦੁਖਦਾਈ ਹੋ ਸਕਦੀ ਹੈ, ਇਸਦਾ ਅੰਦਾਜ਼ਾ ਤਾਂ ਸਭ ਨੂੰ ਹੈ, ਪਰ ਮੌਤ ਇੱਕ ਅਜਿਹੀ ਚੀਜ਼ ਹੈ ਜਿਸ 'ਤੇ ਕਿਸੇ ਦਾ ਵੀ ਵੱਸ ਨਹੀਂ ਚੱਲਦਾ।

ਅਜਿਹਾ ਹੀ ਵਾਪਰਿਆ ਹੈ, ਹਰਿਆਣਾ ਦੇ ਕੁਰੂਕਸ਼ੇਤਰ 'ਚ ਰਹਿੰਦੇ ਇੱਕ ਪਰਿਵਾਰ ਨਾਲ ਜਿੰਨ੍ਹਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤਰ ਹੁਣ ਕਦੀ ਵਾਪਸ ਨਹੀਂ ਆ ਸਕੇਗਾ।

ਬੀਤੇ ਦਿਨੀਂ ਆਸਟ੍ਰੇਲੀਆ ਪੁਲਿਸ ਨੂੰ ਇੱਕ ਭਾਰਤੀ ਦੀ ਲਾਸ਼ ਮਿਲੀ ਹੈ, ਜਿਸਦੀ ਪਹਿਚਾਣ 40 ਸਾਲਾ ਪਰਿਮਾਲ ਦਾਸ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਨਾਲ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਸੰਬੰਧਤ ਸੀ। ਇਹ ਲਾਸ਼ ਪੁਲਿਸ ਵੱਲੋਂ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਬੋਨਯਥਾਨ ਇਲਾਕੇ 'ਚ ਉਨ੍ਹਾਂ ਦੇ ਘਰ ਤੋਂ ਤਕਰੀਬਨ ਇਕ ਕਿਲੋਮੀਟਰ ਦੀ ਦੂਰੀ 'ਤੇ ਬਰਾਮਦ ਕੀਤੀ ਗਈ।

ਦੱਸਣਯੋਗ ਹੈ ਕਿ ਪਰਿਮਾਲ ਦਾਸ ੨੦੦੯ 'ਚ ਸਟੂਡੈਂਟ ਵੀਜ਼ੇ 'ਤੇ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ। ਪਰਿਮਾਲ ਦੇ ਇਕ ਦੋਸਤ ਮੁਤਾਬਕ, ਉਸਨੂੰ ਤਿੰਨ ਮਹੀਨੇ ਪਹਿਲਾਂ ਹੀ ਉਸ ਨੂੰ ਸਥਾਈ ਨਿਵਾਸ ਮਿਲਿਆ ਸੀ, ਜਿਸ ਕਾਰਨ ਉਹ ਸਾਰੇ ਬਹੁਤ ਖੁਸ਼ ਸਨ।

ਇਸ ਮਾਮਲੇ 'ਤੇ ਪੁਲਿਸ ਦਾ ਪੁਲਸ ਦਾ ਕਹਿਣਾ ਹੈ ਕਿ ਹਾਲੇ ਤੱਕ ਮੌਤ ਦੇ ਕਾਰਨ ਸ਼ੱਕੀ ਨਹੀਂ ਹਨ, ਪਰ ਇਸ ਸੰਬੰਧੀ ਜਾਂਚ ਜਾਰੀ ਹੈ ਜਿਸ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ।

—PTC News

adv-img
adv-img