ਇਸ ਤਰੀਕੇ ਨਾਲ ਲੋਕਾਂ ਨੂੰ ਮਿਲੇਗੀ ਪੈਟਰੋਲ ਪੰਪਾਂ ‘ਤੇ ਵੱਡੀ ਰਾਹਤ,ਚੋਰੀ ‘ਤੇ ਲੱਗੇਗੀ ਲਗਾਮ

ਇਸ ਤਰੀਕੇ ਨਾਲ ਲੋਕਾਂ ਨੂੰ ਮਿਲੇਗੀ ਪੈਟਰੋਲ ਪੰਪਾਂ 'ਤੇ ਵੱਡੀ ਰਾਹਤ,ਚੋਰੀ 'ਤੇ ਲੱਗੇਗੀ ਲਗਾਮ

ਇਸ ਤਰੀਕੇ ਨਾਲ ਲੋਕਾਂ ਨੂੰ ਮਿਲੇਗੀ ਪੈਟਰੋਲ ਪੰਪਾਂ ‘ਤੇ ਵੱਡੀ ਰਾਹਤ,ਚੋਰੀ ‘ਤੇ ਲੱਗੇਗੀ ਲਗਾਮ:ਪੈਟਰੋਲ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਕੁੱਝ ਵੱਡੀ ਰਾਹਤ ਮਿਲਣ ਜਾ ਰਹੀ ਹੈ।ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਇਹ ਕਦਮ ਇਸ ਕਰਕੇ ਚੁੱਕਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ‘ਚ ਕਈ ਪੰਪਾਂ ‘ਤੇ ਗਾਹਕਾਂ ਨਾਲ ਧੋਖਾਧੜੀ ਹੋ ਰਹੀ ਹੈ।ਇਸ ਤਰੀਕੇ ਨਾਲ ਲੋਕਾਂ ਨੂੰ ਮਿਲੇਗੀ ਪੈਟਰੋਲ ਪੰਪਾਂ 'ਤੇ ਵੱਡੀ ਰਾਹਤ,ਚੋਰੀ 'ਤੇ ਲੱਗੇਗੀ ਲਗਾਮਇਕ ਸਪੈਸ਼ਲ ਟਾਸਕ ਫੋਰਸ ਨੇ ਜਾਂਚ ‘ਕੀਤੀ ਹੈ ਕਿ ਇਨ੍ਹਾਂ ਪੰਪਾਂ ‘ਤੇ ਇਕ ਇਲੈਕਟ੍ਰਿਕ ਚਿਪ ਜ਼ਰੀਏ ਗਾਹਕਾਂ ਨੂੰ 10 ਫੀਸਦੀ ਘੱਟ ਤੇਲ ਦਿੱਤਾ ਜਾ ਰਿਹਾ ਸੀ।ਜਦੋਂ ਕਿ ਪੈਸੇ ਉਨ੍ਹਾਂ ਕੋਲੋਂ ਪੂਰੇ ਲਏ ਜਾ ਰਹੇ ਸਨ।ਜਿਸ ਦੇ ਲਈ ਤੇਲ ਮਾਰਕੀਟਿੰਗ ਕੰਪਨੀਆਂ ਦੇਸ਼ ਭਰ ‘ਚ 55,000 ਤੋਂ ਵੱਧ ਪੈਟਰੋਲ ਪੰਪਾਂ ਦੀ ਰੀਅਲ ਟਾਈਮ ਨਿਗਰਾਨੀ ਅਤੇ ਸਿਸਟਮ ਨੂੰ ਆਟੋਮੇਟ ਕਰਨ ਜਾ ਰਹੀਆਂ ਹਨ।ਇਹ ਕੰਮ ਦਸੰਬਰ 2018 ਤਕ ਪੂਰਾ ਕੀਤਾ ਜਾਵੇਗਾ।ਇਸ ਤਰੀਕੇ ਨਾਲ ਲੋਕਾਂ ਨੂੰ ਮਿਲੇਗੀ ਪੈਟਰੋਲ ਪੰਪਾਂ 'ਤੇ ਵੱਡੀ ਰਾਹਤ,ਚੋਰੀ 'ਤੇ ਲੱਗੇਗੀ ਲਗਾਮਰੀਅਲ ਟਾਈਮ ਨਿਗਰਾਨੀ ਦਾ ਮਤਲਬ ਹੈ ਕਿ ਜਦੋਂ ਕਿਸੇ ਵੀ ਪੰਪ ‘ਤੇ ਇਕ ਲੀਟਰ ਪੈਟਰੋਲ ਵੇਚਿਆ ਜਾਂਦਾ ਹੈ ਤਾਂ ਸੰਬੰਧਤ ਕੰਪਨੀ ਨੂੰ ਉਸ ਦੀ ਜਾਣਕਾਰੀ ਤੁਰੰਤ ਮਿਲ ਜਾਵੇਗੀ।ਪੈਟਰੋਲ ਪੰਪਾਂ ਦੀ ਰੀਅਲ ਟਾਈਮ ਨਿਗਰਾਨੀ ਅਤੇ ਸਿਸਟਮ ਨੂੰ ਆਟੋਮੋਟ ਕਰਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।ਇਸ ਨਾਲ ਪੰਪ ਲੋਕਾਂ ਨੂੰ ਘੱਟ ਤੇਲ ਪਾ ਕੇ ਉਨ੍ਹਾਂ ਦੀ ਜੇਬ ਨਹੀਂ ਕੱਟ ਸਕਣਗੇ।ਜਾਣਕਾਰੀ ਮੁਤਾਬਕ ਦੇਸ਼ ਭਰ ‘ਚ ਪੈਟੋਰਲ ਪੰਪਾਂ ਨੂੰ ਆਟੋਮੇਟ ਕਰਨ ਲਈ ਇੰਡੀਅਨ ਆਇਲ,ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਇਸ ‘ਤੇ ਘੱਟੋ-ਘੱਟ 2,000 ਕਰੋੜ ਰੁਪਏ ਨਿਵੇਸ਼ ਕਰਨਗੀਆਂ।ਇਸ ਤਰੀਕੇ ਨਾਲ ਲੋਕਾਂ ਨੂੰ ਮਿਲੇਗੀ ਪੈਟਰੋਲ ਪੰਪਾਂ 'ਤੇ ਵੱਡੀ ਰਾਹਤ,ਚੋਰੀ 'ਤੇ ਲੱਗੇਗੀ ਲਗਾਮਅਧਿਕਾਰਤ ਸੂਤਰਾਂ ਮੁਤਾਬਕ ਹਰ ਪੈਟਰੋਲ ਪੰਪ ਨੂੰ ਆਟੋਮੈਟਿਕ ਕਰਨ ‘ਤੇ 4-5 ਲੱਖ ਰੁਪਏ ਦਾ ਖਰਚਾ ਆਵੇਗਾ। ਉੱਥੇ ਹੀ ਅਕਤੂਬਰ ਤੱਕ ਇੰਡੀਅਨ ਆਇਲ ਦੇ 2,500 ਹਿੰਦੁਸਤਾਨ ਪੈਟਰੋਲੀਅਮ ਦੇ 4,800 ਅਤੇ ਕੁਝ ਭਾਰਤ ਪੈਟਰੋਲੀਅਮ ਦੇ ਪੰਪ ਆਟੋਮੇਟਡ ਹੋ ਚੁੱਕੇ ਹਨ।ਦੇਸ਼ ਭਰ ‘ਚ 60,799 ਪੈਟਰੋਲ ਪੰਪ ਹਨ,ਜਿਨ੍ਹਾਂ ‘ਚ 55,325 ਪੰਪ ਸਰਕਾਰੀ ਕੰਪਨੀਆਂ ਦੇ ਹਨ।ਇਨ੍ਹਾਂ ‘ਚੋਂ 26,489 ਪੰਪ ਇੰਡੀਅਨ ਆਇਲ,14,161 ਪੰਪ ਭਾਰਤ ਪੈਟਰੋਲੀਅਮ ਅਤੇ 14,675 ਪੰਪ ਹਿੰਦੁਸਤਾਨ ਪੈਟਰੋਲੀਅਮ ਦੇ ਹਨ।ਇਸ ਤਰੀਕੇ ਨਾਲ ਲੋਕਾਂ ਨੂੰ ਮਿਲੇਗੀ ਪੈਟਰੋਲ ਪੰਪਾਂ 'ਤੇ ਵੱਡੀ ਰਾਹਤ,ਚੋਰੀ 'ਤੇ ਲੱਗੇਗੀ ਲਗਾਮਇਸ ਦੇ ਇਲਾਵਾ 3,980 ਪੈਟਰੋਲ ਪੰਪ ਐੱਸਾਰ ਕੰਪਨੀ ਦੇ, 1400 ਰਿਲਾਇੰਸ ਇੰਡਸਟਰੀਜ਼ ਦੇ, 90 ਸ਼ੈੱਲ ਦੇ ਅਤੇ 4 ਹੋਰ ਕੰਪਨੀਆਂ ਦੇ ਹਨ। ਉੱਥੇ ਹੀ, ਹਿੰਦੁਸਤਾਨ ਪੈਟਰੋਲੀਅਮ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਐੱਮ.ਕੇ. ਸੁਰਾਨਾ ਨੇ ਕਿਹਾ ਕਿ ਉਨ੍ਹਾਂ ਦੇ 14,675 ਪੰਪਾਂ ‘ਚੋਂ ਲਗਭਗ 8,100 ਪੰਪ 100 ਕਿਲੋ ਲੀਟਰ ਤੋਂ ਵਧ ਤੇਲ ਵੇਚਦੇ ਹਨ। ਅਸੀਂ ਉਨ੍ਹਾਂ ਸਾਰੇ ਪੰਪਾਂ ਨੂੰ 31 ਮਾਰਚ 2018 ਤਕ ਆਟੋਮੇਟਡ ਕਰਨ ਦਾ ਟੀਚਾ ਰੱਖਿਆ ਹੈ ਅਤੇ ਬਾਕੀ ਦਸੰਬਰ 2018 ਤਕ ਆਟੋਮੇਟਡ ਕਰ ਲਏ ਜਾਣਗੇ। ਰੀਅਲ ਟਾਈਮ ਨਿਗਰਾਨੀ ਸਿਸਟਮ ਜ਼ਰੀਏ ਕੰਪਨੀਆਂ ਪੰਪਾਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਸਕਣਗੀਆਂ।
-PTCNews