ਇਸ ਨਾਮੀ ਗਾਇਕ ਨੇ ਕੀਤਾ ਥਾਣਾ ਸਿਟੀ ਪੁਲਸ ‘ਚ ਕੀਤਾ ਆਤਮਸਮਰਪਣ 

ਇਸ ਨਾਮੀ ਗਾਇਕ ਨੇ ਕੀਤਾ ਥਾਣਾ ਸਿਟੀ ਪੁਲਸ 'ਚ ਕੀਤਾ ਆਤਮਸਮਰਪਣ 
ਇਸ ਨਾਮੀ ਗਾਇਕ ਨੇ ਕੀਤਾ ਥਾਣਾ ਸਿਟੀ ਪੁਲਸ 'ਚ ਕੀਤਾ ਆਤਮਸਮਰਪਣ 

ਇਸ ਨਾਮੀ ਗਾਇਕ ਨੇ ਕੀਤਾ ਥਾਣਾ ਸਿਟੀ ਪੁਲਸ ‘ਚ ਕੀਤਾ ਆਤਮਸਮਰਪਣ : ਪੰਜਾਬ ਦੇ ਨਾਮੀ ਸਿੰਗਰ ਰੌਕੀ ਭੱਟੀ ਜੋ ਆਪਣੇ ਗਾਣੇ ‘ਵਾਰਦਾਤ’ ਨੂੰ ਲੈ ਕੇ ਕਾਫੀ ਮਸ਼ਹੂਰ ਹੋਇਆ ਸੀ ਨੇ ਆਪਣੇ ਦੋ ਸਾਥੀਆਂ ਸਮੇਤ ਅੱਜ ਥਾਣਾ ਸਿਟੀ ਪੁਲਸ ਵਿਚ ਆਤਮ ਸਮਰਪਣ ਕਰ ਦਿੱਤਾ ਹੈ।

ਗਾਇਕ ਰੌਕੀ ‘ਤੇ ਸੰਗਰੂਰ ਪੁਲਸ ਵਲੋਂ ਪ੍ਰੋਵੈਨਸ਼ਨ ਆਫ ਡਿਫੇਸਮੈਂਟ ਪ੍ਰਾਪਰਟੀ ਆਰਡੀਨੈਂਸ ਐਕਟ ੧੯੯੭ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਗੀਤ ਵਿਚ ਹਥਿਆਰਾਂ ਦੀ ਨੁਮਾਇਸ਼ ਕਰਕੇ ਨੌਜਵਾਨਾਂ ਨੂੰ ਕੁਰਾਹੇ ਪਾਉਣ ਨੂੰ ਠੱਲ ਪਾਉਣ ਦੀ ਮੁੰਹਿਮ ਤਹਿਤ ਦਰਜ ਹੋਇਆ ਹੈ।

ਥਾਣਾ ਸਿਟੀ ਉਪ ਕਪਤਾਨ ਮੁਤਾਬਕ ਗਾਇਕ ਰੌਕੀ ਭੱਟੀ ਸਰਕਾਰੀ ਕਾਲਜ ਦਾ ਵਿਦਿਆਰਥੀ ਹੈ। ਉਸ ਵੱਲੋਂ ਗਾਏ ਗਾਣੇ ‘ਵਾਰਦਾਤ’ ਦਾ ਬੋਰਡ ਕਾਲਜ ਦੇ ਗੇਟ ਦੇ ਨੇੜੇ ਲਗਾਇਆ ਗਿਆ ਸੀ, ਜੋ ਕਿ ਪੁਲਸ ਵੱਲੋਂ ਜ਼ਬਤ ਕਰ ਲਿਆ ਗਿਆ ਸੀ। ਇਸ ਇਸ਼ਤਿਹਾਰ ‘ਚ ਰੈਪਰ ਅਮਨਦੀਪ ਸਿੰਘ ਉਰਫ ਸੋਨੂੰ ਨੇ 12 ਬੋਰ ਦੀ ਬੰਦੂਕ ਚੁੱਕੀ ਹੈ।

ਸਿੰਗਰ ਰੌਕੀ ਭੱਟੀ ਦੇ ਗੀਤ ‘ਵਾਰਦਾਤ’ ਦੇ ਬੋਲ ਸਨ, ‘ਹੋਗੀ ਵਾਰਦਾਤ ਲੱਗੀ 302, ਵੇਖੀਂ ਕੱਲ੍ਹ ਵਾਲਾ ਅਖਬਾਰ ਪੜ੍ਹਕੇ’ , ਵਰਗੇ ਬੋਲਾਂ ਨੂੰ ਨੌਜਵਾਨ ਪੀੜੀ ਨੂੰ ਕੁਰਾਹੇ ਪਾਉਣ ‘ਚ ਜ਼ਿੰਮੇਵਾਰ ਦੱਸਿਆ ਜਾਂਦਾ ਹੈ।

—PTC News