ਪੰਜਾਬ

ਇਸ ਵਿਅਕਤੀ ਨੇ ਪਿੰਗਲਵਾੜੇ ਦੀ ਅਨਾਥ ਲੜਕੀ ਨਾਲ ਕਰਵਾਇਆ ਵਿਆਹ,ਲੋਕਾਂ ਨੇ ਕੀਤਾ ਖ਼ੂਬ ਪਸੰਦ

By Shanker Badra -- December 01, 2017 5:33 pm -- Updated:December 01, 2017 5:37 pm

ਇਸ ਵਿਅਕਤੀ ਨੇ ਪਿੰਗਲਵਾੜੇ ਦੀ ਅਨਾਥ ਲੜਕੀ ਨਾਲ ਕਰਵਾਇਆ ਵਿਆਹ,ਲੋਕਾਂ ਨੇ ਕੀਤਾ ਖ਼ੂਬ ਪਸੰਦ:ਲੁਧਿਆਣਾ ਤੋਂ ਇੱਕ ਖਬਰ ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕਾਰੋਬਾਰੀ ਲੜਕੇ ਨੇ ਪਿੰਗਲਵਾੜਾ ਦੀ ਲੜਕੀ ਨਾਲ ਵਿਆਹ ਕਰਵਾਇਆ ਕਿਹਾ ਗਿਆ ਹੈ।ਜਾਣਕਾਰੀ ਅਨੁਸਾਰ ਲੜਕਾ ਲੁਧਿਆਣਾ ਦੇ ਜਵਾਹਰ ਨਗਰ 'ਚ ਰਹਿਣ ਵਾਲਾ ਹੈ।ਲੜਕੇ ਦਾ ਨਾਮ ਰੌਕੀ ਅਤੇ ਲੜਕੀ ਦਾ ਨਾਂਅ ਸਵੀਟੀ ਦੱਸਿਆ ਗਿਆ ਹੈ।ਇਸ ਵਿਅਕਤੀ ਨੇ ਪਿੰਗਲਵਾੜੇ ਦੀ ਅਨਾਥ ਲੜਕੀ ਨਾਲ ਕਰਵਾਇਆ ਵਿਆਹ,ਲੋਕਾਂ ਨੇ ਕੀਤਾ ਖ਼ੂਬ ਪਸੰਦਪਿੰਗਲਵਾਡੇ ਦੇ ਸਟਾਫ ਨੇ ਮਾਮੇ ਤੋਂ ਲੈ ਕੇ ਮਾਤਾ-ਪਿਤਾ ਅਤੇ ਭੈਣਾਂ ਭਰਾਵਾਂ ਨਾਲ ਦਾ ਹਰ ਰਿਸਤਾ ਅਤੇ ਹਰ ਰਸਮ ਨੂੰ ਦਿਲੋਂ ਨਿਭਾਇਆ।ਸਵੀਟੀ ਬਾਰੇ ਦੱਸਿਆ ਗਿਆ ਹੈ ਕਿ 2001 'ਚ ਇੱਕ ਸਮਾਜ ਸੇਵੀ ਸੰਸਥਾ ਦੇ ਮੈਂਬਰ ਉਸਨੂੰ ਪਿੰਗਲਵਾਡੇ ਛੱਡ ਗਏ ਸਨ।ਇਹ ਵਿਆਹ ਪਿੰਗਲਵਾੜੇ 'ਚ ਹੀ ਬੁੱਧਵਾਰ ਨੂੰ ਹੋਇਆ ਹੈ।ਵਿਆਹ ਵਾਲੇ ਲੜਕੇ ਦੀ ਇੱਛਾ ਸੀ ਕਿ ਉਸਦਾ ਵਿਆਹ ਕਿਸੇ ਸੰਸਥਾ 'ਚ ਪਲੀ ਹੋਈ ਲੜਕੀ ਨਾਲ ਹੋਵੇ ਅਤੇ ਉਸਦੇ ਪਿਤਾ ਦੀ ਸਹਿਮਤੀ ਤੋਂ ਬਾਅਦ ਇਹ ਵਿਆਹ ਸਿਰੇ ਚੜਿਆ।ਇਸ ਵਿਅਕਤੀ ਨੇ ਪਿੰਗਲਵਾੜੇ ਦੀ ਅਨਾਥ ਲੜਕੀ ਨਾਲ ਕਰਵਾਇਆ ਵਿਆਹ,ਲੋਕਾਂ ਨੇ ਕੀਤਾ ਖ਼ੂਬ ਪਸੰਦਰੌਕੀ ਦੇ ਪਿਤਾ ਨੇ ਸਵੀਟੀ ਨੂੰ ਨੂੰਹ ਨਹੀਂ ਬਲਕਿ ਧੀ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ।ਔਰਤਾਂ ਦੇ ਹੱਕ ਦੀ ਗੱਲ ਕਰਦਿਆਂ ਸਵੈ-ਸੇਵੀ ਸੰਸਥਾਵਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਇਸ ਰੀਤ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਹੈ।ਜੇਕਰ ਔਰਤਾਂ ਦੇ ਹੱਕ ਵਿੱਚ ਕੰਮ ਕਰਨ ਵਾਲਿਆਂ ਸੰਸਥਾਵਾਂ ਆਪਣੇ ਘਰਾਂ ਤੋਂ ਅਜਿਹੀ ਸੁਰੂਆਤ ਕਰਨ ਤਾਂ ਨਿਸਚਿਤ ਹੀ ਇੱਕ ਬਹੁਤ ਵੱਡਾ ਸਾਕਾਰਾਤਮਕ ਸਮਾਜਿਕ ਬਦਲਾਉ ਆਵੇਗਾ।ਇਸ ਵਿਅਕਤੀ ਨੇ ਪਿੰਗਲਵਾੜੇ ਦੀ ਅਨਾਥ ਲੜਕੀ ਨਾਲ ਕਰਵਾਇਆ ਵਿਆਹ,ਲੋਕਾਂ ਨੇ ਕੀਤਾ ਖ਼ੂਬ ਪਸੰਦਜਿਵੇਂ ਅਪਰਾਧਿਕ ਪਿਛੋਕਡ ਵਾਲੇ ਲੋਕਾਂ ਲਈ,ਨਸ਼ਿਆਂ ਦੀ ਗਿਫ਼ਤ ਵਿੱਚੋਂ ਬਾਹਰ ਆਏ ਲੋਕਾਂ ਲਈ ਪੁਨਰਵਾਸ ਦੀਆਂ ਯੋਜਨਾਵਾਂ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਉਸੇ ਤਰਜ 'ਤੇ ਪਿੰਗਲਵਾੜਿਆ ਵਿੱਚ ਰਹਿੰਦੇ ਬੱਚਿਆਂ ਨੂੰ ਵੀ ਮੁੱਖ ਧਾਰਾ ਵਿੱਚ ਲਿਆਉਣ ਲਈ ਠੋਸ ਕਦਮ ਸਰਕਾਰੀ ਦੇਖ-ਰੇਖ ਹੇਠ ਚੁੱਕਣ ਦੀ ਲੋੜ ਹੈ।ਇਹ ਬੱਚੇ ਵੀ ਆਮ ਬੱਚਿਆਂ ਵਾਂਗ ਹੀ ਪ੍ਰਤਿਭਾਵਾਨ ਹੁੰਦੇ ਹਨ ਅਤੇ ਬਹੁਤ ਵਾਰੀ ਸਾਧਨਾਂ ਦੀ ਕਮੀ ਕਾਰਨ ਇਹਨਾਂ ਦੀਆਂ ਪ੍ਰਤਿਭਾਵਾਂ ਦਬ ਕੇ ਰਹਿ ਜਾਂਦੀਆਂ ਹਨ।
-PTCNews

  • Share