ਮੁੱਖ ਖਬਰਾਂ

ਇਸ 85 ਸਾਲਾ ਬਜੁਰਗ ਨੇ ਜਿੱਤੇ ਸੁਨਹਿਰੀ ਤਗਮੇ,ਜਾਣੋਂ ਉਸਦੀ ਫਿਟਨੈੱਸ ਦਾ ਰਾਜ

By Shanker Badra -- November 08, 2017 4:17 pm -- Updated:November 08, 2017 6:13 pm

ਇਸ 85 ਸਾਲਾ ਬਜੁਰਗ ਨੇ ਜਿੱਤੇ ਸੁਨਹਿਰੀ ਤਗਮੇ,ਜਾਣੋਂ ਉਸਦੀ ਫਿਟਨੈੱਸ ਦਾ ਰਾਜ:ਆਸਟ੍ਰੇਲੀਆ 'ਚ ਇਕ ਬਜ਼ੁਰਗ ਜਿਨ੍ਹਾਂ ਦਾ ਨਾਂ ਹਰਭਜਨ ਸਿੰਘ ਔਲਖ ਹੈ,ਉਨ੍ਹਾਂ ਨੇ ਤਸਮਾਨੀਆ 'ਚ ਹੋਈਆਂ 'ਆਸਟ੍ਰੇਲੀਅਨ ਮਾਸਟਰਜ਼ ਗੇਮਜ਼' ਵਿਚ ਇਕ ਨਹੀਂ, ਦੋ ਨਹੀਂ ਸਗੋਂ ਕਿ 9 ਸੋਨ ਤਮਗੇ ਜਿੱਤੇ ਹਨ।ਇਸ 85 ਸਾਲਾ ਬਜੁਰਗ ਨੇ ਜਿੱਤੇ ਸੁਨਹਿਰੀ ਤਗਮੇ,ਜਾਣੋਂ ਉਸਦੀ ਫਿਟਨੈੱਸ ਦਾ ਰਾਜਹਰਭਜਨ ਸਿੰਘ ਔਲਖ ਨੂੰ ਆਸਟ੍ਰੇਲੀਆ ਦਾ 'ਫੌਜਾ ਸਿੰਘ' ਕਿਹਾ ਜਾਂਦਾ ਹੈ।ਉਨ੍ਹਾਂ ਨੇ ਇਹ ਤਮਗੇ 100 ਮੀਟਰ, 200 ਮੀਟਰ, 400 ਮੀਟਰ ਅਤੇ ਲੰਬੀ ਛਾਲ,ਟਰਿੱਪ ਜੰਪ ਕਰ ਕੇ ਜਿੱਤੇ ਹਨ।ਔਲਖ ਦੀ ਉਮਰ 85 ਸਾਲ ਤੋਂ ਵੱਧ ਹੈ।ਇਸ 85 ਸਾਲਾ ਬਜੁਰਗ ਨੇ ਜਿੱਤੇ ਸੁਨਹਿਰੀ ਤਗਮੇ,ਜਾਣੋਂ ਉਸਦੀ ਫਿਟਨੈੱਸ ਦਾ ਰਾਜਔਲਖ ਨੇ 2009 ਅਤੇ 2015 'ਚ ਵੀ ਹੋਈਆਂ ਇਨ੍ਹਾਂ ਗੇਮਜ਼ 'ਚ ਦਰਜਨਾਂ ਸੋਨ ਤਮਗੇ ਜਿੱਤ ਚੁੱਕੇ ਹਨ।ਉਹ ਅਭਿਆਸ ਬਹੁਤ ਕਰਦੇ ਹਨ ਅਤੇ ਖੁਰਾਕ ਦਾ ਬਹੁਤ ਧਿਆਨ ਰੱਖਦੇ ਹਨ।ਉਹ ਸਖਤ ਮਿਹਨਤ ਅਤੇ ਸਰੀਰਕ ਕਸਰਤ ਜ਼ਰੀਏ ਨੈਸ਼ਨਲ ਅਤੇ ਕੌਮਾਂਤਰੀ ਪੱਧਰ 'ਤੇ ਕਈ ਤਮਗੇ ਜਿੱਤ ਚੁੱਕੇ ਹਨ,ਇਸ 85 ਸਾਲਾ ਬਜੁਰਗ ਨੇ ਜਿੱਤੇ ਸੁਨਹਿਰੀ ਤਗਮੇ,ਜਾਣੋਂ ਉਸਦੀ ਫਿਟਨੈੱਸ ਦਾ ਰਾਜਇਸ ਪੱਧਰ 'ਤੇ ਪਹੁੰਚਣ ਲਈ ਉਹ ਖੁਦ ਦੀ ਜੇਬ ਖਰਚ ਤੋਂ ਖਰਚਾ ਕਰਦੇ ਹਨ।ਔਲਖ ਨੇ ਆਪਣੀ ਇਸ ਫਿਟਨੈੱਸ ਦਾ ਰਾਜ ਦੱਸਿਆ ਕਿ ਉਹ ਖੇਤੀ ਕਰਦੇ ਹਨ।ਇਸ 85 ਸਾਲਾ ਬਜੁਰਗ ਨੇ ਜਿੱਤੇ ਸੁਨਹਿਰੀ ਤਗਮੇ,ਜਾਣੋਂ ਉਸਦੀ ਫਿਟਨੈੱਸ ਦਾ ਰਾਜਔਲਖ ਵੂਲਗੂਲਗਾ 'ਚ ਸਵੇਰੇ 7.00 ਤੋਂ ਸ਼ਾਮ 4.00 ਵਜੇ ਤੱਕ ਫਾਰਮ 'ਚ ਬੇਰੀਆਂ ਤੋੜਦੇ ਹਨ।ਕੰਮ ਤੋਂ ਵਾਪਸ ਪਰਤ ਕੇ ਉਹ ਫਿਟਨੈੱਸ ਨੂੰ ਕਾਇਮ ਰੱਖਣ ਲਈ ਦੌੜ ਲਗਾਉਂਦੇ ਹਨ।ਮੇਰਾ ਸੁਪਨਾ ਹੈ ਕਿ ਅਮਰੀਕਾ ਅਤੇ ਕੈਨੇਡਾ 'ਚ ਨੈਸ਼ਨਲ ਪੱਧਰ 'ਤੇ ਖੇਡਣਗੇ।
-PTC News

  • Share