ਇਹ ਉਡਾਣ ਪੰਜਾਬੀ ਬਾਬਿਆਂ ਦੀਆਂ ਇਨ੍ਹਾਂ ਹਰਕਤਾਂ ਕਰਕੇ ਵੈਨਕੂਵਰ ‘ਚ ਬਣਿਆ ਚਰਚਾ ਦਾ ਵਿਸ਼ਾ ,ਜਾਣੋਂ

ਇਹ ਉਡਾਣ ਪੰਜਾਬੀ ਬਾਬਿਆਂ ਦੀਆਂ ਇਨ੍ਹਾਂ ਹਰਕਤਾਂ ਕਰਕੇ ਵੈਨਕੂਵਰ 'ਚ ਬਣਿਆ ਚਰਚਾ ਦਾ ਵਿਸ਼ਾ ,ਜਾਣੋਂ

ਇਹ ਉਡਾਣ ਪੰਜਾਬੀ ਬਾਬਿਆਂ ਦੀਆਂ ਇਨ੍ਹਾਂ ਹਰਕਤਾਂ ਕਰਕੇ ਵੈਨਕੂਵਰ ‘ਚ ਬਣਿਆ ਚਰਚਾ ਦਾ ਵਿਸ਼ਾ ,ਜਾਣੋਂ :ਇਹ ਉਡਾਣ ਪੰਜਾਬੀ ਬਾਬਿਆਂ ਦੀਆਂ ਇਨ੍ਹਾਂ ਹਰਕਤਾਂ ਕਰਕੇ ਵੈਨਕੂਵਰ 'ਚ ਬਣਿਆ ਚਰਚਾ ਦਾ ਵਿਸ਼ਾ ,ਜਾਣੋਂ  ਇਕ ਮਸ਼ਹੂਰ ਪੰਜਾਬੀ ਗਾਇਕ ਦਾ ਗੀਤ ‘ਬਹਿਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ’ ਭਾਈਚਾਰੇ ‘ਚ ਬੜਾ ਮਕਬੂਲ ਹੈ,ਪਰ ਜਦੋਂ ਉਕਤ ਬੋਲ ਪੰਜਾਬੀ ਬਾਬੇ ਛਿੱਟ ਕੁ ਲਾਉਣ ਮਗਰੋਂ ਹਵਾਈ ਜਹਾਜ਼ ‘ਚ ਭੰਗੜਾ ਪਾ ਕੇ ਦੂਜੇ ਲੋਕਾਂ ਅਤੇ ਏਅਰ ਹੋਸਟੈੱਸ ਨੂੰ ਤੰਗ ਕਰਦਿਆਂ ਸੁਣਾਉਣ,ਤਾਂ ਪੰਜਾਬੀਅਤ ਲਈ ਨਮੋਸ਼ੀ ਵਾਲੀ ਸਥਿਤੀ ਬਣ ਜਾਂਦੀ ਹੈ।ਇਹ ਉਡਾਣ ਪੰਜਾਬੀ ਬਾਬਿਆਂ ਦੀਆਂ ਇਨ੍ਹਾਂ ਹਰਕਤਾਂ ਕਰਕੇ ਵੈਨਕੂਵਰ 'ਚ ਬਣਿਆ ਚਰਚਾ ਦਾ ਵਿਸ਼ਾ ,ਜਾਣੋਂ  ਵੈਨਕੂਵਰ ਤੋਂ ਦਿੱਲੀ ਲਈ ਏਅਰ ਕੈਨੇਡਾ ਦੀ ਪਿਛਲੇ ਵਰ੍ਹੇ ਸ਼ੁਰੂ ਹੋਈ ਸਿੱਧੀ ਉਡਾਣ ‘ਚ ਹੋਏ ਕੁਝ ਅਜਿਹੇ ਹੀ ਕਾਰੇ ਅੱਜ ਕੱਲ੍ਹ ਵੈਨਕੂਵਰ ਖੇਤਰ ‘ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।ਜਾਣਕਾਰੀ ਅਨੁਸਾਰ ਏਅਰ ਕੈਨੇਡਾ ਨੇ ਉਕਤ ਉਡਾਣ ਭਾਰਤੀ ਭਾਈਚਾਰੇ ਦੀ ਪੁਰਜ਼ੋਰ ਮੰਗ ‘ਤੇ ਆਰੰਭੀ ਸੀ ਅਤੇ ਇਸ ਲਈ ਜਹਾਜ਼ ਵੀ ਨਵੀਨਤਮ ਤਕਨਾਲੋਜੀ ਨਾਲ ਭਰਪੂਰ ਵਰਤੇ ਜਾ ਰਹੇ ਸਨ।ਇਹ ਉਡਾਣ ਪੰਜਾਬੀ ਬਾਬਿਆਂ ਦੀਆਂ ਇਨ੍ਹਾਂ ਹਰਕਤਾਂ ਕਰਕੇ ਵੈਨਕੂਵਰ 'ਚ ਬਣਿਆ ਚਰਚਾ ਦਾ ਵਿਸ਼ਾ ,ਜਾਣੋਂ  ਮਹਿਜ਼ ਚੌਦਾਂ ਘੰਟਿਆਂ ‘ਚ ਵੈਨਕੂਵਰ ਤੋਂ ਦਿੱਲੀ ਜਾਂ ਵਾਪਸੀ ਕਾਰਨ ਇਸ ਉਡਾਣ ਨੂੰ ਬੇਹੱਦ ਪਸੰਦ ਕੀਤਾ ਗਿਆ।ਬਜ਼ੁਰਗਾਂ ਦੀ ਸਹੂਲਤ ਲਈ ਜਹਾਜ਼ ਦੇ ਗੁਸਲਖ਼ਾਨੇ ਅੰਦਰ ਵੀਲ ਚੇਅਰ ਲੈ ਜਾਣ ਤੱਕ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ,ਪਰ ਹੁਣ ਜਿੱਥੇ ਇਸ ਉਡਾਣ ਦਾ ਅਮਲਾ ਕੁਝ ਗੁਸਤਾਖ਼ ਲੋਕਾਂ ਵਿਸ਼ੇਸ਼ ਕਰ ਪੰਜਾਬੀ ਬਾਬਿਆਂ ਦੀਆਂ ਹਰਕਤਾਂ ਕਾਰਨ ਪ੍ਰੇਸ਼ਾਨ ਹੈ, ਉੱਥੇ ਪਰਿਵਾਰਾਂ ਵਾਲੇ ਵੀ ਇਸ ਉਡਾਣ ਤੋਂ ਕੰਨੀ ਕਤਰਾਉਣ ਲੱਗੇ ਹਨ।
-PTCNews