ਇੱਕ ਕਿਸਾਨ ਨੇ ਪਰਾਲੀ ਦੀ ਸਮੱਸਿਆ ਦਾ ਲੱਭਿਆ ਹੱਲ 

ਇੱਕ ਕਿਸਾਨ ਨੇ ਪਰਾਲੀ ਦੀ ਸਮੱਸਿਆ ਦਾ ਲੱਭਿਆ ਹੱਲ 

ਇੱਕ ਕਿਸਾਨ ਨੇ ਪਰਾਲੀ ਦੀ ਸਮੱਸਿਆ ਦਾ ਲੱਭਿਆ ਹੱਲ:ਪਰਾਲੀ ਦਾ ਮੁੱਦਾ ਪਿਛਲੇ ਸਮੇਂ ਤੋਂ ਕਾਫ਼ੀ ਚਰਚਾ ਵਿੱਚ ਬਣਿਆ ਹੋਇਆ ਸੀ ।ਜਿਸਨੂੰ ਲੈ ਕੇ ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਛੋਟੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜ ਏਕੜ  ਤੱਕ ਵਾਲੇ ਕਿਸਾਨਾਂ ਦੀ ਪਰਾਲੀ ਸੰਭਾਲਣ ਲਈ ਆਪਣੀ ਮਸ਼ੀਨਰੀ ਮੁਫ਼ਤ ਦੇਣਗੇ ਤੇ ਇਸ ਬਦਲੇ ਸਿਰਫ਼ ਕਿਸਾਨਾਂ ਨੂੰ ਆਪਣੇ ਕੋਲੋਂ ਤੇਲ ਹੀ ਪਵਾਉਣਾ ਪਵੇਗਾ।ਇੱਕ ਕਿਸਾਨ ਨੇ ਪਰਾਲੀ ਦੀ ਸਮੱਸਿਆ ਦਾ ਲੱਭਿਆ ਹੱਲ ਬਹੁਤ ਸਾਰੇ ਕਿਸਾਨਾਂ ਨੇ ਗੁਰਵਿੰਦਰ ਸਿੰਘ ਤੱਕ ਪਹੁੰਚ ਵੀ ਕੀਤੀ ਹੈ।ਫੇਸਬੁੱਕ ‘ਤੇ ਇਸ ਗੱਲ ਨੂੰ ਕਾਫ਼ੀ ਹੁੰਗਾਰਾ ਵੀ ਮਿਲ ਰਿਹਾ ਹੈ ਤੇ ਕਨੇਡਾ ਦੇ ਇਕ ਐਨ.ਆਰ.ਆਈ. ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਉਹ ਤੇਲ ਦਾ ਖਰਚਾ ਵੀ ਦੇਣ ਲਈ ਤਿਆਰ ਹਨ ਤੇ ਕਿਸਾਨਾਂ  ਦੀ ਪਰਾਲੀ ਸੰਭਾਲਣ ਲਈ ਉਹ ਅੱਗੇ ਆਉਣ। ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਨ੍ਹਾਂ ਕੋਲ 10-12 ਏਕੜ ਦੀ ਖੇਤੀ ਹੈ। ਜਿਹੜੀ ਮਸ਼ੀਨਰੀ ਇਸ ਵਾਰ ਉਸ ਨੇ ਪਰਾਲੀ ਸੰਭਾਲਣ ਲਈ ਖ਼ਰੀਦੀ ਹੈ ਉਸ ਦੀ ਪ੍ਰੇਰਣਾ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਮਿਲੀ ਹੈ, ਜਿਹੜੇ ਪਿਛਲੇ  8 ਸਾਲਾਂ ਤੋਂ ਪਰਾਲੀ ਦੇ ਮੁੱਦੇ ਨੂੰ ਉਠਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਟਰੈਕਟਰ ਚੱਲਣਗੇ ਇਕ ਟਰੈਕਟਰ ਮਲਚਰ ਵਾਸਤੇ ਤੇ ਦੂਸਰਾ ਟਰੈਕਟਰ ਪਲਟਾਵੇਂ ਹਲਾਂ ਲਈ। ਇਸ ਤਰ੍ਹਾਂ ਰੋਜ਼ਾਨਾ 17 ਤੋਂ 18 ਖੇਤਾਂ ਦੀ ਪਰਾਲੀ ਨੂੰ ਖੇਤਾਂ ‘ਚ ਹੀ ਵਾਹਿਆ ਜਾ ਸਕਦਾ ਹੈ। ਇੱਕ ਕਿਸਾਨ ਨੇ ਪਰਾਲੀ ਦੀ ਸਮੱਸਿਆ ਦਾ ਲੱਭਿਆ ਹੱਲ ਇਸ ਨਾਲ ਭਵਿੱਖ ਵਿੱਚ ਕਿਸਾਨਾਂ ਦੀ ਖਾਦ ਦੀ ਖਪਤ ਵੀ ਘਟੇਗੀ। ਕਨੇਡਾ ‘ਚ ਰਹਿੰਦੇ ਸ਼ੇਰਪੁਰ ਦੋਨਾ ਦੇ ਪੰਜਾਬੀ ਸਤਨਾਮ ਸਿੰਘ  ਹੁੰਦਲ ਨੇ ਉਨ੍ਹਾਂ ਦੇ ਫੇਸਬੁੱਕ ਅਕਾਊਂਟ ‘ਤੇ ਇਹ ਪੇਸ਼ਕਸ਼ ਕੀਤੀ ਹੈ ਕਿ ਉਹ ਤੇਲ ਦਾ ਖਰਚਾ ਦੇਣ ਲਈ ਤਿਆਰ ਹਨ।ਕਨੇਡਾ ਵਾਸੀ ਹੁੰਦਲ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਸੂਬਾ ਸਰਕਾਰ ‘ਤੇ ਕਿਸੇ  ਗੱਲ ਦੀ ਟੇਕ ਨਾ ਰੱਖਣ ਸਗੋਂ ਇਕ ਦੂਜੇ ਦਾ ਸਾਥ ਦੇ ਕੇ ਇਸ ਸੰਕਟ ਵਿੱਚੋ  ਨਿਕਲਣ।ਪਰਵਾਸੀ ਪੰਜਾਬੀ ਵੀ ਉਨ੍ਹਾਂ ਦੀ ਬਣਦੀ ਮਦਦ ਕਰਨ ਲਈ ਤਿਆਰ ਹਨ।
     –PTC News