ਇੱਕ ਰੁਪਏ ਦੇ ਨੋਟ ਨੂੰ ਹੋਏ 100 ਸਾਲ,ਜਾਣੋਂ ਕਿਵੇਂ ਹੋਈ ਸੀ ਨੋਟ ਦੀ ਸ਼ੁਰੂਆਤ

ਇੱਕ ਰੁਪਏ ਦੇ ਨੋਟ ਨੂੰ ਹੋਏ 100 ਸਾਲ,ਜਾਣੋਂ ਕਿਵੇਂ ਹੋਈ ਸੀ ਨੋਟ ਦੀ ਸ਼ੁਰੂਆਤ

ਇੱਕ ਰੁਪਏ ਦੇ ਨੋਟ ਨੂੰ ਹੋਏ 100 ਸਾਲ,ਜਾਣੋਂ ਕਿਵੇਂ ਹੋਈ ਸੀ ਨੋਟ ਦੀ ਸ਼ੁਰੂਆਤ:ਵਿਆਹਾਂ-ਸ਼ਾਦੀਆਂ ਜਾਂ ਕਿਸੇ ਹੋਰ ਮੌਕੇ ‘ਤੇ ਇਕ ਰੁਪਿਆ ਨਾਲ ਲਾਉਣ ਦਾ ਰਿਵਾਜ ਤਾਂ ਆਮ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਕ ਰੁਪਏ ਦੇ ਨੋਟ ਦੀ ਸ਼ੁਰੂਆਤ ਕਦੋਂ ਹੋਈ ਸੀ। 30 ਨਵੰਬਰ 2017 ਨੂੰ ਇਕ ਰੁਪਏ ਦਾ ਨੋਟ 100 ਸਾਲ ਦਾ ਹੋ ਚੁੱਕਾ ਹੈ ਅਤੇ ਇਸ ਦੀ ਸ਼ੁਰੂਆਤ ਦਾ ਇਤਿਹਾਸ ਵੀ ਬੜਾ ਦਿਲਚਸਪ ਹੈ।ਇੱਕ ਰੁਪਏ ਦੇ ਨੋਟ ਨੂੰ ਹੋਏ 100 ਸਾਲ,ਜਾਣੋਂ ਕਿਵੇਂ ਹੋਈ ਸੀ ਨੋਟ ਦੀ ਸ਼ੁਰੂਆਤਇਕ ਸ਼ਤਾਬਦੀ ‘ਚ ਬਹੁਤ ਕੁੱਝ ਬਦਲ ਚੁੱਕਾ ਹੈ ਪਰ ਇਕ ਰੁਪਏ ਦੇ ਨੋਟ ਦੀ ਛਾਪ ਅੱਜ ਵੀ ਵੱਖਰੀ ਹੈ।ਸ਼ੁਰੂ ‘ਚ ਇਹ ਨੋਟ ਇੰਗਲੈਂਡ ‘ਚ ਛਾਪੇ ਗਏ ਸਨ ਅਤੇ ਇਨ੍ਹਾਂ ‘ਤੇ ਰਾਜਾ ਜਾਰਜ ਦੀ ਤਸਵੀਰ ਖੱਬੇ ਕੋਨੇ ‘ਤੇ ਛਪੀ ਸੀ।ਜਦੋਂ ਇਹ ਨੋਟ ਛਾਪੇ ਗਏ ਸਨ ਉਦੋਂ ਦੌਰ ਸੀ ਪਹਿਲੇ ਵਿਸ਼ਵ ਯੁੱਧ ਦਾ ਅਤੇ ਦੇਸ਼ ‘ਚ ਹਕੂਮਤ ਸੀ ਅੰਗਰੇਜ਼ਾਂ ਦੀ।ਇਸ ਤੋਂ ਪਹਿਲਾਂ ਇੱਕ ਰੁਪਏ ਦਾ ਸਿੱਕਾ ਚੱਲ ਰਿਹਾ ਸੀ,ਜੋ ਚਾਂਦੀ ਦਾ ਹੋਇਆ ਕਰਦਾ ਸੀ ਪਰ ਯੁੱਧ ਦੇ ਮੱਦੇਨਜ਼ਰ ਸਰਕਾਰ ਚਾਂਦੀ ਦਾ ਸਿੱਕਾ ਢਾਲਣ ‘ਚ ਅਸਮਰੱਥ ਹੋ ਗਈ।ਇੱਕ ਰੁਪਏ ਦੇ ਨੋਟ ਨੂੰ ਹੋਏ 100 ਸਾਲ,ਜਾਣੋਂ ਕਿਵੇਂ ਹੋਈ ਸੀ ਨੋਟ ਦੀ ਸ਼ੁਰੂਆਤਫਿਰ ਠੀਕ ਸੌ ਸਾਲ ਪਹਿਲਾਂ 30 ਨਵੰਬਰ 1917 ਨੂੰ ਇਕ ਰੁਪਏ ਦਾ ਨੋਟ ਸਾਹਮਣੇ ਆਇਆ,ਜਿਸ ‘ਤੇ ਰਾਜਾ ਜਾਰਜ ਪੰਜਵੇ ਦੀ ਤਸਵੀਰ ਛਪੀ ਸੀ।ਇਸ ਇੱਕ ਰੁਪਏ ਦੇ ਨੋਟ ਨੇ ਚਾਂਦੀ ਦੇ ਸਿੱਕੇ ਦੀ ਜਗ੍ਹਾ ਲਈ।ਦਿਲਚਸਪ ਇਹ ਹੈ ਕਿ ਵੰਡ ਤੋਂ ਬਾਅਦ ਵੀ ਕਈ ਸਾਲਾਂ ਤੱਕ ਪਾਕਿਸਤਾਨ ‘ਚ ਵੀ ਇਕ ਰੁਪਏ ਦਾ ਨੋਟ ਚੱਲਦਾ ਰਿਹਾ।ਇੱਕ ਰੁਪਏ ਦੇ ਨੋਟ ਨੂੰ ਹੋਏ 100 ਸਾਲ,ਜਾਣੋਂ ਕਿਵੇਂ ਹੋਈ ਸੀ ਨੋਟ ਦੀ ਸ਼ੁਰੂਆਤਆਜ਼ਾਦੀ ਤੋਂ ਬਾਅਦ ਭਾਰਤੀ ਨੋਟਾਂ ‘ਚ ਇਸ ਰਾਜੇ ਦੀ ਜਗ੍ਹਾ ਭਾਰਤ ਦੇ ਰਾਸ਼ਟਰੀ ਚਿੰਨ੍ਹ ਤਿੰਨ ਸ਼ੇਰ ਅਤੇ ਅਸ਼ੋਕ ਚੱਕਰ ਨੂੰ ਦਿੱਤੀ ਗਈ।ਜਦੋਂ ਭਾਰਤ ਸਰਕਾਰ ਨੇ ਆਪਣੀ ਕਰੰਸੀ ਦਾ ਮੁੱਲ ਘੱਟ ਕੀਤਾ ਤਾਂ ਲੈਣ-ਦੇਣ ‘ਚ ਇਕ ਰੁਪਏ ਦੇ ਨੋਟ ਦੀ ਅਹਿਮੀਅਤ ਘੱਟ ਹੋਈ ਪਰ ਇਕ ਰੁਪਏ ਦੇ ਨੋਟਾਂ ਦੀ ਲੋੜ ਭਾਰਤ ‘ਚ ਵਧੀ ਹੀ ਹੈ।ਇੱਕ ਰੁਪਏ ਦੇ ਨੋਟ ਨੂੰ ਹੋਏ 100 ਸਾਲ,ਜਾਣੋਂ ਕਿਵੇਂ ਹੋਈ ਸੀ ਨੋਟ ਦੀ ਸ਼ੁਰੂਆਤਭਾਰਤੀ ਰਿਜ਼ਰਵ ਬੈਂਕ ਦੀ ਵੈੱਬਸਾਈਟ ਮੁਤਾਬਕ,ਇਸ ਨੋਟ ਦੀ ਛਪਾਈ ਨੂੰ ਪਹਿਲੀ ਵਾਰ 1926 ‘ਚ ਬੰਦ ਕੀਤਾ ਗਿਆ ਕਿਉਂਕਿ ਲਾਗਤ ਜ਼ਿਆਦਾ ਸੀ।ਇਸ ਤੋਂ ਬਾਅਦ 1940 ‘ਚ ਫਿਰ ਛਾਪਣਾ ਸ਼ੁਰੂ ਕਰ ਦਿੱਤਾ ਗਿਆ ਅਤੇ ਇਹ ਸਿਲਸਿਲਾ 1994 ਤਕ ਜਾਰੀ ਰਿਹਾ।ਇੱਕ ਰੁਪਏ ਦੇ ਨੋਟ ਨੂੰ ਹੋਏ 100 ਸਾਲ,ਜਾਣੋਂ ਕਿਵੇਂ ਹੋਈ ਸੀ ਨੋਟ ਦੀ ਸ਼ੁਰੂਆਤਬਾਅਦ ‘ਚ ਇਸ ਨੋਟ ਦੀ ਛਪਾਈ 2015 ‘ਚ ਫਿਰ ਸ਼ੁਰੂ ਕੀਤੀ ਗਈ।ਇਸ ਨੋਟ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਹੋਰ ਭਾਰਤੀ ਨੋਟਾਂ ਦੀ ਤਰ੍ਹਾਂ ਰਿਜ਼ਰਵ ਬੈਂਕ ਜਾਰੀ ਨਹੀਂ ਕਰਦਾ ਸਗੋਂ ਭਾਰਤ ਸਰਕਾਰ ਹੀ ਇਸ ਦੀ ਛਪਾਈ ਕਰਦੀ ਹੈ।ਇਸ ‘ਤੇ ਰਿਜ਼ਰਵ ਬੈਂਕ ਦੇ ਗਵਰਨਰ ਦੇ ਦਸਤਖਤ ਨਹੀਂ ਹੁੰਦੇ ਸਗੋਂ ਦੇਸ਼ ਦੇ ਵਿੱਤ ਸਕੱਤਰ ਦੇ ਦਸਤਖਤ ਹੁੰਦੇ ਹਨ।
-PTCNews