ਇੱਥੇ ਔਰਤਾਂ ਦਾ ਸਮਾਨ ਔਰਤਾਂ ਹੀ ਵੇਚ ਸਕਦੀਆਂ ਹਨ,ਜਾਣੋਂ 

By Shanker Badra - October 26, 2017 4:10 pm

ਇੱਥੇ ਔਰਤਾਂ ਦਾ ਸਮਾਨ ਔਰਤਾਂ ਹੀ ਵੇਚ ਸਕਦੀਆਂ ਹਨ,ਜਾਣੋਂ:ਜਿੱਥੇ ਮਰਦ ਵਪਾਰ ਦਾ ਕਾਰੋਵਾਰ ਕਰਦੇ ਹਨ ਉੱਥੇ ਔਰਤਾਂ ਵੀ ਪਿੱਛੇ ਨਹੀਂ ਹਨ।ਸਾਊਦੀ ਅਰਬ 'ਚ ਸਰਕਾਰ ਨੇ ਇੱਕ ਅਜਿਹਾ ਫ਼ੈਸਲਾ ਕੀਤਾ ਹੈ ਕਿ ਉੱਥੇ ਔਰਤਾਂ ਦੇ ਕੱਪੜੇ ਤੇ ਹੋਰ ਸਮਾਨ ਦੀਆਂ ਦੁਕਾਨਾਂ ਹੁਣ ਸਿਰਫ ਔਰਤਾਂ ਹੀ ਚਲਾ ਸਕਣਗੀਆਂ।ਇੱਥੇ ਔਰਤਾਂ ਦਾ ਸਮਾਨ ਔਰਤਾਂ ਹੀ ਵੇਚ ਸਕਦੀਆਂ ਹਨ,ਜਾਣੋਂ ਇਸ ਨੂੰ ਸਰਕਾਰ ਦੇ ਤੀਜੇ ਪੜਾਅ 'ਚ ਲਾਗੂ ਕਰ ਦਿੱਤਾ ਗਿਆ ਹੈ।ਸਾਊਦੀ ਦੀ ਪ੍ਰੈਸ ਏਜੰਸੀ ਮੁਤਾਬਕ ਔਰਤਾਂ ਨੂੰ ਵਪਾਰ 'ਚ ਹਿੱਸੇਦਾਰ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਦੇ ਤਹਿਤ ਔਰਤਾਂ ਦੇ ਲਈ ਵਿਸ਼ੇਸ਼ ਕਾਰੋਬਾਰ ਸ਼ਿਰਫ ਔਰਤਾਂ ਨੂੰ ਹੀ ਸੌਂਪਿਆ ਜਾ ਰਿਹਾ ਹੈ। ਇੱਥੇ ਔਰਤਾਂ ਦਾ ਸਮਾਨ ਔਰਤਾਂ ਹੀ ਵੇਚ ਸਕਦੀਆਂ ਹਨ,ਜਾਣੋਂ ਲੇਬਰ ਮੰਤਰਾਲੇ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਜਨਾਨਾ ਕਾਰੋਬਾਰ ਔਰਤਾਂ ਨੂੰ ਦੇਣ ਦੇ ਮਨਸੂਬੇ ਦੇ ਤਹਿਤ ਸੈਂਟ, ਜੁੱਤੇ, ਬੈਗ, ਜੁਰਾਬਾ ਤੇ ਕੱਪਦਿਆਂ ਦੀਆਂ ਦੁਕਾਨਾਂ 'ਤੇ ਸ਼ਿਰਫ ਔਰਤਾਂ ਹੀ ਕੰਮ ਕਰਨਗੀਆਂ। ਇਸ ਦੇ ਤਹਿਤ ਫਿਲਹਾਲ ਵਪਾਰ ਕੇਂਦਰਾਂ, ਸ਼ਾਪਿੰਗ ਮਾਲਜ਼ ਤੇ ਔਰਤਾਂ ਦੀਆਂ ਵਿਸ਼ੇਸ਼ ਦੁਕਾਨਾਂ 'ਤੇ ਹੀ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।ਇੱਥੇ ਔਰਤਾਂ ਦਾ ਸਮਾਨ ਔਰਤਾਂ ਹੀ ਵੇਚ ਸਕਦੀਆਂ ਹਨ,ਜਾਣੋਂ  ਅਜਿਹੀਆਂ ਦੁਕਾਨਾਂ 'ਚ ਗਾਹਕ ਤੇ ਦੁਕਾਨਦਾਰ ਸ਼ਿਰਫ ਔਰਤਾਂ ਹੀ ਹੋਣਗੀਆਂ, ਜਿਥੇ ਔਰਤਾਂ ਕਿਸੇ ਵੀ ਰੁਕਾਵਟ ਤੋਂ ਬਿਨਾਂ ਆਪਣੀ ਲੋੜ ਦੀਆਂ ਚੀਜ਼ਾਂ ਖਰੀਦ ਸਕਣਗੀਆਂ।
PTCNews

adv-img
adv-img