ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੀ ਮੰਗਣੀ ਦੇ ਧਾਰਮਿਕ ਸਮਾਗਮ ਦੀਆਂ ਤਸਵੀਰਾਂ,ਦੇਖੋ

By Shanker Badra - February 05, 2018 4:02 pm

ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੀ ਮੰਗਣੀ ਦੇ ਧਾਰਮਿਕ ਸਮਾਗਮ ਦੀਆਂ ਤਸਵੀਰਾਂ,ਦੇਖੋ :ਕੈਨੇਡਾ ਦੇ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਦੇ ਵਿਆਹ ਤੋਂ ਪਹਿਲਾਂ ਮੰਗਣੀ ਦਾ ਧਾਰਮਿਕ ਸਮਾਗਮ ਬਰੈਂਪਟਨ 'ਚ ਗੁਰਦੁਆਰਾ ਜੋਤ ਪ੍ਰਕਾਸ਼ ਵਿਖੇ ਹੋਇਆ ਹੈ।ਇਸ ਤੋਂ ਬਾਅਦ ਮੈਕਸੀਕੋ 'ਚ 19 ਫਰਵਰੀ ਨੂੰ ਨਿੱਜੀ ਸਮਾਗਮ 'ਚ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੇ ਜਾਣ ਦਾ ਪ੍ਰੋਗਰਾਮ ਹੈ।ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੀ ਮੰਗਣੀ ਦੇ ਧਾਰਮਿਕ ਸਮਾਗਮ ਦੀਆਂ ਤਸਵੀਰਾਂ,ਦੇਖੋ ਜਗਮੀਤ ਸਿੰਘ ਕਾਫੀ ਸਮੇਂ ਤੋਂ ਆਪਣੀ ਮੰਗੇਤਰ ਨਾਲ ਰਿਸ਼ਤੇ ਨੂੰ ਲੈ ਕੇ ਚਰਚਾ ਵਿਚ ਰਹੇ ਹਨ।ਮੰਗਣੀ ਦੇ ਧਾਰਮਿਕ ਸਮਾਗਮ ਦੀਆਂ ਤਸਵੀਰਾਂ ਵਾਇਰਲ ਹੋਈਆਂ ਹੋਈਆਂ ਹਨ।ਜਿਥੇ ਧਾਰਮਿਕ ਸਮਾਗਮ ਵੇਲੇ ਦੋਵੇਂ ਇੱਕ ਹੀ ਰੰਗ ਦੀ ਪੋਸ਼ਾਕ ਪਾਏ ਹੋਏ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਸਨ।ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਹਮੇਸ਼ਾ ਦੀ ਤਰ੍ਹਾਂ ਇਹ ਜੋੜਾ ਕਿੰਨਾ ਖੂਬਸੂਰਤ ਨਜ਼ਰ ਆ ਰਿਹਾ ਹੈ।ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੀ ਮੰਗਣੀ ਦੇ ਧਾਰਮਿਕ ਸਮਾਗਮ ਦੀਆਂ ਤਸਵੀਰਾਂ,ਦੇਖੋ ਤੁਹਾਨੂੰ ਦੱਸ ਦੇਈਏ ਕਿ ਮੰਗਣੀ ਅਤੇ ਰੋਕੇ ਦੇ ਵੇਲੇ ਵੀ ਦੋਵਾਂ ਨੇ ਇੱਕ ਹੀ ਰੰਗ ਦੀ ਡਰੈੱਸ ਪਾਈ ਹੋਈ ਸੀ ਜਿਸ ਵਿਚ ਬਹੁਤ ਹੀ ਸੁੰਦਰ ਨਜ਼ਰ ਆ ਰਹੇ ਸਨ। 38 ਸਾਲਾਂ ਜਗਮੀਤ ਸਿੰਘ ਨੇ 16 ਜਨਵਰੀ ਨੂੰ 27 ਸਾਲ ਦੀ ਗੁਰਕਿਰਨ ਕੌਰ ਨਾਲ ਓਨਟਰਾਈਓ 'ਚ ਮੰਗਣੀ ਕਰਵਾਈ ਸੀ।ਜਿਥੇ ਉਹਨਾਂ ਨੇ ਇੱਕ ਨਿੱਜੀ ਪ੍ਰੋਗਰਾਮ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰ,ਖਾਸ ਦੋਸਤ ਅਤੇ ਰਿਸ਼ਤੇਦਾਰ ਹੀ ਮੌਜੂਦ ਸਨ।ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੀ ਮੰਗਣੀ ਦੇ ਧਾਰਮਿਕ ਸਮਾਗਮ ਦੀਆਂ ਤਸਵੀਰਾਂ,ਦੇਖੋ ਜ਼ਿਕਰਯੋਗ ਹੈ ਕਿ ਗੁਰਕਿਰਨ ਕੌਰ ਕੈਨੇਡਾ ਦੀ ਇਕ ਮਸ਼ਹੂਰ ਫੈਸ਼ਨ ਡਿਜ਼ਾਇਨਰ ਹੈ ਅਤੇ ਇਹ ਦੋਵੇਂ ਹੀ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।ਜਾਣਕਾਰੀ ਮੁਤਾਬਕ ਜਗਮੀਤ ਸਿੰਘ ਅਤੇ ਗੁਰਕਿਰਨ ਕੌਰ ਵਿਆਹ ਤੋਂ ਬਾਅਦ 19 ਫਰਵਰੀ ਨੂੰ ਮੈਕਸੀਕੋ ਲਈ ਰਵਾਨਾ ਹੋਣਗੇ,ਜਿੱਥੇ ਉਹ ਇਕ ਨਿੱਜੀ ਰਿਸੈਪਸ਼ਨ ਪਾਰਟੀ ਆਰਗਨਾਈਜ਼ ਕਰਨਗੇ।
-PTCNews

adv-img
adv-img