ਕਬਾੜ ਵਿੱਚ ਡਾਕ ਵੇਚ ਰਹੇ ਹਨ ਇਹ ਡਾਕੀਏ,ਜਾਣੋਂ ਪੂਰਾ ਮਾਮਲਾ

ਕਬਾੜ ਵਿੱਚ ਡਾਕ ਵੇਚ ਰਹੇ ਹਨ ਇਹ ਡਾਕੀਏ,ਜਾਣੋਂ ਪੂਰਾ ਮਾਮਲਾ

ਕਬਾੜ ਵਿੱਚ ਡਾਕ ਵੇਚ ਰਹੇ ਹਨ ਇਹ ਡਾਕੀਏ,ਜਾਣੋਂ ਪੂਰਾ ਮਾਮਲਾ:ਜਿਹੜੇ ਵੀ ਲੋਕ ਇੰਟਰਵਿਊ ਲੈਟਰ,ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਮਹੱਤਵਪੂਰਨ ਇੰਟਰਵਿਊ ਲੈਟਰ ਦਾ ਇੰਤਜ਼ਾਰ ਕਰ ਰਹੇ ਹਨ ਪਰ ਹੁਣ ਉਨ੍ਹਾਂ ਦੀ ਡਾਕ ਕਬਾੜ ਦੇ ਭਾਅ ਵਿਕ ਚੁੱਕੀ ਹੈ।ਅੰਬਾਲਾ ਦੇ ਸਾਂਸਦ ਤੋਂ ਲੈ ਕੇ ਹਰਿਆਣਾ ਦੇ ਜੇਲ੍ਹ ਮੁਖੀ ਦੀ ਚਿੱਠੀ ਨੂੰ ਵੀ ਕਬਾੜੀਏ ਨੇ 5 ਪੈਸੇ ਦੇ ਭਾਅ ਵਿਚ ਖ਼ਰੀਦ ਲਿਆ।ਮਹਿਲਾ ਕਮਿਸ਼ਨ ਨੇ ਅਸੰਧ ਦੀ ਇੱਕ ਔਰਤ ਦੀ ਸ਼ਿਕਾਇਤ ‘ਤੇ ਕਰਨਾਲ ਪੁਲਿਸ ਨੂੰ ਜਾਂਚ ਦੇ ਲਈ ਆਦੇਸ਼ ਦਿੱਤੇ ਸਨ।ਪੁਲਿਸ ਨੇ ਜਾਂਚ ਕਰ ਲਈ ਅਤੇ ਰਿਪੋਰਟ ਮਹਿਲਾ ਕਮਿਸ਼ਨ ਨੂੰ ਭੇਜ ਦਿੱਤੀ,ਪਰ ਉਹ ਰਿਪੋਰਟ ਹੁਣ ਕਬਾੜੀਏ ਦੀ ਦੁਕਾਨ ‘ਤੇ ਖੁੱਲ੍ਹ ਚੁੱਕੀ ਹੈ।ਕਬਾੜ ਵਿੱਚ ਡਾਕ ਵੇਚ ਰਹੇ ਹਨ ਇਹ ਡਾਕੀਏ,ਜਾਣੋਂ ਪੂਰਾ ਮਾਮਲਾ ਜ਼ੀਰਕਪੁਰ ਦੇ ਵਧਾਵਾਨਗਰ ਵਿਚ ਇੱਕ ਕਬਾੜੀਏ ਦੀ ਦੁਕਾਨ ਹੈ।ਇਸ ਦੁਕਾਨ ‘ਤੇ ਦੋ ਬੋਰੀਆਂ ਐਤਵਾਰ ਨੂੰ ਦਿਖਾਈ ਦਿੱਤੀਆਂ ਜਿਸ ਵਿਚ ਕੁਝ ਚਿੱਠੀਆਂ ਵੀ ਪਈਆਂ ਹੋਈਆਂ ਸਨ।ਚੈੱਕ ਕਰਨ ‘ਤੇ ਪਤਾ ਲੱਗਾ ਹੈ ਕਿ ਪੂਰਾ ਬੋਰਾ ਪੰਚਕੂਲਾ ਦੇ ਵੱਖ-ਵੱਖ ਦਫ਼ਤਰਾਂ ਤੋਂ ਲੈ ਕੇ ਮੁੱਖ ਲੋਕਾਂ ਦੀਆਂ ਚਿੱਠੀਆਂ ਨਾਲ ਭਰਿਆ ਹੋਇਆ ਹੈ।ਕਬਾੜ ਵਿੱਚ ਡਾਕ ਵੇਚ ਰਹੇ ਹਨ ਇਹ ਡਾਕੀਏ,ਜਾਣੋਂ ਪੂਰਾ ਮਾਮਲਾ ਪੰਚਕੂਲਾ ਨਗਰ ਨਿਗਮ ਕਮਿਸ਼ਨਰ ਨੂੰ ਹਰਿਆਣਾ ਸਕੱਤਰੇਤ ਦੇ ਸੁਪਰਡੈਂਟ ਸੈਕਟਰ 7 ਚੰਡੀਗੜ੍ਹ ਤੋਂ 7 ਅਕਤੂਬਰ ਨੂੰ ਇੱਕ ਚਿੱਠੀ ਭੇਜੀ ਗਈ ਹੈ।ਚਿੱਠੀ ਵਿਚ ਕਈ ਜ਼ਰੂਰੀ ਦਸਤਾਵੇਜ਼ ਹਨ,ਪਰ ਉਹ ਵੀ ਕਬਾੜੀਏ ਦੀ ਦੁਕਾਨ ਦੀ ਧੂੜ ਫੱਕ ਰਹੇ ਹਨ।ਆਮਦਨ ਕਰ ਵਿਭਾਗ ਪੰਚਕੂਲਾ ਰੇਂਜ ਦੁਆਰਾ ਯੋਗੇਸ਼ ਕਤਿਆਲ ਫਲੈਟ ਨੰਬਰ-5 ਜੀਐੱਚ33 ਐਮਸੀਡੀ ਸੈਕਟਰ 5 ਨੂੰ ਇੱਕ ਚਿੱਠੀ ਲਿਖੀ ਗਈ ਹੈ।ਇਹ ਚਿੱਠੀ ਕੀ ਹੈ,ਉਹ ਤਾਂ ਲਿਫਾਫਾ ਖੋਲ੍ਹਣ ‘ਤੇ ਪਤਾ ਚੱਲੇਗਾ ਪਰ ਜੇਕਰ ਆਮਦਨ ਕਰ ਵਿਭਾਗ ਦੁਆਰਾ ਕੋਈ ਜ਼ਰੂਰੀ ਨੋਟਿਸ ਜਾਂ ਜਾਣਕਾਰੀ ਯੋਗੇਸ਼ ਕਤਿਆਲ ਨੂੰ ਭੇਜੀ ਗਈ ਹੋਵੇਗੀ ਤਾਂ ਸ਼ਾਇਦ ਹੀ ਉਹ ਉਨ੍ਹਾਂ ਨੂੰ ਪਤਾ ਲੱਗੀ ਹੋਵੇ।ਕਬਾੜ ਵਿੱਚ ਡਾਕ ਵੇਚ ਰਹੇ ਹਨ ਇਹ ਡਾਕੀਏ,ਜਾਣੋਂ ਪੂਰਾ ਮਾਮਲਾ ਡੀਜੀਪੀ ਜੇਲ੍ਹ ਹਰਿਆਣਾ ਦੇ ਨਾਂਅ ਖ਼ਾਦੀ ਅਤੇ ਗ੍ਰਾਮ ਉਦਯੋਗ ਵਿਭਾਗ ਦੀ ਵੀ ਚਿੱਠੀ ਕਬਾੜ ਵਿਚੋਂ ਮਿਲੀ ਹੈ। ਇਸ ਤੋਂ ਇਲਾਵਾ ਰਾਜ ਸੈਨਿਕ ਬੋਰਡ, ਵੱਖ-ਵੱਖ ਬੈਂਕਾਂ ਦੀਆਂ ਚਿੱਠੀਆਂ, ਚੀਫ਼ ਅਕਾਊਂਟ ਆਫਿਸਰ ਪੈਨਸ਼ਨ ਯਐੱਚਬੀਵੀਐੱਨ ਪੰਚਕੂਲਾ, ਰਾਜ ਕਰਮਚਾਰੀ ਚੋਣ ਕਮਿਸ਼ਨ ਹਰਿਆਣਾ ਦੁਆਰਾ ਉਮੀਦਵਾਰਾਂ ਨੂੰ ਭੇਜੀਆਂ ਗਈਆਂ ਚਿੱਠੀਆਂ ਵੀ ਕਬਾੜੀਏ ਦੀ ਦੁਕਾਨ ‘ਤੇ ਪਈਆਂ ਹਨ।ਕਬਾੜ ਵਿੱਚ ਡਾਕ ਵੇਚ ਰਹੇ ਹਨ ਇਹ ਡਾਕੀਏ,ਜਾਣੋਂ ਪੂਰਾ ਮਾਮਲਾ ਡਾਕ ਵਿਭਾਗ ਦੇ ਵਿਜੀਲੈਂਸ ਐੱਸਪੀ ਵਿਜੇ ਨੇ ਕਿਹਾ ਕਿ ਪੰਚਕੂਲਾ,ਅੰਬਾਲਾ ਅਤੇ ਯਮੁਨਾਨਗਰ ਦੇ ਸੁਪਰਡੈਂਟ ਐੱਮਆਰ ਮਿੱਤਲ ਅਤੇ ਵਿਜੀਲੈਂਸ ਐੱਸਪੀ ਪ੍ਰਦੀਪ ਬਜਾਜ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਲਈ ਆਦੇਸ਼ ਦੇ ਦਿੱਤੇ ਗਏ ਹਨ ਅਤੇ ਇਹ ਅਪਰਾਧ ਹੈ।ਵਿਭਾਗ ਦੇ ਕਿਸੇ ਨਾ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਮਿਲੀਭੁਗਤ ਹੈ,ਕਿਸੇ ਨੂੰ ਵੀ ਬ਼ਖ਼ਸ਼ਿਆ ਨਹੀਂ ਜਾਵੇਗਾ।

-PTCNews