ਪੰਜਾਬ

ਕਰਜ਼ਾ ਮੁਆਫੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਨੇ ਉਠਾਇਆ ਮੁੱਦਾ

By Shanker Badra -- November 28, 2017 11:11 am -- Updated:Feb 15, 2021

ਕਰਜ਼ਾ ਮੁਆਫੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਨੇ ਉਠਾਇਆ ਮੁੱਦਾ:ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਦਿਨ ਹੈ।ਇਹ ਸੈਸ਼ਨ 29 ਨਵੰਬਰ ਤੱਕ ਚੱਲੇਗਾ।ਕਰਜ਼ਾ ਮੁਆਫੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਨੇ ਉਠਾਇਆ ਮੁੱਦਾਅੱਜ ਜਿਉਂ ਹੀ ਦੂਜੇ ਦਿਨ ਸੈਸ਼ਨ ਸ਼ੁਰੂ ਹੋਇਆ ਹੋਇਆ ਤਾਂ ਵਿਰੋਧੀ ਧਿਰ ਅਕਾਲੀ ਦਲ ਨੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਬਾਰੇ ਸਦਨ 'ਚ ਨਾਅਰੇ ਲਗਾਉਣੇ ਸੁਰੂ ਕਰ ਦਿੱਤੇ।ਸੁਖਪਾਲ ਖਹਿਰਾ ਮਾਮਲੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸੀ.ਬੀ.ਆਈ. ਦੀ ਜਾਂਚ ਦੀ ਮੰਗ ਬਾਰੇ ਮੁੱਦਾ ਉਠਾਇਆ ਹੈ।ਕਰਜ਼ਾ ਮੁਆਫੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਅਕਾਲੀ ਦਲ ਨੇ ਉਠਾਇਆ ਮੁੱਦਾਕੱਲ ਵੀ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਪੰਜਾਬ ਦੇ ਰਾਜਪਾਲ ਵੀ.ਪੀ. ਬਦਨੌਰ ਨੂੰ ਮਿਲ ਕੇ ਖਹਿਰਾ ਖਿਲਾਫ ਕਥਿਤ ਨਸ਼ਾ ਮਾਮਲੇ ਤੇ ਹਾਈਕੋਰਟ ਦੀ ਭੂਮਿਕਾ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਖਹਿਰਾ ਤੇ ਬੈਂਸ ਨੇ ਰਾਜਪਾਲ ਨੂੰ ਮੈਮੋਰੰਡਮ ਦਿੱਤਾ ਹੈ।ਇਸ ਤੋਂ ਹੋਰ ਵੀ ਮੁੱਦੇ ਉਠਾਏ ਜਾਣਗੇ।
-PTCNews

  • Share