ਮੁੱਖ ਖਬਰਾਂ

ਕਲਯੁਗੀ ਮਾਂ ਨੇ ਠੰਢ 'ਚ ਬੱਚੀ ਨਾਲ ਕੀਤਾ ਕੁਝ ਅਜਿਹਾ ਕਿ ਕੰਬ ਜਾਵੇਗੀ ਰੂਹ!

By Joshi -- December 04, 2017 11:52 am

ਚੰਡੀਗੜ੍ਹ ਕਲਯੁਗੀ ਮਾਂ ਨੇ ਠੰਢ 'ਚ ਇੱਕ ਮਾਸੂਮ ਬੱਚੀ ਬਨਾਲ ਕੁਝ ਅਜਿਹਾ ਕੀਤਾ ਹੈ ਕਿ ਸੋਚ ਕੇ ਵੀ ਰੂਹ ਕੰਬ ਜਾਵੇ। ਦਰਅਸਲ, ਇੱਥੋਂ ਦੇ ਸੈਕਟਰ-੩੧ ਲਾਈਟ ਪੁਆਇੰਟ 'ਤੇ ਇੱਕ ਨਵਜੰਮੀ ਬੱਚੀ ਦੇ ਰੋਣ ਦੇ ਆਵਾਜ਼ ਸੁਣ ਕੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਨੂੰ ਜਨਮ ਦੇਣ ਤੋਂ ਬਾਅਦ ਲਾਈਟ ਪੁਆਇੰਟ 'ਤੇ ਇਕੱਲੇ ਛੱਡ ਦਿੱਤਾ ਗਿਆ ਸੀ।
ਕਲਯੁਗੀ ਮਾਂ ਨੇ ਠੰਢ 'ਚ ਬੱਚੀ ਨਾਲ ਕੀਤਾ ਕੁਝ ਅਜਿਹਾ ਕਿ ਕੰਬ ਜਾਵੇਗੀ ਰੂਹ!ਸੂਚਨਾ ਮਿਲਣ 'ਤੇ ਤੁਰੰਤ ਪੀ. ਸੀ. ਆਰ. ਮੌਕੇ 'ਤੇ ਪਹੁੰਚੀ ਅਤੇ ਬੱਚੀ ਨੂੰ ਜੀ. ਐੱਮ. ਸੀ. ਐੱਚ. ੩੨ 'ਚ ਪਹੁੰਚਾਇਆ ਗਿਆ।  ਪੁਲਿਸ ਵੱਲੋਂ ਬੱਚੀ ਦੇ ਮਾਂ-ਬਾਪ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਰਾਹਗੀਰ ਮਾਧਵ ਅਨਸਾਰ ਜਦੋਂ ਉਹ ਸੈਕਟਰ-੩੧ ਵੱਲ ਨੂੰ ਜਾ ਰਿਹਾ ਸੀ ਤਾਂ ਸੈਕਟਰ-੩੧ ਲਾਈਟ ਪੁਆਇੰਟ 'ਤੇ ਪਹੁੰਚਣ 'ਤੇ ਉਸ ਨੂੰ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਉਹ ਰੁਕ ਗਿਆ।
ਕਲਯੁਗੀ ਮਾਂ ਨੇ ਠੰਢ 'ਚ ਬੱਚੀ ਨਾਲ ਕੀਤਾ ਕੁਝ ਅਜਿਹਾ ਕਿ ਕੰਬ ਜਾਵੇਗੀ ਰੂਹ!ਜਦੋਂ ਉਸਨੇ ਕੋਲ ਜਾ ਕੇ ਦੇਖਿਆ ਤਾਂ ਉਸਨੂੰ ਕੱਪੜੇ 'ਚ ਲਿਪਟੀ ਇੱਕ ਨਵਜੰਮੀ ਬੱਚੀ ਮਿਲੀ। ਬੱਚੀ ਨੂੰ ਚੁੱਕ ਕੇ ਉਸਨੇ ਇਸ ਬਾਰੇ 'ਚ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਫਿਲਹਾਲ ਪੁਲਿਸ ਹਸਪਤਾਲ ਵਾਲਿਆਂ ਦੀ ਮਦਦ ਨਾਲ ਬੱਚੀ ਦੇ ਮਾਂ ਬਾਪ ਨੂੰ ਲੱਭਣ ਦੀ ਕੋਸ਼ਿਸ਼ 'ਚ ਹੈ।

—PTC News

  • Share