ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਗੌਂਡਰ-ਲਾਹੌਰੀਆ ਨਾਲ ਸਬੰਧਾਂ ਦੀ ਹੋਵੇ ਜਾਂਚ :ਭੰਡਾਰੀ

ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਗੌਂਡਰ-ਲਾਹੌਰੀਆ ਨਾਲ ਸਬੰਧਾਂ ਦੀ ਹੋਵੇ ਜਾਂਚ :ਭੰਡਾਰੀ

ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਗੌਂਡਰ-ਲਾਹੌਰੀਆ ਨਾਲ ਸਬੰਧਾਂ ਦੀ ਹੋਵੇ ਜਾਂਚ :ਭੰਡਾਰੀ:ਬੀਤੇ ਦਿਨੀ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਤੋਂ ਬਾਅਦ ਦੋਵੇਂ ਗੈਂਗਸਟਰਾਂ ਦੇ ਹੈਨਰੀ ਤੇ ਉਨ੍ਹਾਂ ਦੇ ਵਿਧਾਇਕ ਬੇਟੇ ਬਾਵਾ ਹੈਨਰੀ ਨਾਲ ਸਬੰਧਾਂ ਨੂੰ ਲੈ ਕੇ ਸਾਬਕਾ ਮੰਤਰੀ ਦੁਬਾਰਾ ਚਰਚਾ ਵਿਚ ਆ ਗਏ ਹਨ।ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਗੌਂਡਰ-ਲਾਹੌਰੀਆ ਨਾਲ ਸਬੰਧਾਂ ਦੀ ਹੋਵੇ ਜਾਂਚ :ਭੰਡਾਰੀਦੱਸਿਆ ਜਾ ਰਿਹਾ ਹੈ ਕਿ ਕਾਂਗਰਸੀ ਆਗੂ ਅਵਤਾਰ ਹੈਨਰੀ ਲਈ ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਟਿਕਟ ਲੈਣ ਵੇਲੇ ਚੁਣੌਤੀ ਖੜ੍ਹੀ ਹੋਈ ਸੀ।ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਗੌਂਡਰ-ਲਾਹੌਰੀਆ ਨਾਲ ਸਬੰਧਾਂ ਦੀ ਹੋਵੇ ਜਾਂਚ :ਭੰਡਾਰੀਇਸ ਮਾਮਲੇ ਬਾਰੇ ਜਿਥੇ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਹੈਨਰੀ ‘ਤੇ ਦੋਸ਼ ਲਾਏ ਹਨ ਕਿ ਗੌਂਡਰ ਤੇ ਲਾਹੌਰੀਆ ਨੂੰ ਹੈਨਰੀ ਦੀ ਪਨਾਹ ਨਾਲ ਹੀ ਅਪਰਾਧ ਵਿਚ ਬੜ੍ਹਾਵਾ ਮਿਲਿਆ।ਇੰਨਾ ਹੀ ਨਹੀਂ,ਗੌਂਡਰ ਦੇ ਮਾਮੇ ਨੇ ਬਿਨਾਂ ਨਾਂ ਲਏ ਇਕ ਸਾਬਕਾ ਮੰਤਰੀ ‘ਤੇ ਦੋਸ਼ ਲਾਏ ਸਨ।ਇਸ ਤੋਂ ਬਾਅਦ ਰਾਜਨੀਤੀ ਵਿਚ ਹੈਨਰੀ ਦੇ ਵਿਰੋਧੀਆਂ ਨੇ ਉਨ੍ਹਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ।ਭਾਵੇਂ ਹੈਨਰੀ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਇਸ ਦੀ ਜਾਂਚ ਕਰਵਾਉਣ ਲਈ ਕਿਹਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਸਿਆਸਤ ਵਿਚ ਹਲਚਲ ਮਚ ਗਈ ਹੈ।ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਗੌਂਡਰ-ਲਾਹੌਰੀਆ ਨਾਲ ਸਬੰਧਾਂ ਦੀ ਹੋਵੇ ਜਾਂਚ :ਭੰਡਾਰੀਹੈਨਰੀ ਦੇ ਵਿਰੋਧੀ ਤੇ ਉਨ੍ਹਾਂ ਖਿਲਾਫ ਚੋਣ ਲੜਨ ਵਾਲੇ ਭਾਜਪਾ ਦੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੇ ਕਿਹਾ ਕਿ ਇਸ ਗੱਲ ਨੂੰ ਸ਼ਹਿਰ ਦਾ ਕਿਹੜਾ ਵਿਅਕਤੀ ਨਹੀਂ ਜਾਣਦਾ ਹੈ ਕਿ ਹੈਨਰੀ ਦਾ ਆਫਿਸ ਗੈਂਗਸਟਰਾਂ ਦੀ ਪਨਾਹਗਾਹ ਰਿਹਾ ਹੈ।ਉਨ੍ਹਾਂ ਕਿਹਾ ਕਿ ਗੌਂਡਰ ਦੇ ਰਿਸ਼ਤੇਦਾਰਾਂ ਨੇ ਸਾਫ ਤੌਰ ‘ਤੇ ਗੌਂਡਰ ਤੇ ਪ੍ਰੇਮਾ ਦੇ ਹੈਨਰੀ ਨਾਲ ਸਬੰਧਾਂ ਦੀ ਗੱਲ ਕੀਤੀ ਹੈ,ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਹੈਨਰੀ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਕਰਵਾਉਣ ਤੇ ਤਦ ਤੱਕ ਬਾਵਾ ਹੈਨਰੀ ਨੂੰ ਵਿਧਾਇਕ ਦੇ ਅਹੁਦੇ ਤੋਂ ਮੁਕਤ ਰੱਖਿਆ ਜਾਵੇ।ਕਾਂਗਰਸੀ ਆਗੂ ਅਵਤਾਰ ਹੈਨਰੀ ਦੇ ਗੌਂਡਰ-ਲਾਹੌਰੀਆ ਨਾਲ ਸਬੰਧਾਂ ਦੀ ਹੋਵੇ ਜਾਂਚ :ਭੰਡਾਰੀਇਸ ਤੋਂ ਇਲਾਵਾ ‘ਆਪ’ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਪਹਿਲਾਂ ਰਾਣਾ ਗੁਰਜੀਤ ਨੇ ਤੇ ਹੁਣ ਹੈਨਰੀ ਨੇ ਕਾਂਗਰਸ ਦੇ ਨਾਂ ਨੂੰ ਬਦਨਾਮ ਕੀਤਾ ਹੈ।ਉਨ੍ਹਾਂ ਕਿਹਾ ਕਿ ਹੈਨਰੀ ਦੇ ਅਪਰਾਧੀਆਂ ਨਾਲ ਸਬੰਧਾਂ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ।ਜੇਕਰ ਉਨ੍ਹਾਂ ਨੂੰ ਉਨ੍ਹਾਂ ਦੇ ਖਿਲਾਫ ਕੋਈ ਸਬੂਤ ਮਿਲਦਾ ਹੈ ਤਾਂ ਸਰਕਾਰ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।
-PTCNews