ਕਾਂਗਰਸ ਵੱਲੋਂ ਅਕਾਲੀ ਦਲ ਦੀ ਰੈਲੀ ‘ਚ ਕੀਤੀ ਗੁੰਡਾਗਰਦੀ , ਦੋ ਪੁਲੀਸ ਅਧਿਕਾਰੀ ਮੁਅੱਤਲ

ਕਾਂਗਰਸ ਵੱਲੋਂ ਅਕਾਲੀ ਦਲ ਦੀ ਰੈਲੀ 'ਚ ਕੀਤੀ ਗੁੰਡਾਗਰਦੀ , ਦੋ ਪੁਲੀਸ ਅਧਿਕਾਰੀ ਮੁਅੱਤਲ

ਕਾਂਗਰਸ ਵੱਲੋਂ ਅਕਾਲੀ ਦਲ ਦੀ ਰੈਲੀ ‘ਚ ਕੀਤੀ ਗੁੰਡਾਗਰਦੀ , ਦੋ ਪੁਲੀਸ ਅਧਿਕਾਰੀ ਮੁਅੱਤਲ: ਬੀਤੇ ਦਿਨੀ ਗੁਰਦਾਸਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ -ਭਾਜਪਾ ਵੱਲੋਂ ਸਾਂਝੀ ਚੌਣ ਰੈਲੀ ਕੀਤੀ ਜਾ ਰਹੀ ਸੀ।ਕਾਂਗਰਸ ਵੱਲੋਂ ਅਕਾਲੀ ਦਲ ਦੀ ਰੈਲੀ 'ਚ ਕੀਤੀ ਗੁੰਡਾਗਰਦੀ , ਦੋ ਪੁਲੀਸ ਅਧਿਕਾਰੀ ਮੁਅੱਤਲਜਿਸ ਰੈਲੀ ਦੌਰਾਨ ਕਾਂਗਰਸ ਵੱਲੋਂ ਹੁੱਲੜਬਾਜ਼ੀ ਕਰਨ ਦੌਰਾਨ ਮੂਕ ਦਰਸ਼ਕ ਬਣੇ ਰਹਿਣ ਵਾਲੇ ਪੁਲੀਸ ਅਧਿਕਾਰੀਆਂ ‘ਤੇ ਕਾਰਵਾਈ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਪੀ.ਟੀ.ਸੀ. ਨਿਊਜ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਅਤੇ ਸੀਨੀਅਰ ਭਾਜਪਾ ਆਗੂ ਕਮਲ ਸ਼ਰਮਾਂ ਨੇ ਰੈਲੀ ਵਿੱਚ ਪੁੱਜਣਾ ਸੀ ਪਰ ਉੱਥੇ ਹੋਰ ਕਈ ਸੀਨੀਅਰ ਆਗੂ ਪਹੁੰਚੇ ਹੋਏ ਸਨ।ਕਾਂਗਰਸ ਵੱਲੋਂ ਅਕਾਲੀ ਦਲ ਦੀ ਰੈਲੀ 'ਚ ਕੀਤੀ ਗੁੰਡਾਗਰਦੀ , ਦੋ ਪੁਲੀਸ ਅਧਿਕਾਰੀ ਮੁਅੱਤਲਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਵੱਡੀ ਗਿਣਤੀ ਵਿੱਚ ਇੱਕ ਗਰੁੱਪ ਆਇਆ ਜਿਸ ਵਿੱਚ ਔਰਤਾਂ ਵੀ ਸ਼ਾਮਿਲ ਸਨ। ਜਿਨ੍ਹਾਂ ਦੇ ਹੱਥਾਂ ਵਿੱਚ ਕਾਲੇ ਝੰਡੇ ਫੜੇ ਹੋਏ ਸਨ ਅਤੇ ਸਟੇਜ਼ ਦੇ ਸਾਹਮਣੇ ਆ ਕੇ ਨਾਅਰੇਬਾਜ਼ੀ ਅਤੇ ਹੁੱਲੜਬਾਜ਼ੀ ਕਰਨ ਲੱਗੇ।

ਜਿਸ ਨਾਲ ਸਾਰਾ ਮਾਹੌਲ ਖਰਾਬ ਹੋ ਗਿਆ ਪਰ ਕਿਸੇ ਵੀ ਪੁਲੀਸ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ।ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਡੀ.ਸੀ. ਕਮ ਚੋਣ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਗਈ ਸੀਕਾਂਗਰਸ ਵੱਲੋਂ ਅਕਾਲੀ ਦਲ ਦੀ ਰੈਲੀ 'ਚ ਕੀਤੀ ਗੁੰਡਾਗਰਦੀ , ਦੋ ਪੁਲੀਸ ਅਧਿਕਾਰੀ ਮੁਅੱਤਲਜਿਸ ਮਗਰੋਂ ਕਾਰਵਾਈ ਕਰਦਿਆਂ ਐਸ.ਐਚ.ਉ. ਇੰਸਪੈਕਟਰ ਤਰਸੇਮ ਮਸੀਹ ਅਤੇ ਸਬ ਇੰਸਪੈਕਟਰ ਰਾਮ ਦਿਆਲ ਨੂੰ ਮੁਅੱਤਲ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਅਜੇ ਵੀ ਡਿਊਟੀ ਮੈਜਿਸਟਰੇਟ ਮਹਿੰਦਰ ਪਾਲ ਅਤੇ ਡੀ.ਐਸ.ਪੀ. ਏਡੀ ਸਿੰਘ ਦੇ ਖਿਲਾਫ ਆਪਣੀ ਮੰਗ ‘ਤੇ ਕਾਇਮ ਹੈ। ਇਸ ਤੋਂ ਪਹਿਲਾਂ ਵੀ ਕਾਂਗਰਸ ਵੱਲੋਂ ਬਿਕਰਮ ਮਜੀਠੀਆਂ ਦੀ ਰੈਲੀ ਵਿੱਚ ਗੁੰਡਾਗਰਦੀ ਕੀਤੀ ਗਈ ਸੀ।