ਮੁੱਖ ਖਬਰਾਂ

ਕਾਂਗਰਸ ਦੇ ਮੰਤਰੀ ਸ਼ਿਵ ਕੁਮਾਰ ਦੇ ਘਰ ਆਈ.ਟੀ ਵਿਭਾਗ ਦਾ ਛਾਪਾ, 9.5 ਕਰੋੜ ਕੀਤੇ ਜ਼ਬਤ

By Joshi -- August 03, 2017 1:08 pm -- Updated:Feb 15, 2021

ਕਾਂਗਰਸ ਦੇ ਮੰਤਰੀ ਸ਼ਿਵ ਕੁਮਾਰ ਦੇ ਘਰ ਆਈ.ਟੀ ਵਿਭਾਗ ਦਾ ਛਾਪਾ, 9.5 ਕਰੋੜ ਕੀਤੇ ਜ਼ਬਤ। ਸ਼ਿਵਾ ਕੁਮਾਰ, ਕਰਨਾਟਕ ਦੀ ਕਾਂਗਰਸ ਸਰਕਾਰ ਵਿਚ ਊਰਜਾ ਮੰਤਰੀ ਦੇ ਘਰ ਆਈ.ਟੀ ਡਿਪਾਰਟਮੈਂਟ ਵੱਲੋਂ ਛਾਪਾ ਮਾਰਿਆ ਗਿਆ। ਇਸ ਦੌਰਾਨ ਆਮਦਨ ਕਰ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਕਰਨਾਟਕ ਅਤੇ ਦਿੱਲੀ ਵਿਚ ੬੦ ਥਾਵਾਂ 'ਤੇ ਛਾਪੇ ਮਾਰ ਕੇ ੧੦ ਕਰੋੜ ਰੁਪਏ ਨਕਦੀ ਜ਼ਬਤ ਕੀਤੇ ਗਏ ਹਨ।ਕਾਂਗਰਸ ਦੇ ਮੰਤਰੀ ਸ਼ਿਵ ਕੁਮਾਰ ਦੇ ਘਰ ਆਈ.ਟੀ ਵਿਭਾਗ ਦਾ ਛਾਪਾ, 9.5 ਕਰੋੜ ਕੀਤੇ ਜ਼ਬਤਇਨਕਮ ਟੈਕਸ ਵਿਭਾਗ ਨੇ ਕਰਨਾਟਕ ਦੇ ਮੰਤਰੀ ਡੀ.ਕੇ. ਸ਼ਿਵਾ ਕੁਮਾਰ ਅਤੇ ਉਹਨਾਂ ਦੇ ਭਰਾ ਡੀ.ਕੇ. ਸੁਰੇਸ਼, ਜੋ ਕਿ ਲੋਕ ਸਭਾ ਦਾ ਸੰਸਦ ਮੈਂਬਰ ਹੈ, ਦੇ ਘਰ ਛਾਪਾ ਮਾਰਿਆ। ਛਾਪਾ ਮਾਰਨ ਦਾ ਸਮਾਂ ਪਹਿਲਾਂ ਹੀ ਨਿਰਧਾਰਿਤ ਕੀਤਾ ਜਾ ਚੁੱਕਾ ਸੀ।ਕਾਂਗਰਸ ਦੇ ਮੰਤਰੀ ਸ਼ਿਵ ਕੁਮਾਰ ਦੇ ਘਰ ਆਈ.ਟੀ ਵਿਭਾਗ ਦਾ ਛਾਪਾ, 9.5 ਕਰੋੜ ਕੀਤੇ ਜ਼ਬਤਸੀ.ਆਰ.ਪੀ.ਐੱਫ ਦੇ ਜਵਾਨਾਂ ਸਮੇਤ ਇਕ ਖੋਜ ਟੀਮ ਨੇ ਡੀ.ਕੇ. ਸੁਰੇਸ਼ ਦੇ ਘਰ ਦੀ ਤਲਾਸ਼ੀ ਲਈ। ਪੁੱਛਗਿੱਛ ਲਈ ਟੀਮ ਬੰਗਲੌਰ ਦੇ ਈਗਲਟਨ ਗੌਲਫ ਰਿਜੋਰਟ ਪਹੁੰਚੀ ਸੀ। ਛਾਪੇ ਦੌਰਾਨ ਮੰਤਰੀ ਸਾਹਿਬ ਨੂੰ ਕੁਝ ਕਾਗਜ਼ਾਤ ਪਾੜ੍ਹ ਕੇ ਸੁਟਦਿਆਂ ਵੀ ਦੇਖਿਆ ਗਿਆ ਸੀ।ਕਾਂਗਰਸ ਦੇ ਮੰਤਰੀ ਸ਼ਿਵ ਕੁਮਾਰ ਦੇ ਘਰ ਆਈ.ਟੀ ਵਿਭਾਗ ਦਾ ਛਾਪਾ, 9.5 ਕਰੋੜ ਕੀਤੇ ਜ਼ਬਤਅਪਰੈਲ ਵਿੱਚ ਇਸ ਕਾਂਗਰਸ ਦੇ ਮੰਤਰੀ ਨੂੰ ਤਲਬ ਕੀਤਾ ਗਿਆ ਸੀ।ਜੋ ਕਾਗਜ਼ਾਤ ਮੰਤਰੀ ਵੱਲੋਂ ਪਾੜ ਕੇ ਸੁੱਟੇ ਗਏ ਸਨ, ਉਹਨਾਂ ਦਾ ਤਾਲੂਕਾਤ ਗੈਰ-ਕਾਨੂੰਨੀ ਢੰਗ ਨਾਲ ਕਮਾਏ ਗਏ ਪੈਸਿਆਂ ਨਾਲ ਹੋ ਸਕਦਾ ਹੈ। ਉਹਨਾਂ ਕਾਗਜ਼ਾ ਵਿੱਚ ਕਰਨਾਟਕ ਦੇ ਮੰਤਰੀ ਦਾ ਨਾਮ ਸ਼ੁਮਾਰ ਹੋਣ ਦਾ ਵੀ ਸ਼ੱਕ ਹੈ।ਕਾਂਗਰਸ ਦੇ ਮੰਤਰੀ ਸ਼ਿਵ ਕੁਮਾਰ ਦੇ ਘਰ ਆਈ.ਟੀ ਵਿਭਾਗ ਦਾ ਛਾਪਾ, 9.5 ਕਰੋੜ ਕੀਤੇ ਜ਼ਬਤਉਧਰ, ਕਾਂਗਰਸ ਦਾ ਦੋਸ਼ ਹੈ ਕਿ ਇਸ ਦੇ ਸੰਸਦ ਮੈਂਬਰਾਂ ਨੂੰ ਗੁਜਰਾਤ ਵਿੱਚ ਸੱਤਾਧਾਰੀ ਭਾਜਪਾ ਪਾਰਟੀ ਦੁਆਰਾ ਧਮਕਾਇਆ ਅਤੇ ਡਰਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੀ ਰਿਸ਼ਵਤ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।ਕਾਂਗਰਸ ਦੇ ਮੰਤਰੀ ਸ਼ਿਵ ਕੁਮਾਰ ਦੇ ਘਰ ਆਈ.ਟੀ ਵਿਭਾਗ ਦਾ ਛਾਪਾ, 9.5 ਕਰੋੜ ਕੀਤੇ ਜ਼ਬਤਕਾਂਗਰਸ ਦੇ ਦੋਸ਼ਾਂ ਦੇ ਜਵਾਬ ਵਿਚ ਵਿੱਤ ਮੰਤਰੀ ਅਰੁਣ ਜੇਟਲੀ ਨੇ ਸੰਸਦ ਵਿਚ ਕਿਹਾ ਹੈ ਕਿ "ਆਈ-ਟੀ ਵਿਭਾਗ ਦੇ ਛਾਪਿਆਂ ਨੂੰ ਰਾਜ ਸਭਾ ਚੋਣਾਂ ਦੇ ਨਾਲ ਨਾ ਜੋੜੋ, ਵਿਭਾਗ ਆਪਣਾ ਕੰਮ ਕਰ ਰਿਹਾ ਹੈ ਅਤੇ ਸਰਕਾਰ ਆਪਣਾ"।