ਮੁੱਖ ਖਬਰਾਂ

ਕਾਂਗਰਸ ਦੇ ਵਿਧਾਇਕ ਖੁਦ ਮੰਨੇ, ਨਹੀਂ ਰੋਕ ਪਾਈ ਸਰਕਾਰ ਨਸ਼ਾ ਤਸਕਰੀ! 

By Joshi -- August 02, 2017 2:08 pm -- Updated:Feb 15, 2021

Failed drug eradication drive

ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਨੇ ਦਾਅਵਾ ਕੀਤਾ ਕਿ ਮਾਰਚ 'ਚ ਕਾਂਗਰਸ ਦੀ ਸੱਤਾ 'ਚ ਆਉਣ ਤੋਂ ਬਾਅਦ ਪੰਜਾਬ' ਚ ਨਸ਼ਿਆਂ ਖਿਲਾਫ ਉਨ੍ਹਾਂ ਦੀ ਪਹਿਲਕਦਮੀ ਦੀ ਵੱਡੀ ਸਫਲਤਾ ਬਣ ਗਈ ਹੈ ਅਤੇ ਦੂਜੇ ਪਸੇ ਵਿਧਾਇਕ ਸੁਰਜੀਤ ਧੀਮਾਨ ਨੇ ਸੋਮਵਾਰ ਨੂੰ ਕਿਹਾ ਕਿ "ਪੰਜਾਬ ਦੇ ਹਰ ਕੋਨੇ ਵਿੱਚ ਨਸ਼ਾ ਆਸਾਨੀ ਨਾਲ ਉਪਲਬਧ ਹੈ, ਕਿਉਂਕਿ ਨਸ਼ਾਖੋਰੀ ਖਿਲਾਫ ਮੁਹਿੰਮ ਸਿਰਫ ਸਰਕਾਰ ਦੇ ਪਹਿਲੇ 15 ਦਿਨਾਂ ਲਈ ਹੀ ਪ੍ਰਭਾਵਸ਼ਾਲੀ ਰਹੀ ਸੀ।"
ਕੈਪਟਨ ਦੇ ਵਫ਼ਾਦਾਰ ਕਹੇ ਜਾਂਦੇ ਧੀਮਾਨ ਨੇ ਇਹ ਬਿਆਨ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਮਨਾਉਣ ਲਈ ਰਾਜ ਪੱਧਰੀ ਸਮਾਗਮ ਦੌਰਾਨ ਦਿੱਤਾ। ਇਸ ਬਿਆਨ ਵਿਚ ਉਨ੍ਹਾਂ ਕਿਹਾ ਸੀ ਕਿ ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਸ਼ਿਆਂ ਅਤੇ ਗੁੰਡਿਆਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਕੁਝ ਸ਼ੁਰੂਆਤੀ ਦਿਨਾਂ 'ਚ ਹੀ ਸਰਗਰਮ ਰਹਿ ਪਾਈ ਸੀ।

ਜਦੋਂ ਅਸੀਂ ਸਰਕਾਰ ਬਣਾਈ, ਸਾਨੂੰ ਉਮੀਦ ਸੀ ਕਿ ਡਰੱਗ ਤਸਕਰਾਂ ਅਤੇ ਗੁੰਡਿਆਂ ਨੂੰ ਜਲਦੀ ਹੀ ਫੜ੍ਹ ਲਿਆ ਜਾਵੇਗਾ ਪਰ ਹੁਣ ਮੈਂ ਤੁਹਾਨੂੰ ਉਹ ਹਲਕਿਆਂ ਦੇ ਨਾਮ ਦੱਸ ਸਕਦਾ ਹਾਂ ਜਿੱਥੇ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾ ਰਹੇ ਹਨ, ਨਸ਼ਿਆਂ ਦੇ ਰੇਟ ਵੀ ਵੱਧ ਚੁੱਕੇ ਹਨ।

ਵਿਧਾਇਕ ਵਿਜੈ ਇੰਦਰ ਸਿੰਗਲਾ (ਸੰਗਰੂਰ), ਦਲਵੀਰ ਸਿੰਘ ਗੋਲਡੀ (ਧੂਰੀ) ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ (ਗਿੱਦੜਬਾਹਾ) ਨੇ ਵੀ ਇਸ ਮੌਕੇ ਬੋਲਦਿਆਂ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ।

—PTC News

  • Share