ਕਾਂਗਰਸ ਨੇ ਕਦੇ ਵੀ ਮੁੱਦਿਆਂ ‘ਤੇ ਲੜਨ ਦੀ ਕੋਸ਼ਿਸ਼ ਨਹੀ ਕੀਤੀ- ਮੋਦੀ

ਕਾਂਗਰਸ ਨੇ ਕਦੇ ਵੀ ਮੁੱਦਿਆਂ 'ਤੇ ਲੜਨ ਦੀ ਕੋਸ਼ਿਸ਼ ਨਹੀ ਕੀਤੀ- ਮੋਦੀ

ਕਾਂਗਰਸ ਨੇ ਕਦੇ ਵੀ ਮੁੱਦਿਆਂ ‘ਤੇ ਲੜਨ ਦੀ ਕੋਸ਼ਿਸ਼ ਨਹੀ ਕੀਤੀ- ਮੋਦੀ:ਗੁਜਰਾਤ ਦੇ ਗਾਂਧੀਨਗਰ ‘ਚ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਾਂਗਰਸ ਨੇ ਕਦੇ ਵੀ ਮੁੱਦਿਆਂ  ‘ਤੇ ਲੜਨ ਦੀ ਕੋਸ਼ਿਸ਼ ਨਹੀ ਕੀਤੀ। ਉਨ੍ਹਾਂ ਕਿਹਾ ਕਿ ਕੰਮ ਪੂਰੇ ਕਰਨ ‘ਚ ਕਾਂਗਰਸ ਦੀ ਰੁਚੀ ਨਹੀ ਸੀ,ਜਦਕਿ ਉਨ੍ਹਾਂ ਨੇ ਰੁਕੇ ਹੋਏ ਵਿਕਾਸ ਕਾਰਜ ਪੂਰੇ ਕਰਵਾਏ ਹਨ।ਕਾਂਗਰਸ ਨੇ ਕਦੇ ਵੀ ਮੁੱਦਿਆਂ 'ਤੇ ਲੜਨ ਦੀ ਕੋਸ਼ਿਸ਼ ਨਹੀ ਕੀਤੀ- ਮੋਦੀ ਇਹ ਰੈਲੀ ਭਾਜਪਾ ਦੀ ‘ਗੁਜਰਾਤ ਗੌਰਵ ਯਾਤਰਾ ਦੀ ਸਮਾਪਤੀ ‘ਤੇ ਕਰਵਾਈ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਕਾਂਗਰਸ ਉਤੇ ਹੱਲਾ ਬੋਲਦਿਆਂ ਕਿਹਾ ਕਿ ਨਹਿਰੂ -ਗਾਂਧੀ ਪਰਿਵਾਰ ਗੁਜਰਾਤ ਤੇ ਗੁਜਰਾਤੀਆਂ ਨੂੰ ਨਫ਼ਰਤ ਕਰਦੇ ਹਨ।ਉਨ੍ਹਾਂ ਕਿਹਾ ਗੁਜਰਾਤ ਤੇ ਗੁਜਰਾਤੀ ਨਹਿਰੂ -ਗਾਂਧੀ ਪਰਿਵਾਰ ਦੀਆਂ ‘ਅੱਖਾਂ ਵਿੱਚ ਰੜਕਦੇ ਹਨ। ਕਾਂਗਰਸ ਨੇ ਕਦੇ ਵੀ ਮੁੱਦਿਆਂ 'ਤੇ ਲੜਨ ਦੀ ਕੋਸ਼ਿਸ਼ ਨਹੀ ਕੀਤੀ- ਮੋਦੀਗੁਜਰਾਤ ਵਿੱਚ ਅਗਲੇ ਦਿਨੀਂ ਵਿਧਾਨ ਸਭਾ ਚੋਣਾਂ ਹਨ। ਇਸ ਦੇ ਮੱਦੇਨਜ਼ਰ ਇਥੋਂ ਨੇੜੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਇਹ ਦੋਸ਼ ਵੀ ਲਾਇਆ ਕਿ ਕਾਂਗਰਸ ਨੇ ਉਨ੍ਹਾਂ ਨੂੰ ਵੀ ਜੇਲ੍ਹ ਵਿੱਚ  ਸੁੱਟਣ ਦੀ ਸਾਜ਼ਸ਼ਿ ਰਚੀ ਸੀ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਤੇ ‘ਨਾਂਹ-ਪੱਖੀ ਨੀਤੀਆਂ ਉਤੇ ਚੱਲਣ ਦੇ ਦੋਸ਼ ਲਾਉਂਦਿਆਂ ਸ੍ਰੀ ਮੋਦੀ ਨੇ ਕਾਂਗਰਸ ਨੂੰ ਵਿਕਾਸ ਦੇ ਮੁੱਦੇ ਉਤੇ ਚੋਣਾਂ ਲੜਨ ਦੀ ਚੁਣੌਤੀ ਦਿੱਤੀ।ਉਨ੍ਹਾਂ ਕਿਹਾ, ‘‘ਗੁਜਰਾਤ ਦੀਆਂ ਚੋਣਾਂ ਨਜ਼ਦੀਕ ਹਨ ਤੇ ਕਾਂਗਰਸ ਨੂੰ ਇਹ ਬੁਖ਼ਾਰ ਮੁੜ ਹੋ ਗਿਆ ਹੈ।ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ‘ਚ  ਭਾਜਪਾ 150 ਤੋਂ ਵੱਧ ਸੀਟਾਂ ਤੇ ਜਿੱਤ ਹਾਸਲ ਕਰੇਗੀ।

–PTCNews