ਕਾਂਗਰਸ ਵਿਧਾਇਕ ਦੇ ਗੈਂਗਸਟਰ ਨਾਲ ਮੁਲਾਕਾਤ ਦੇ ਮੁੱਦੇ ‘ਤੇ ਅਕਾਲੀ ਵਿਧਾਇਕਾਂ ਨੇ ਸਦਨ ‘ਚ ਕੀਤਾ ਵਾਕਆਊਟ

ਕਾਂਗਰਸ ਵਿਧਾਇਕ ਦੇ ਗੈਂਗਸਟਰ ਨਾਲ ਮੁਲਾਕਾਤ ਦੇ ਮੁੱਦੇ 'ਤੇ ਅਕਾਲੀ ਵਿਧਾਇਕਾਂ ਨੇ ਸਦਨ 'ਚ ਕੀਤਾ ਵਾਕਆਊਟ

ਕਾਂਗਰਸ ਵਿਧਾਇਕ ਦੇ ਗੈਂਗਸਟਰ ਨਾਲ ਮੁਲਾਕਾਤ ਦੇ ਮੁੱਦੇ ‘ਤੇ ਅਕਾਲੀ ਵਿਧਾਇਕਾਂ ਨੇ ਸਦਨ ‘ਚ ਕੀਤਾ ਵਾਕਆਊਟ:ਅੱਜ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਦਾ ਤੀਜਾ ਅਤੇ ਆਖ਼ਰੀ ਦਿਨ ਸੀ।ਕਾਂਗਰਸ ਵਿਧਾਇਕ ਦੇ ਗੈਂਗਸਟਰ ਨਾਲ ਮੁਲਾਕਾਤ ਦੇ ਮੁੱਦੇ 'ਤੇ ਅਕਾਲੀ ਵਿਧਾਇਕਾਂ ਨੇ ਸਦਨ 'ਚ ਕੀਤਾ ਵਾਕਆਊਟਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਸਦਨ ਵਿਚੋਂ ‘ਵਾਕਆਊਟ’ ਕੀਤਾ।ਦੱਸਿਆ ਜਾ ਰਿਹਾ ਹੈ ਕਿ ਅਕਾਲੀ ਵਿਧਾਇਕਾਂ ਨੇ ਇਹ ‘ਵਾਕਆਊਟ’ ਰਾਜ ਦੇ ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਉੱਤਰ ਪ੍ਰਦੇਸ਼ ਦੇ ਰਾਜਸੀ ਆਗੂ ਅਤੇ ਗੈਂਗਸਟਰ ਰਾਜਾ ਭਈਆ ਨਾਲ ਮੁਲਾਕਾਤ ਦੇ ਮੁੱਦੇ ਨੂੰ ਲੈ ਕੇ ਕੀਤਾ।ਕਾਂਗਰਸ ਵਿਧਾਇਕ ਦੇ ਗੈਂਗਸਟਰ ਨਾਲ ਮੁਲਾਕਾਤ ਦੇ ਮੁੱਦੇ 'ਤੇ ਅਕਾਲੀ ਵਿਧਾਇਕਾਂ ਨੇ ਸਦਨ 'ਚ ਕੀਤਾ ਵਾਕਆਊਟਸ: ਬਿਕਰਮ ਸਿੰਘ ਮਜੀਠੀਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਪਵਨ ਟੀਨੂੰ ਨੇ ਕਿਹਾ ਕਿ ਇਹ ਮਾਮਲਾ ਸਾਹਮਣੇ ਆਉਣ ਨਾਲ ਬੜੇ ਗੰਭੀਰ ਸਵਾਲ ਖੜ੍ਹੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਮੁਦੇ ‘ਤੇ ਚੁੱਪ ਰਹੀ ਹੈ। ਪੰਜਾਬ ਵਿਚ ਮਾੜੇ ਅਨਸਰਾਂ ਨੂੰ ਹਥਿਆਰ ਉਪਲਬਧ ਕਰਾਉਣ ਵਿਚ ਵੀ ਇਸ ਤਰ੍ਹਾਂ ਦੇ ਲੋਕਾਂ ਦੀ ਭੂਮਿਕਾ ਹੋ ਸਕਦੀ ਹੈ।ਕਾਂਗਰਸ ਵਿਧਾਇਕ ਦੇ ਗੈਂਗਸਟਰ ਨਾਲ ਮੁਲਾਕਾਤ ਦੇ ਮੁੱਦੇ 'ਤੇ ਅਕਾਲੀ ਵਿਧਾਇਕਾਂ ਨੇ ਸਦਨ 'ਚ ਕੀਤਾ ਵਾਕਆਊਟਅਕਾਲੀ ਆਗੂਆਂ ਨੇ ਇਸ ਸੰਬੰਧੀ ਖ਼ਬਰਾਂ ਦੀਆਂ ਕਾਪੀਆਂ ਹਾਊਸ ਵਿਚ ਲਹਿਰਾਈਆਂ ਅਤੇ ਇਸ ਬਾਰੇ ਮਤਾਪੇਸ਼ ਕਰਨ ਦੀ ਇਜਾਜ਼ਤ ਮੰਗੀ ਜਿਸ ਦੀ ਪ੍ਰਵਾਨਗੀ ਨਾ ਮਿਲਣ ’ਤੇ ਉਹ ਨਾਅਰੇਬਾਜ਼ੀ ਕਰਦੇ ਹੋਏ ਸਦਨ ਤੋਂ ਬਾਹਰ ਆ ਗਏ।
-PTCNews