ਹੋਰ ਖਬਰਾਂ

ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਘਿਓ?

By Joshi -- December 04, 2017 2:57 pm -- Updated:December 04, 2017 2:58 pm

ਪੰਜਾਬ ਦੀ ਮਾਲਵਾ ਬੈਲਟ 'ਚ ਵੱਧ ਰਹੀ ਕੈਂਸਰ ਦੀ ਬੀਮਾਰੀ ਦਾ ਇੱਕ ਵੱਡਾ ਕਾਰਨ ਉਥੇ ਵਿਕ ਰਹੇ ਨਕਲੀ ਦੁੱਧ ਦੇ ਉਤਪਾਦਾਂ ਖਾਸਕਰ ਘਿਓ ਬਣਦਾ ਜਾ ਰਿਹਾ ਹੈ। ਇਸ ਘਿਓ ਦੇ ਕਾਰਨ ਕਈ ਮਰੀਜ਼ਾਂ ਨੂੰ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਇਸ ਘਿਓ ਦੀ ਵੱਧ ਵਿਕਰੀ ਦਾ ਕਾਰਨ ਸਸਤਾ ਮੁੱਲ ਹੈ। ਦਰਅਸਲ, ਲੋਕ ਅਜਿਹੇ ਉਤਪਾਦ ਖਰੀਦਣ ਤੋਂ ਪਹਿਲਾਂ ਸਸਤੇ ਸਮਾਨ ਦੇ ਚੱਕਰ 'ਚ ਧੋਖਾ ਖਾ ਜਾਂਦੇ ਹਨ ਜਿਸ ਕਾਰਨ ਮਿਲਾਵਟੀਪਣ ਦੀ ਦੁਨੀਆਂ ਕਾਫੀ ਵਧ ਫੁੱਲ ਰਹੀ ਹੈ।
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਘਿਓ?ਕੀ ਹੋ ਰਿਹਾ ਹੈ ਅਸਰ?

ਇਹਨਾਂ ਉਤਪਾਦਾਂ ਦੀ ਵਿਕਰੀ ਦੇ ਕਾਰਨ ਮਾਲਵਾ ਬੈਲਟ 'ਚ ਦਿਨ ਬ ਦਿਨ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਆਲਮ ਇਹ ਹੈ ਕਿ ਇਸਦਾ ਅਸਰ ਔਰਤਾਂ ਦੀਆਂ ਬੱਚੇਦਾਨੀਆਂ 'ਚ ਵੀ ਹੋ ਰਿਹਾ ਹੈ, ਜਿਸ ਕਾਰਨ ਬੱਚੇਦਾਨੀ 'ਚ ਰਸੌਲੀਆਂ ਹੋਣਾ ਹੁਣ ਆਮ ਗੱਲ ਹੋ ਗਈ ਹੈ।
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਘਿਓ?ਜੇਕਰ ਸਿਹਤ ਵਿਭਾਗ ਦੀ ਰਿਪੋਰਟ ਵੱਲ ਝਾਤੀ ਮਾਰੀਏ ਤਾਂ ਇਸ ਸਾਲ ਇਹਨਾਂ ਬੀਮਾਰੀਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਪੰਜਾਬ ਦੀ ਕੈਂਸਰ ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਮਾਲਵਾ ਜ਼ੋਨ ਇਸ ਮਿਲਾਵਟਖੋਰੀ ਦੇ ਧੰਦੇ ਦਾ ਸ਼ਿਕਾਰ ਲਗਾਤਾਰ ਹੋ ਰਿਹਾ ਹੈ।
ਹਾਂਲਾਕਿ, ਕੈਂਸਰ ਦਾ ਪ੍ਰਮੁੱਖ ਕਾਰਨ ਇਹਨਾਂ ਉਤਪਾਦਾਂ ਨੂੰ ਨਹੀਂ ਕਿਹਾ ਜਾ ਸਕਦਾ ਪਰ ਇਹਨਾਂ ਦੇ ਮਾੜੇ ਪ੍ਰਭਾਵ ਤੋਂ ਮੂੰਹ ਵੀ ਨਹੀਂ ਮੋੜਿਆ ਜਾ ਸਕਦਾ।
ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ਇਹ ਘਿਓ?ਅਜਿਹੇ 'ਚ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਸਤੇ ਦੇ ਚੱਕਰ 'ਚ ਆਪਣੀ ਸਿਹਤ ਨਾਲ ਖਿਲਵਾੜ ਕਰਨ ਨਾਲੋਂ ਘੱਟ ਪਰ ਵਧੀਆ ਖਾਣਾ ਬਿਹਤਰ ਹੈ।

—PTC News

  • Share