ਮੁੱਖ ਖਬਰਾਂ

ਕਿਸਾਨ ਕਰਜ਼ਾ ਮੁਆਫੀ ਦੇ ਕੰਮ 'ਚ ਹੁਣ ਆਈ ਇਹ ਮੁਸੀਬਤ!

By Joshi -- December 05, 2017 1:11 pm

ਚੋਣਾਂ ਦੌਰਾਨ ਕੀਤੇ ਵਾਅਦੇ ਮੁਤਾਬਕ, ਪੰਜਾਬ ਸਰਕਾਰ ਨੇ ਕਿਸਾਨ ਕਰਜ਼ੀ ਮੁਆਫੀ ਦਾ ਕੰਮ ਸ਼ੁਰੂ ਕਰਨਾ ਸੀ ਜਿਸ ਬਾਰੇ ਐਲਾਨ ਵੀ ਹੋ ਚੁੱਕੇ ਸਨ, ਪਰ ਹੁਣ ਇੱਕ ਵਾਰ ਫਿਰ ਇਸ ਸਕੀਮ 'ਚ ਢਿੱਲ ਆਉਂਦੀ ਨਜ਼ਰ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕੰਮ ੧੪ ਦਸੰਬਰ ਤੋਂ  ਸ਼ੁਰੂ ਹੋਣਾ ਸੀ ਜੋ ਕਿ ਰੁਕਦਾ ਨਜ਼ਰ ਆ ਰਿਹਾ ਹੈ। ਇਸ ਬਾਰੇ 'ਚ ਕਿਸਾਨਾਂ ਨੂੰ ਇਸ ਸਬੰਧੀ ਸਰਟੀਫਿਕੇਟ ਦਿੱਤੇ ਜਾਣ ਦੀ ਵੀ ਗੱਲ ਕਹੀ ਗਈ ਸੀ। ਕਿਸਾਨ ਕਰਜ਼ਾ ਮੁਆਫੀ ਦੇ ਕੰਮ 'ਚ ਹੁਣ ਆਈ ਇਹ ਮੁਸੀਬਤ!

ਸੂਤਰਾਂ ਮੁਤਾਬਕ, ਇਹ ਪ੍ਰੋਗਰਾਮ ਕੁਝ ਸਮਾਂ ਅੱਗੇ ਪਾਇਆ ਜਾ ਸਕਦਾ ਹੈ।ਬੈਂਕਾਂ ਨੂੰ ਅਦਾ ਕੀਤੀ ਜਾਣ ਵਾਲੀ ਰਾਸ਼ੀ ਦਾ ਪ੍ਰਬੰਧ ਨਾ ਹੋਣਾ ਇਸਦਾ ਕਾਰਨ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ 'ਤੇ ਦਲੀਲ ਦਿੱਤੀ ਜਾ ਰਹੀ ਹੈ ਕਿ ਮਿਊਂਸੀਪਲ ਚੋਣਾਂ ਕਾਰਨ ਇਸ ਕਰਜ਼ਾ ਮੁਆਫੀ ਦੇ ਕੰਮ ਨੂੰ ਮੁਲਤਵੀ ਕੀਤਾ ਗਿਆ ਹੈ।
ਕਿਸਾਨ ਕਰਜ਼ਾ ਮੁਆਫੀ ਦੇ ਕੰਮ 'ਚ ਹੁਣ ਆਈ ਇਹ ਮੁਸੀਬਤ!ਇਹ ਤਰੀਕ ਦੁਬਾਰਾ ਤੈਅ ਕੀਤੀ ਜਾਵੇਗੀ ਜੋ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦਾ ਕੰਮ ੧੪ ਦਸੰਬਰ ਨੂੰ ਜ਼ਿਲਾ ਮਾਨਸਾ ਤੋਂ ਸ਼ੁਰੂ ਹੋਣਾ ਸੀ।

—PTC News

  • Share