ਕਿਸਾਨ ਖੁਦਕੁਸ਼ੀਆਂ ਦਾ ਮੁੱਖ ਕਾਰਨ ਕਿਸਾਨਾਂ ਦਾ ਸਰਕਾਰ ਤੋਂ ਉੱਠ ਰਿਹਾ ਵਿਸ਼ਵਾਸ਼, ਆਰਥਿਕ ਮੰਦਹਾਲੀ ਅਤੇ ਨਿਰਾਸ਼ਤਾ ਹੈ – ਰਾਜੇਵਾਲ

Farmer Suicide Punjab: Farmers blame Congress Government
Farmer Suicide Punjab: Farmers blame Congress Government

Farmer Suicide Punjab

ਚੰਡੀਗੜ:- ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਮੁੱਖ ਕਾਰਨ ਕੈਪਟਨ ਸਰਕਾਰ ਵੱਲੋਂ ਕਰਜ਼ਾ ਮੁਆਫੀ ਤੋਂ ਦੇਰੀ, ਵਾਅਦਾ ਖ਼ਿਲਾਫੀ ਅਤੇ ਇਸ ਕਾਰਨ ਫੈਲੀ ਨਿਰਾਸ਼ਤਾ ਹੈ। ਸਰਕਾਰ ਹਮੇਸ਼ਾ ਕਿਸਾਨਾਂ ਨੂੰ ਉਨ•ਾਂ ਦੀ ਉਪਜ ਦੇ ਘੱਟ ਭਾਅ ਮਿਥ ਕੇ ਉਨ•ਾਂ ਦੀ  ਆਰਥਿਕ ਲੁੱਟ ਕਰਦੀ ਰਹੀ ਹੈ। ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਜੋ ਸਬਜ਼ਬਾਗ ਦਿਖਾ ਕੇ ਵੋਟਾਂ ਲਈਆਂ, ਅੱਜ ਕਿਸਾਨਾਂ ਨੂੰ ਮਹਿਸੂਸ ਹੋਣ ਲੱਗਾ ਹੈ ਕਿ ਸਰਕਾਰ ਬਣਾ ਕੇ ਕੈਪਟਨ ਸਾਹਿਬ ਨੇਂ ਕਿਸਾਨਾਂ ਨਾਲ ਠੱਗੀ ਮਾਰ ਲਈ ਹੈ ਅਤੇ ਉਹ ਕਮੇਟੀਆਂ ਦੀ ਆੜ ਵਿੱਚ ਵਾਅਦੇ ਤੋਂ ਮੁਕਰਨ ਲਈ ਬਹਾਨੇ ਭਾਲ ਰਹੇ ਹਨ।

ਕਿਸਾਨਾਂ ਵਿੱਚ ਫੈਲ ਰਹੀ ਨਿਰਾਸ਼ਤਾ ਕਾਰਨ ਖੁਦਕੁਸ਼ੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਹ ਗੱਲ ਅੱਜ ਇੱਥੋਂ ਜਾਰੀ ਕੀਤੇ ਇੱਕ ਪ੍ਰੈੱਸ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੇ ਕਹੀ। ਉਨ•ਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਵਿੱਚ ਕਰਜ਼ੇ ਦੇ ਦਬਾਅ ਕਾਰਨ ਤਾਂ ਨਿਰਾਸ਼ਤਾ ਸੀ ਹੀ, ਪਰ ਜਦੋਂ ਤੋਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਹੈ, ਉਦੋਂ ਤੋਂ ਲਗਾਤਾਰ ਕਿਸਾਨਾਂ ਦੀਆਂ ਆਲੂ, ਮੱਕੀ, ਸੂਰਜਮੁਖੀ, ਸਬਜ਼ੀਆਂ ਆਦਿ ਫਸਲਾਂ ਮੰਡੀ ਵਿੱਚ ਰੁਲ ਗਈਆਂ। ਕਿਤੇ ਵੀ ਕਿਸਾਨਾਂ ਨੂੰ ਇਨ•ਾਂ ਦੇ ਖਰਚੇ ਪੂਰੇ ਕਰਨ ਜੋਗਾ ਵੀ ਭਾਅ ਨਹੀਂ ਮਿਲਿਆ।

ਮੰਡੀ ਵਿੱਚ ਆਲੂ ਦਾ ਭਾਅ 30 ਤੋਂ 60 ਰੁਪੈ ਬੋਰੀ, ਸੂਰਜਮੁਖੀ 3950 ਰੁਪੈ ਦੇ ਸਰਕਾਰੀ ਭਾਅ ਦੇ ਮੁਕਾਬਲੇ 2400 ਤੋਂ 2700 ਰੁਪੈ ਅਤੇ ਮੱਕੀ 1365 ਦੇ ਮੁਕਾਬਲੇ 800 ਤੋਂ 1250 ਰੁਪੈ ਤੱਕ ਹੀ ਘਾਟੇ ਵਿੱਚ ਵਿਕੀ। ਸਬਜ਼ੀਆਂ ਕਿਸੇ ਨੇ ਪੁੱਛੀਆਂ ਹੀ ਨਹੀਂ। ਇਸ ਸਥਿਤੀ ਵਿੱਚ ਕਿਸਾਨਾਂ ਵਿੱਚ ਨਿਰਾਸ਼ਤਾ ਲਗਾਤਾਰ ਵਧੀ ਹੈ ਅਤੇ ਪੰਜਾਬ ਸਰਕਾਰ ਕਦੀ ਵੀ ਕਿਸਾਨਾਂ ਦੀ ਬਾਂਹ ਫੜਨ ਲਈ ਨਹੀਂ ਬਹੁੜੀ। ਜੇ ਸਰਕਾਰ ਕਿਸਾਨਾਂ ਪ੍ਰਤੀ ਇਮਾਨਦਾਰ ਹੁੰਦੀ ਤਾਂ ਕੇਦਰ ਦੀ ਏਜੰਸੀ ਨੈਫੇਡ ਤੱਕ ਪਹੁੰਚ ਕਰਕੇ ਇਹ ਫਸਲਾਂ ਹਰਿਆਣੇ ਵਾਂਗ ਮਿਥੇ ਸਮਰਥਨ ਮੁੱਲ ਉੱਤੇ ਖਰੀਦ ਕਰਕੇ ਕਿਸਾਨਾਂ ਨੂੰ ਰਾਹਤ ਦੇ ਸਕਦੀ ਸੀ ਅਤੇ ਉਨ•ਾਂ ਵਿੱਚ ਭਰੋਸਾ ਪੈਦਾ ਕਰ ਸਕਦੀ ਸੀ, ਜਿਸ ਵਿੱਚ ਕੈਪਟਨ ਸਰਕਾਰ ਬਹੁਤ ਬੁਰੀ ਤਰਾਂ ਫੇਲ ਹੋਈ ਹੈ।

Farmer Suicide Punjab

ਜ਼ਿਲ•ਾ ਅੰਮ੍ਰਿਤਸਰ ਦੇ ਪਿੰਡ ਤੇੜਾ ਕਲਾਂ ਕਿਸਾਨ ਮੇਜਰ ਸਿੰਘ ਦੇ ਖੁਦਕੁਸ਼ੀ ਨੋਟ ਵਿੱਚ ਕਿਸਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਸਦੀ ਖੁਦਕੁਸ਼ੀ ਲਈ ਨਾਮਜ਼ਦ ਕਰਕੇ ਕੀਤੀ ਖੁਦਕੁਸ਼ੀ ਸਬੰਧੀ ਸ. ਰਾਜੇਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਭਾਰਤ ਦੇ ਕਾਨੂੰਨ ਤੋਂ ਉਪਰ ਨਹੀਂ ਤਾਂ ਜਾਂਚ ਏਜੰਸੀਆਂ ਨੂੰ ਬਿਨ•ਾਂ ਕਿਸੇ ਦਬਾਅ ਦੇ ਪਰਚਾ ਦਰਜ ਕਰਕੇ ਮੁੱਖ ਮੰਤਰੀ ਨੂੰ ਕਟਹਿਰੇ ਵਿੱਚ ਖੜ•ਾ ਕਰਨਾ ਚਾਹੀਦਾ ਹੈ, ਪਰ ਬਦਕਿਸਮਤੀ ਨਾਲ ਸਾਡੀ ਪੁਲਿਸ ਅਤੇ ਜਾਂਚ ਏਜੰਸੀਆਂ ਰਾਜਨੇਤਾਵਾਂ ਦੀਆਂ ਹੱਥ ਠੋਕਾ ਬਣ ਗਈਆਂ ਹਨ ਅਤੇ ਉਨ•ਾਂ ਤੋਂ ਕੋਈ ਕਾਨੂੰਨ ਲਾਗੂ ਕਰਨ ਦੀ ਆਸ ਨਹੀਂ।

ਸ: ਰਾਜਵਾਲ ਨੇ ਡਰ ਜਾਹਰ ਕਰਦਿਆਂ ਕਿਹਾ ਕਿ ਜੇਕਰ ਭਾਰਤ ਦੇ ਸਮੁੱਚੇ ਰਾਜਨੇਤਾ ਕਿਸਾਨਾਂ ਦੀ ਮਨੋਂ ਮੱਦਦ ਲਈ ਨਾ ਬਹੁੜੇ ਤਾਂ ਹੋਰ ਵੀ ਵੱਡੇ ਨੁਕਸਾਨ ਹੋਣਗੇ। ਉਨ•ਾਂ ਨੇ ਕਿਹਾ ਕਿ ਜਿਣਸਾਂ ਦੇ ਘੱਟ ਭਾਅ ਮਿਥ ਕੇ ਕਿਸਾਨਾਂ ਨੂੰ ਕਰਜ਼ੇ ਵਿੱਚ ਫਸਾਉਣ ਲਈ ਸਾਰੀਆਂ ਪਾਰਟੀਆਂ ਜ਼ਿੰਮੇਵਾਰ ਹਨ। ਹਰ ਪਾਰਟੀ ਮਹਿੰਗਾਈ ਦੀ ਕਾਵਾਂ ਰੌਲੀ ਵਿੱਚ ਕਿਸਾਨਾਂ ਨੂੰ ਰਗੜੇ ਲਾਉਂਦੀ ਹੈ ਅਤੇ ਅਸਲ ਦੇਸ਼ ਵਿੱਚ ਲੱਖਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਸਿਆਸੀ ਕਤਲ ਹਨ ਅਤੇ ਇਨ•ਾਂ ਲਈ ਰਾਜਸੀ ਪਾਰਟੀਆਂ ਨੇ ਹੀ ਹਾਲਾਤ ਪੈਦਾ ਕੀਤੇ ਹਨ।

ਸ: ਰਾਜੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਉਹ ਕਰਜ਼ਾ ਮੋੜ ਨਹੀਂ ਸਕਦੇ ਤਾਂ ਖੁਦਕੁਸ਼ੀਆਂ ਨਾ ਕਰਨ, ਕਿਉਂਕਿ ਇਸ ਤਰਾਂ ਪਰਿਵਾਰਾਂ ਅਤੇ ਸਮੁੱਚੇ ਕਿਸਾਨ ਭਾਈਚਾਰੇ ਲਈ ਵਧੇਰੇ ਔਕੜਾਂ ਪੈਦਾ ਹੋ ਰਹੀਆਂ ਹਨ। ਉਨ•ਾਂ ਨੂੰ ਸੰਘਰਸ਼ ਦੇ ਰਾਹ ਪੈਣਾ ਚਾਹੀਦਾ ਹੈ। ਪੰਜਾਬ ਵਿੱਚ ਬੈਕਾਂ ਵੱਲੋਂ ਕਰਜ਼ਾ ਵਸੂਲੀ ਲਈ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਅਤੇ ਸਮਾਜ ਵਿੱਚ ਜਲੀਲ ਕਰਨਾ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਆਮ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਕੋਈ ਬੈਂਕ ਅਧਿਕਾਰੀ ਕਿਸਾਨਾਂ ਨੂੰ ਸਮਾਜ ਵਿੱਚ ਜਲੀਲ ਕਰਨ ਦਾ ਕੰਮ ਕਰਦਾ ਹੈ, ਉਸਨੂੰ ਥਾਂ-ਥਾਂ ਘੇਰ ਕੇ ਜਲੀਲ ਕੀਤਾ ਜਾਵੇ।

ਜੇ ਪਿੰਡਾਂ ਵਿੱਚ ਕਾਬੂ ਨਹੀਂ ਆਉਂਦੇ ਤਾਂ ਬੈਂਕ ਅਧਿਕਾਰੀਆਂ ਦੇ ਘਰਾਂ ਅੱਗੇ ਜਾ ਕੇ ਇਕੱਠੇ ਹੋ ਕੇ ਵਿਰੋਧ ਕੀਤਾ ਜਾਵੇ। ਉਨ•ਾਂ ਕਿਹਾ ਕਿ ਕਰਜ਼ਾ ਵਸੂਲੀ ਲਈ ਕਿਸੇ ਨੂੰ ਵੀ ਸਮਾਜ ਵਿੱਚ ਬਦਨਾਮ ਕਰਨ ਦਾ ਕਿਸੇ ਨੂੰ ਹੱਕ ਨਹੀਂ। ਉਨ•ਾਂ ਬੈਕਾਂ ਨੂੰ ਚੈਲੇਂਜ ਕੀਤਾ ਕਿ ਜੇ ਦਮ ਹੈ ਤਾਂ ਉਹ ਅਰਬਾਂ ਖਰਬਾਂ ਦੇ ਡਿਫਾਲਟਰ ਕਾਰਪੋਰੇਟ ਘਰਾਣਿਆਂ ਵਿਰੁੱਧ ਅਜਿਹੀ ਕਾਰਵਾਈ ਕਰਕੇ ਦਿਖਾਉਣ।

—PTC News