ਕਿਸਾਨ ਮੇਲੇ ‘ਚ ਕਿਸਾਨ ਬੀਬੀਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ

ਕਿਸਾਨ ਮੇਲੇ 'ਚ ਕਿਸਾਨ ਬੀਬੀਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ

ਕਿਸਾਨ ਮੇਲੇ ‘ਚ ਕਿਸਾਨ ਬੀਬੀਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਹਰ ਸਾਲ ਖੇਤੀਬਾੜੀ ਨਾਲ ਸਬੰਧਿਤ ਕਿਸਾਨ ਮੇਲਾ ਪ੍ਰਦਰਸਨੀ ਲਗਾਇਆ ਜਾਂਦਾ ਹੈ। ਇਸ ਸਾਲ ਦਾ ਵੀ ਹਾੜ੍ਹੀ ਦਾ ਮੇਲਾ (ਕਿਸਾਨ ਮੇਲਾ) 22 ਅਤੇ 23 ਸਤੰਬਰ ਨੂੰ ਯੂਨੀਵਰਸਿਟੀ ਦੇ ਕੈਂਪਸ ਵਿੱਚ ਲੱਗੇਗਾ। ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਵਿੱਚ ਕਿਸਾਨੀ ਨਾਲ ਸਬੰਧਿਤ ਵੱਖ-ਵੱਖ ਪ੍ਰਕਾਰ ਦੀ ਪ੍ਰਦਰਸਨੀ ਲਗਾਈ ਜਾਵੇਗੀ।ਕਿਸਾਨ ਮੇਲੇ 'ਚ ਕਿਸਾਨ ਬੀਬੀਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤਮੇਲੇ ਵਿੱਚ ਕਿਸਾਨਾਂ ਨੂੰ ਵੱਖ-ਵੱਖ ਪ੍ਰਕਾਰ ਦੀ ਕਿੱਤਿਆ ਅਤੇ ਫਸਲਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਗ੍ਰਹਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਮੇਲੇ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਇੱਕ ਨੁੱਕੜ ਨਾਟਕ ਵੀ ਖੇਡਿਆ ਜਾਵੇਗਾ।ਕਿਸਾਨ ਮੇਲੇ 'ਚ ਕਿਸਾਨ ਬੀਬੀਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤਕਿਸਾਨ ਮੇਲੇ ਦਾ ਮੁੱਖ ਉਦੇਸ , ਕਿਸਾਨਾਂ ਨੂੰ ਸਾਦਾ ਵਿਆਹ, ਸਾਦਾ ਭੋਗ, ਨਾ ਕਰਜ਼ਾ , ਨਾ ਚਿੰਤਾ ਰੋਗ ਅਤੇ ਵਿਆਹਾਂ ਵਿੱਚ ਕੀਤੇ ਜਾਂਦੇ ਫਜ਼ੂਲ ਖਰਚ ਨੂੰ ਰੋਕਣ ਲਈ ਖੇਡਿਆ ਜਾਵੇਗਾ। ਖੇਤੀਬਾੜੀ ਵਿਭਾਗ ਵੱਲੋਂ ਫਸਲਾਂ ਦੇ ਵੱਖ-ਵੱਖ ਪ੍ਰਕਾਰ ਦੇ ਬੀਜਾਂ ਬਾਰੇ ਵੀ ਦੱਸਿਆ ਜਾਵੇਗਾ।ਕਿਸਾਨ ਮੇਲੇ 'ਚ ਕਿਸਾਨ ਬੀਬੀਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤਫ਼ਸਲ ਵਿਗਿਆਨ ਅਤੇ ਭੂਮੀ ਵਿਗਿਆਨ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਬਿਜਾਈ , ਫ਼ਲ ਅਤੇ ਸਬਜ਼ੀ ਵਿਗਿਆਨ ਵਿਭਾਗ ਵੱਲੋਂ ਫ਼ਲਾਂ ਦੀਆਂ ਕਿਸਮਾਂ , ਕੀਟ ਵਿਗਿਆਨ ਅਤੇ ਪੌਦਾ ਰੋਗ ਵਿਗਿਆਨ ਵੱਲੋਂ ਸਬਜ਼ੀਆਂ, ਨਰਮੇ ਅਤੇ ਪਾਵਰ ਇੰਜਨੀਅਰੰਿਗ ਵਿਗਿਆਨ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਮਸ਼ੀਨਾਂ, ਗ੍ਰਹ ਵਿਗਿਆਨ ਵਿਭਾਗ ਸੂਰਜੀ ਊਰਜਾ ਨਾਲ ਚੱਲਣ ਵਾਲੇ ਯੰਤਰਾਂ ਬਾਰੇ ਜਾਣਕਾਰੀ ਦੇਣਗੇ।ਕਿਸਾਨ ਮੇਲੇ 'ਚ ਕਿਸਾਨ ਬੀਬੀਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤਇਸ ਤੋ ਇਲਾਵਾ ਕਿਸਾਨ ਮੇਲੇ ਦੇ ਪਹਿਲੇ ਦਿਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਮੱਲਾਂ ਮਾਰਨ ਵਾਲੇ ਚਾਰ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਕਿਸਾਨ ਮੇਲੇ 'ਚ ਕਿਸਾਨ ਬੀਬੀਆਂ ਨੂੰ ਵੀ ਕੀਤਾ ਜਾਵੇਗਾ ਸਨਮਾਨਿਤ