ਮੁੱਖ ਖਬਰਾਂ

ਕਿੰਨਰ ਨੇ ਗੋਦ ਲਈ ਧੀ ਨੂੰ ਦਿੱਤਾ ਮਾਤਾ -ਪਿਤਾ ਦਾ ਦਰਜ਼ਾ ,ਹੁਣ ਸ਼ਗਨਾਂ ਨਾਲ ਕੀਤਾ ਵਿਦਾ

By Shanker Badra -- December 01, 2017 4:08 pm -- Updated:December 01, 2017 4:08 pm

ਕਿੰਨਰ ਨੇ ਗੋਦ ਲਈ ਧੀ ਨੂੰ ਦਿੱਤਾ ਮਾਤਾ -ਪਿਤਾ ਦਾ ਦਰਜ਼ਾ ,ਹੁਣ ਸ਼ਗਨਾਂ ਨਾਲ ਕੀਤਾ ਵਿਦਾ:ਅੰਮ੍ਰਿਤਸਰ ਝਬਾਲ ਰੋਡ 'ਤੇ ਚੌਧਰੀ ਰਿਜ਼ੋਟ 'ਚ ਵੀਰਵਾਰ ਨੂੰ ਹੋਣ ਵਾਲਾ ਵਿਆਹ ਦੂਜੇ ਵਿਆਹਾਂ ਨਾਲੋਂ ਕਾਫੀ ਅਲੱਗ ਸੀ।ਰਿਜ਼ੋਰਟ 'ਚ ਲੱਗੇ ਟੇਬਲ,ਕੁਰਸੀਆਂ, ਸੋਫੇ ਤੇ ਸਜ਼ਾਵਟ ਹੀ ਆਮ ਵਿਆਹਾਂ ਦੀ ਤਰ੍ਹਾਂ ਸੀ ਪਰ ਇਸ ਸਭ 'ਚ ਕਿੰਨਰ ਡਿੰਪਲ ਬਾਬਾ ਨਾਲ ਲਾੜੀ ਦੇ ਲਿਬਾਸ 'ਚ ਖੜ੍ਹੀ ਜੋਤੀ ਦਾ ਵਿਆਹ ਹੋਰਨਾਂ ਦੂਜੇ ਵਿਆਹਾਂ ਨਾਲੋਂ ਅਲੱਗ ਸੀ।ਹੱਥਾਂ ਵਿਚ ਗਿਫਟ ਤੇ ਸ਼ਗਨ ਲਈ ਖੜ੍ਹੇ ਲੋਕ ਡਿੰਪਲ ਬਾਬਾ ਨੂੰ ਵਿਆਹ ਦੀ ਵਧਾਈ ਦੇ ਰਹੇ ਸਨ ਤੇ ਬਾਬਾ ਬਹੁਤ ਪਿਆਰ ਨਾਲ ਉਨ੍ਹਾਂ ਦਾ ਧੰਨਵਾਦ ਕਰ ਰਹੇ ਸਨ।ਕਿੰਨਰ ਨੇ ਗੋਦ ਲਈ ਧੀ ਨੂੰ ਦਿੱਤਾ ਮਾਤਾ -ਪਿਤਾ ਦਾ ਦਰਜ਼ਾ ,ਹੁਣ ਸ਼ਗਨਾਂ ਨਾਲ ਕੀਤਾ ਵਿਦਾਡਿੰਪਲ ਬਾਬਾ ਦਾ ਨਾਮ ਆਪਣੇ ਇਲਾਕੇ 'ਚ ਜਾਣਿਆ ਜਾਂਦਾ ਹੈ। 23 ਸਾਲ ਪਹਿਲਾਂ ਜੋਤੀ ਦੇ ਮਾਤਾ-ਪਿਤਾ ਉਸ ਨੂੰ ਬਾਬਾ ਦੀ ਝੋਲੀ 'ਚ ਪਾ ਗਏ ਸਨ,ਜਦੋਂ ਉਹ ਸਿਰਫ ਇਕ ਦਿਨ ਦੀ ਸੀ।ਉਸ ਅਣਜਾਣ ਜੋੜੇ ਦੇ ਸੱਤ ਬੱਚੇ ਸਨ ਤੇ ਚਾਰ ਲੜਕੀਆਂ।ਉਹ ਪੰਜਵੀਂ ਲੜਕੀ ਦਾ ਬੋਝ ਨਹੀਂ ਚੁੱਕਣਾ ਚਾਹੁੰਦੇ ਸਨ ਤਾਂ ਬਾਬਾ ਨੇ ਜੋਤੀ ਨੂੰ ਆਪਣੀ ਜਿੰਮੇਵਾਰੀ ਬਣਾ ਲਿਆ ਸੀ।ਜੋਤੀ ਨੂੰ ਬਾਬਾ ਨੇ ਮਾਤਾ-ਪਿਤਾ ਦਾ ਪਿਆਰ ਦਿੱਤਾ ਤੇ ਪੜ੍ਹਾਈ ਕਰਵਾ ਕੇ ਇਸ ਕਾਬਿਲ ਬਣਾਇਆ ਕਿ ਉਹ ਆਪਣੇ ਸਮਾਜ 'ਚ ਸਿਰ ਉਠਾ ਕੇ ਜੀਅ ਸਕੇ।ਮਾਂ ਬਣ ਕੇ ਜੋਤੀ ਦਾ ਰੱਖਿਆ ਖਿਆਲ ਤੇ ਪਿਤਾ ਬਣ ਕੇ ਹਰ ਖਾਹਿਸ਼ ਪੂਰੀ ਕੀਤੀ।ਕਿੰਨਰ ਨੇ ਗੋਦ ਲਈ ਧੀ ਨੂੰ ਦਿੱਤਾ ਮਾਤਾ -ਪਿਤਾ ਦਾ ਦਰਜ਼ਾ ,ਹੁਣ ਸ਼ਗਨਾਂ ਨਾਲ ਕੀਤਾ ਵਿਦਾਡਿੰਪਲ ਬਾਬਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਜੋਤੀ ਨੂੰ ਬੇਟੇ ਦੇ ਰੂਪ 'ਚ ਪਾਲਿਆ ਹੈ।ਭੁੱਖ ਲੱਗਣ 'ਤੇ ਉਸ ਨੂੰ ਰਾਤ ਨੂੰ ਉੱਠ ਕੇ ਬੋਤਲ ਨਾਲ ਦੁੱਧ ਪਲਾਇਆ ਹੈ।ਉਸ ਦੀ ਹਰ ਖਾਹਿਸ਼ ਨੂੰ ਪੂਰਾ ਕੀਤਾ।ਜੋਤੀ ਜਦੋਂ ਪੰਜ ਸਾਲ ਦੀ ਹੋਈ ਤਾਂ ਉਸਨੂੰ ਇਲਾਕੇ ਦੇ ਸਕੂਲ 'ਚ ਦਾਖਲ ਕਰਵਾਇਆ।ਜੋਤੀ ਚਹੁੰਦੀ ਸੀ ਕਿ ਉਹ ਨੌਕਰੀ ਕਰਕੇ ਆਪਣੇ ਪੈਰਾਂ 'ਤੇ ਖੜ੍ਹੀ ਹੋਵੇ।ਅੱਜ ਜੋਤੀ ਦੇ ਜਾਣ ਨਾਲ ਬਾਬਾ ਦਾ ਮਨ ਉਦਾਸ ਹੈ ਪਰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਰੱਬ ਨੇ ਮੈਨੂੰ ਜੋ ਜਿੰਮੇਵਾਰੀ ਦਿੱਤੀ ਸੀ ਉਸ ਨੂੰ ਮੈਂ ਪੂਰਾ ਕੀਤਾ।ਲਾੜੀ ਜੋਤੀ ਲਈ ਅੱਜ ਦਾ ਦਿਨ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ।ਕਿੰਨਰ ਨੇ ਗੋਦ ਲਈ ਧੀ ਨੂੰ ਦਿੱਤਾ ਮਾਤਾ -ਪਿਤਾ ਦਾ ਦਰਜ਼ਾ ,ਹੁਣ ਸ਼ਗਨਾਂ ਨਾਲ ਕੀਤਾ ਵਿਦਾਵਿਦਾਈ ਦੇ ਸਮੇਂ ਮਾਂ-ਬਾਪ ਦੀ ਯਾਦ ਆਉਣ ਦੇ ਬਾਰੇ 'ਚ ਪੁੱਛਣ 'ਤੇ ਜੋਤੀ ਨੇ ਕਿਹਾ ਕਿ ਡਿੰਪਲ ਬਾਬਾ ਨੇ ਮੈਨੂੰ ਮਾਂ-ਬਾਪ ਦੋਹਾਂ ਦਾ ਪਿਆਰ ਦਿੱਤਾ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਮੈਨੂੰ ਪਾਲਿਆ ਸ਼ਾਇਦ ਮੇਰੇ ਮਾਂ-ਬਾਪ ਵੀ ਮੈਨੂੰ ਉਸ ਤਰ੍ਹਾਂ ਪਾਲ ਨਾ ਸਕਦੇ।ਮੈਂ ਈਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਮੈਨੂੰ ਬਾਬਾ ਵਰਗੇ ਮਾਤਾ-ਪਿਤਾ ਮਿਲੇ, ਜਿਨ੍ਹਾਂ ਨੇ ਮੇਰੀ ਛੋਟੀ ਤੋਂ ਛੋਟੀ ਖਾਹਿਸ਼ ਪੂਰੀ ਕੀਤੀ।
-PTCNews

  • Share