Advertisment

ਕੁਰੜ ਵਿਖੇ ਲੜਕੀਆਂ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦੇ ਕੇ ਕੀਤੀ ਮਿਸਾਲ ਪੈਦਾ

author-image
Shanker Badra
New Update
ਕੁਰੜ ਵਿਖੇ ਲੜਕੀਆਂ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦੇ ਕੇ ਕੀਤੀ ਮਿਸਾਲ ਪੈਦਾ
Advertisment
ਕੁਰੜ ਵਿਖੇ ਲੜਕੀਆਂ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦੇ ਕੇ ਕੀਤੀ ਮਿਸਾਲ ਪੈਦਾ:ਬਰਨਾਲਾ ਜ਼ਿਲ੍ਹਾ ਦੇ ਪਿੰਡ ਕੁਰੜ ਦੇ ਸੇਵਾ ਮੁਕਤ ਲੈਕਚਰਾਰ ਤੇ ਸਮਾਜ ਸੇਵੀ ਮਾਸਟਰ ਰਣਜੀਤ ਸਿੰਘ ਦਾ ਦਿਹਾਂਤ ਹੋ ਜਾਣ ਤੇ ਉਨ੍ਹਾਂ ਦੀਆਂ ਪੁੱਤਰੀਆਂ ਹਰਬੰਤ ਕੌਰ,ਰਾਜਵੰਤ ਕੌਰ,ਗੁਰਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਵੱਲੋਂ ਅਰਥੀ ਨੂੰ ਮੋਢਾ ਦੇ ਕੇ ਚਿਖਾ ਨੂੰ ਅਗਨੀ ਦੇ ਕੇ ਪੁੱਤਰਾਂ ਵਾਲੀਆਂ ਰਸਮਾਂ ਨਿਭਾਅ ਕੇ ਇੱਕ ਮਿਸਾਲ ਪੈਦਾ ਕੀਤੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਬਰਨਾਲਾ ਦਰਸਨ ਸਿੰਘ,ਮਾਸਟਰ ਸਤੀਸ ਕੁਮਾਰ, ਪ੍ਰਿੰਸੀਪਲ ਬਲਜੀਤ ਸਿੰਘ ਛਾਪਾ ਤੇ ਮਾ.ਰਵਿੰਦਰ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਦੀਆਂ ਆਪਣੇ ਕਿੱਤੇ ਸਬੰਧੀ ਲਗਨ ਤੇ ਮਿਹਨਤ ਦੀਆਂ ਗੱਲਾਂ ਸੁਣਦੇ ਹਾਂ ਤਾਂ ਇੱਕ ਚੰਗੇ ਅਧਿਆਪਕ ਦਾ ਅਕਸ ਸਾਹਮਣੇ ਆਉਂਦਾ ਹੈ ਉਹ ਸੇਵਾ ਮੁਕਤ ਹੋਣ ਤੋਂ ਬਾਅਦ ਸਮਾਜ ਸੇਵੀ ਕੰਮਾਂ ਵਿੱਚ ਵਧ ਚੜ ਕੇ ਹਿੱਸਾ ਲੈਦੇ ਸਨ।ਕੁਰੜ ਵਿਖੇ ਲੜਕੀਆਂ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦੇ ਕੇ ਕੀਤੀ ਮਿਸਾਲ ਪੈਦਾਉਨ੍ਹਾਂ ਨੇ ਦੱਸਿਆਂ ਮਾਸਟਰ ਰਣਜੀਤ ਸਿੰਘ ਆਪਣੇ ਪਿੰਡ ਦੇ ਪਹਿਲੇ ਪੋਸਟ ਗਰੈਜੂਏਟ ਇਨਸਾਨ ਸਨ ਇਸੇ ਲਈ ਉਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ ਉੱਚ ਵਿਦਿਆਂ ਹਾਸਲ ਕਰਵਾ ਕੇ ਆਪਣੇ ਪੈਰਾ ਤੇ ਖੜਾ ਕਰਕੇ ਮੁੰਡਿਆਂ ਵਾਂਗ ਜਿਊਣ ਦਾ ਢੰਗ ਸਿਖਾਇਆ।ਉਨ੍ਹਾਂ ਨੇ ਕਿਹਾ ਸਾਨੂੰ ਅੱਜ ਮਾਸਟਰ ਜੀ ਵਾਂਗ ਮੁੰਡੇ ਕੁੜੀ ਦਾ ਭੇਦਭਾਵ ਖਤਮ ਕਰਕੇ ਲੜਕੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਣਾ ਚਾਹੀਦਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment