ਕੈਨੇਡਾ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ
ਕੈਨੇਡਾ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ: ਕੈਨੇਡਾ ਵਿੱਚ ਪੜਾਈ ਦੇ ਲਈ ਜਾ ਰਹੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰਾ ਦੱਸਿਆ ਜਾ ਰਿਹਾ ਹੈ। ਕਨੈਡਾ ਦੇ ਵਿਨੀਪੈੱਗ ਨਾਰਥ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਕੇਵਿਨ ਲਿਮੋਰੂਕਸ ਨੇ ਕਿਹਾ ਹੈ ਕਿ ਕਨੈਡਾ ਸਰਕਾਰ ਸਟੱਡੀ ਵੀਜ਼ਾ ਉੱਤੇ ਪੜ੍ਹਣ ਆ ਰਹੇ ਵਿਦਿਆਰਥੀਆਂ ਨੂੰ ਪੀਆਰ ਵੀ ਦੇ ਰਹੀ ਹੈ।

ਕੈਨੇਡਾ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ: ਨਾਲ ਹੀ ਉਹਨਾਂ ਨੇ ਪੰਜਾਬੀਆਂ ਦੇ ਮਿਹਨਤੀ ਸੁਭਾਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਨਰਮੰਦ ਨੌਜਵਾਨਾਂ ਲਈ ਕੈਨੇਡਾ ਨੇ ਆਪਣੇ ਦਰਵਾਜ਼ੇ ਹਮੇਸ਼ਾ ਲਈ ਖੋਲ੍ਹ ਰੱਖੇ ਹਨ। ਬੀਤੇ ਦਿਨ ਜਗਰਾਉਂ ਵਿੱਚ ਇੱਕ ਸਮਾਗਮ ਵਿੱਚ ਪਹੁੰਚ ਕੈਨੇਡਾ ਦੇ ਸੰਸਦ ਮੈਂਬਰ ਨੇ ਕਿਹਾ ਕੈਨੇਡਾ ਬਹੁਤ ਵੱਡਾ ਮੁਲਕ ਹੈ ਪਰ ਉਸ ਹਿਸਾਬ ਨਾਲ ਆਬਾਦੀ ਘੱਟ ਹੈ। ਇਸ ਲਈ ਹੀ ਕੈਨੇਡਾ ਹਰ ਸਾਲ ਲੱਖਾਂ ਲੋਕਾਂ ਨੂੰ ਕਾਰੋਬਾਰ ਸ਼ੁਰੂ ਕਰਨ ਅਤੇ ਪੱਕੇ ਹੋਣ ਦੇ ਮੌਕੇ ਦੇ ਰਿਹਾ ਹੈ।

ਉਹਨਾਂ ਨੇ ਕਿਹਾ ਹੈ ਕਿ ਕਿ ਪੰਜਾਬੀ ਮਿਹਨਤ ਕਰਨ ਵਾਲੀ ਕੌਮ ਹੈ। ਜਿਸ ਨੇ ਆਪਣੀ ਮਿਹਨਤ ਸਦਕਾ ਕੈਨੇਡਾ ਵਿੱਚ ਵੀ ਚੰਗੇ ਕਾਰੋਬਾਰ ਆਪਣੀ ਸਥਾਪਤ ਕੀਤੇ ਹਨ। ਉਨ੍ਹਾਂ ਦੀ ਪਾਰਟੀ ਤੇ ਸਰਕਾਰ ਪਰਿਵਾਰਾਂ ਨੂੰ ਮਿਲਾਉਣ ਦੀ ਹਾਮੀ ਹੈ, ਜਿਸ ਕਰਕੇ ਵਿਜ਼ਿਟਰ ਵੀਜ਼ੇ ਦੇਣ ਦੀ ਦਰ ਵਧਾਈ ਗਈ ਹੈ।

—PTC News