ਕੈਨੇਡਾ ਦੀ ਧਰਤੀ ‘ਤੇ ਪਹਿਲੀ ਵਾਰ ਹੋਇਆ ‘ਮਿਸ ਵਰਲਡ ਪੰਜਾਬਣ’ ਮੁਕਾਬਲਾ

ਕੈਨੇਡਾ ਦੀ ਧਰਤੀ ‘ਤੇ ਪਹਿਲੀ ਵਾਰ ਹੋਇਆ ‘ਮਿਸ ਵਰਲਡ ਪੰਜਾਬਣ’ ਮੁਕਾਬਲਾ

ਕੈਨੇਡਾ ਦੀ ਧਰਤੀ ‘ਤੇ ਪਹਿਲੀ ਵਾਰ ਹੋਇਆ ‘ਮਿਸ ਵਰਲਡ ਪੰਜਾਬਣ’ ਮੁਕਾਬਲਾ:ਖੂਬਸੂਰਤੀ ਦੇ ਨਾਲ-ਨਾਲ ਬਹੁਪੱਖੀ ਪ੍ਰਤਿਭਾ ਨੂੰ ਦਰਸਾਉਂਦਾ ਮਿਸ ਵਰਲਡ ਪੰਜਾਬਣ 2017 ਮੁਕਾਬਲਾ ਪਹਿਲੀ ਵਾਰ ਕੈਨੇਡਾ ਦੀ ਧਰਤੀ ‘ਤੇ ਆਯੋਜਿਤ ਕੀਤਾ ਗਿਆ।ਜਿਸ ਵਿੱਚ ਦੁਨੀਆ ਦੇ ਕੋਨੇ-ਕੋਨੇ ਤੋਂ ਪੰਜਾਬਣਾਂ ਨੇ ਭਾਗ ਲਿਆ।ਕੈਨੇਡਾ ਦੀ ਧਰਤੀ 'ਤੇ ਪਹਿਲੀ ਵਾਰ ਹੋਇਆ 'ਮਿਸ ਵਰਲਡ ਪੰਜਾਬਣ' ਮੁਕਾਬਲਾਵੱਖ-ਵੱਖ ਦੇਸ਼ਾਂ ਤੋਂ ਬਾਅਦ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਤਰਜਮਾਨੀ ਕਰਦਾ 13ਵਾਂ ‘ਮਿਸ ਵਰਲਡ ਪੰਜਾਬਣ ਮੁਕਾਬਲਾ-2017’ ਮਿਸੀਸਾਗਾ ਦੇ ਲਿਵਿੰਗ ਆਰਟ ਸੈਂਟਰ ‘ਚ ਵਿੱਚ ਆਯੋਜਤ ਕਰਵਾਇਆ ਗਿਆ ਇਸ ‘ਚ ਪੰਜਾਬ, ਆਸਟਰੇਲੀਆ, ਜਰਮਨੀ, ਫਰਾਂਸ, ਅਮਰੀਕਾ ਅਤੇ ਕੈਨੇਡਾ ਸਮੇਤ 13 ਦੇਸ਼ਾਂ ਦੀਆਂ ਮੁਟਿਆਰਾਂ ਨੇ ਭਾਗ ਲਿਆ,  ਸਭਿਆਚਾਰਕ ਸੱਥ ਵਲੋਂ ਟਰਾਂਟੋ ਖੇਤਰ ਦੇ ਮਿਸੀਸਾਗਾ ਸ਼ਹਿਰ ਦੇ ਲਿਵਿੰਗ ਆਰਟਸ ਸੈਂਟਰ ਵਿਚ ਅੰਤਰਰਾਸ਼ਟਰੀ ਵਿਲੱਖਣ ਵਾਲਾ ਸੁੰਦਰਤਾ ਮੁਕਾਬਲਾ ‘ਮਿਸ ਵਰਲਡ ਪੰਜਾਬਣ 2017’  ਕਰਵਾਇਆ ਗਿਆ।ਕੈਨੇਡਾ ਦੀ ਧਰਤੀ 'ਤੇ ਪਹਿਲੀ ਵਾਰ ਹੋਇਆ 'ਮਿਸ ਵਰਲਡ ਪੰਜਾਬਣ' ਮੁਕਾਬਲਾਸ. ਜਸਮੇਰ ਸਿੰਘ ਢੱਟ ਦੀ ਨਿਰਦੇਸ਼ਾਂ ਵਿਚ ਅਪਣੀ ਨਿਵੇਕਲੀ ਪਹਿਚਾਣ ਨੂੰ ਅੱਗੇ ਤੋਰਦਾ ਹੋਇਆ ਕਾਮਯਾਬੀ ਨਾਲ ਸਮਾਪਤ ਹੋਇਆ। ਇਸ ਦਾ ਤਾਜ ਹਰਿਆਣੇ ਦੀ ਪੰਜ ਫੁੱਟ ਸੱਤ ਇੰਚ ਲੰਬੀ ਨੀਲੀ ਅੱਖਾਂ ਵਾਲੀ ਖੂਬਸੂਰਤ ਮੁਟਿਆਰ ਗੁਰਪ੍ਰੀਤ ਕੌਰ ਨੇ ਅਪਣੀ ਦਿਲਕਸ਼ ਤੇ ਮਨਮੋਹਕ ਅਦਾਕਾਰੀ ਨਾਲ ਅਪਣੇ ਨਾਂਅ ਕੀਤਾ।ਕੈਨੇਡਾ ਦੀ ਧਰਤੀ 'ਤੇ ਪਹਿਲੀ ਵਾਰ ਹੋਇਆ 'ਮਿਸ ਵਰਲਡ ਪੰਜਾਬਣ' ਮੁਕਾਬਲਾਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਪੜਾਵਾਂ ਵਿਚ ਪੰਜਾਬਣਾਂ ਮੁਕਾਬਲੇ ਜਿੱਤ ਕੇ ਫ਼ਾਈਨਲ ਵਿਚ ਪੁੱਜੀਆਂ 13 ਪੰਜਾਬਣਾਂ ਨੇ ਸਾਬਤ ਕਰ ਵਿਖਾਇਆ ਕਿ ਉਹ ਸਿਰਫ਼ 13 ਪੰਜਾਬੀ ਮਾਪਿਆਂ ਦੀਆਂ ਧੀਆਂ ਨਹੀਂ ਸਗੋਂ ਪੰਜਾਬੀ ਜਗਤ ਦੀਆਂ ਸਮੁੱਚੀਆਂ ਪੰਜਾਬਣਾਂ ਦੀ ਲਿਆਕਤ, ਹੁਸਨ ਤੇ ਚੜ੍ਹਦੀ ਕਲਾ ਦੀਆਂ ਅਲੰਬਰਦਾਰ ਹਨ।ਕੈਨੇਡਾ ਦੀ ਧਰਤੀ 'ਤੇ ਪਹਿਲੀ ਵਾਰ ਹੋਇਆ 'ਮਿਸ ਵਰਲਡ ਪੰਜਾਬਣ' ਮੁਕਾਬਲਾਮੁਕਾਬਲੇ ਵਿਚ ਦਿੱਲੀ ਦੀ ਰਹਿਣ ਵਾਲੀ ਸਿਮਰਨ ਭੰਰਾਹ ਨੂੰ ਪਹਿਲੀ ਉਪ ਜੇਤੂ ਅਤੇ ਵਿਨੀਪੈਗ  ਵਿਖੇ ਰਹਿਣ ਵਾਲੀ ਸੁਖਦੀਪ ਕੌਰ ਝੱਜ ਨੂੰ ਦੂਜੀ ਉਪ ਜੇਤੂ ਐਲਾਨਿਆ ਗਿਆ।ਮੁਕਾਬਲੇ ਵਿਚ ਪ੍ਰਭਦੀਪ ਵਿਨੀਪੈਗ ਨੂੰ ਖੂਬਸੂਰਤ ਚਿਹਰਾ,ਟਰਾਂਟੋ ਦੀ ਹਰਪ੍ਰੀਤ ਨੂੰ ਖੂਬਸੂਰਤ ਮੁਸਕਾਨ, ਮਿਸੀਸਾਗਾ ਦੀ ਰਾਬੀਆਂ ਰੰਧਾਵਾ ਨੂੰ ਮ੍ਰਿਗ ਨੈਣੀ ਦੇ ਖ਼ਿਤਾਬ ਦਿਤੇ ਗਏ ਜਦੋਂ ਕਿ ਅਮਰੀਕਾ ਦੀ ਗੁਰਲੀਨ ਨੂੰ ਲੰਮਸਲੰਮੀ ਗੁੱਤ, ਬਰੈਂਪਟਨ ਦੀ ਜਸਪ੍ਰੀਤ ਮਾਂਗਟ ਸੁੰਦਰ ਤਵੱਚਾ,ਕੈਨੇਡਾ ਦੀ ਧਰਤੀ 'ਤੇ ਪਹਿਲੀ ਵਾਰ ਹੋਇਆ 'ਮਿਸ ਵਰਲਡ ਪੰਜਾਬਣ' ਮੁਕਾਬਲਾਓਟਾਵਾ ਦੀ ਰਜਿੰਦਰ ਖਹਿਰਾ ਨੂੰ ਗੁਣਵੰਤੀ ਪੰਜਾਬਣ,ਜਰਮਨ ਦੀ ਇਕੱਲਪ੍ਰੀਤ ਨੂੰ ਸੁੰਦਰ ਲਾੜੀ,ਆਸਟ੍ਰੇਲੀਆ ਦੀ ਖਾਹਸ਼ ਕਾਹਲੋਂ ਨੂੰ ਨਿਪੁੰਨ ਪੰਜਾਬਣ,ਵੈਨਕੂਵਰ ਦੀ ਸੁਖਪਿੰਦਰ ਮਾਨ ਨੂੰ ਗਿੱਧਿਆਂ ਦੀ ਰਾਣੀ ਅਤੇ ਖੂਬਸੂਰਤ ਡਾਂਸ ਦਾ ਖ਼ਿਤਾਬ ਬੰਗਲੌਰ ਦੀ ਹਰਨੀਤ ਕੌਰ ਦੀ ਝੋਲੀ ਪਿਆ।ਕੈਨੇਡਾ ਦੀ ਧਰਤੀ 'ਤੇ ਪਹਿਲੀ ਵਾਰ ਹੋਇਆ 'ਮਿਸ ਵਰਲਡ ਪੰਜਾਬਣ' ਮੁਕਾਬਲਾਨਿਰਣਾਇਕਾਂ ਦੀ ਭੂਮਿਕਾ ਸਿਰਮੌਰ ਗਾਇਕਾ ਅਮਰ ਨੂਰੀ,ਪੰਜਾਬੀ ਫ਼ਿਲਮਾਂ ਦੇ ਨਿਰਦੇਸ਼ਕ ਗੁਰਬੀਰ ਸਿੰਘ ਗਰੇਵਾਲ ,ਪਾਕਿਸਤਾਨ ਤੋਂ ਗਾਇਕਾ ਫਰਵਾ ਖਾਨ ਨੇ ਨਿਭਾਈ ।ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਮਾਗਮ ਦੇ ਆਰੰਭ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।