ਕੈਨੇਡਾ ਵਾਸੀ ਪੰਜਾਬੀ ਮੁੰਡਾ ਹੈਲੀਕਾਪਟਰ ‘ਚ ਵਿਆਹੁਣ ਗਿਆ ਲਾੜੀ,ਦੇਖੋ ਤਸਵੀਰਾਂ

ਕੈਨੇਡਾ ਵਾਸੀ ਪੰਜਾਬੀ ਮੁੰਡਾ ਹੈਲੀਕਾਪਟਰ 'ਚ ਵਿਆਹੁਣ ਗਿਆ ਲਾੜੀ,ਦੇਖੋ ਤਸਵੀਰਾਂ

ਕੈਨੇਡਾ ਵਾਸੀ ਪੰਜਾਬੀ ਮੁੰਡਾ ਹੈਲੀਕਾਪਟਰ ‘ਚ ਵਿਆਹੁਣ ਗਿਆ ਲਾੜੀ,ਦੇਖੋ ਤਸਵੀਰਾਂ :ਹਰ ਵਿਅਕਤੀ ਨੂੰ ਆਪਣੇ ਵਿਆਹ ਦਾ ਚਾਅ ਹੁੰਦਾ ਹੈ।ਕੈਨੇਡਾ ਵਾਸੀ ਪੰਜਾਬੀ ਮੁੰਡਾ ਵਿਆਹ ਦੇ ਪੂਰੇ ਚਾਅ ਨਾਲ ਆਪਣੀ ਹਮਸਫਰ ਨੂੰ ਵਿਆਹੁਣ ਲਈ ਗਿਆ।ਕੈਨੇਡਾ ਵਾਸੀ ਪੰਜਾਬੀ ਮੁੰਡਾ ਹੈਲੀਕਾਪਟਰ 'ਚ ਵਿਆਹੁਣ ਗਿਆ ਲਾੜੀ   ਰਾਏਕੋਟ ਰੋਡ ਤੇ ਸਥਿਤ ਮਹਿਲ ਮੁਬਾਰਕ ਰਿਜੋਰਟ ਵਿੱਚ ਕੈਨੇਡਾ ਤੋਂ ਆਇਆ ਵਿਆਹ ਵਾਲਾ ਮੁੰਡਾ ਆਪਣੀ ਵਾਹੁਟੀ ਨੂੰ ਇੱਕ ਹੈਲੀਕੈਪਟਰ ਤੇ ਵਿਆਹਉਣ ਲਈ ਪੁੱਜਾ।ਜਿਸ ਦੀ ਇਲਾਕੇ ਅੰਦਰ ਭਰਪੂਰ ਚਰਚਾਂ ਹੈ।ਜਾਣਕਾਰੀ ਮੁਤਾਬਿਕ ਕੈਨੇਡਾ ਦੇ ਵੈਨਕੂਵਰ ਦੇ ਰਹਿਣ ਵਾਲੇ ਕੈਨੇਡਾ ਵਾਸੀ ਪੰਜਾਬੀ ਮੁੰਡਾ ਹੈਲੀਕਾਪਟਰ 'ਚ ਵਿਆਹੁਣ ਗਿਆ ਲਾੜੀ   ਗੁਰਮਿੰਦਰ ਸਿੰਘ ਉਰਫ ਗੈਰੀ ਢਿੱਲੋਂ ਪੁੱਤਰ ਕੁਲਜੀਤ ਸਿੰਘ ਹਾਲ ਵਾਸੀ ਦੁਗਰੀ ਅਰਬਨ ਅਸਟੇਟ ਲੁਧਿਆਣਾ ਦੇ ਫਲਾਵਰ ਇਨਕਲੇਵ ਤੋਂ ਆਪਣੀ ਭੈਣ ਰਮਨਦੀਪ ਕੌਰ ਅਤੇ ਸਰਬਾਲੇ ਆਵਤਾਬ ਸਿੰਘ ਨਾਲ ਵੀ.ਟੀ.ਗਿਉ ਹੈਲੀਕੈਪਟਰ ਤੇ ਸਵਾਰ ਬਰਨਾਲਾ ਵਾਸੀ ਨਵਨੀਤ ਕੌਰ ਸੰਧੂ ਪੁੱਤਰੀ ਰਘੁਵੀਰ ਸਿੰਘ ਸੰਧੂ ਨੂੰ ਡੋਲੀ ਵਿੱਚ ਲਿਜਾਣ ਲਈ ਹੋ ਕੇ ਮਹੱਲ ਮੁਬਾਰਕ ਰਿਜੋਰਟ ਵਿੱਚ ਪੁੱਜਾ ਜਿਥੇ ਜਹਾਜ ਨੂੰ ਦੇਖਣ ਵਾਲਿਆ ਤਾਂਤਾ ਲੱਗ ਗਿਆ।ਕੈਨੇਡਾ ਵਾਸੀ ਪੰਜਾਬੀ ਮੁੰਡਾ ਹੈਲੀਕਾਪਟਰ 'ਚ ਵਿਆਹੁਣ ਗਿਆ ਲਾੜੀ   ਉਸਨੇ ਆਪਣੀ ਖੁਸ਼ੀ ਸਾਂਝੀ ਕਰਦਿਆ ਪੱਤਰਕਾਰਾਂ ਨੂੰ ਦੱਸਿਆ ਕਿ ਉਸਦਾ ਸੁਪਨਾ ਸੀ ਕਿ ਉਹ ਆਪਣੀ ਦੁਹਲਨ ਨੂੰ ਜਹਾਜ ਰਾਂਹੀ ਲੈ ਕੇ ਆਵੇ ਪ੍ਰਮਾਤਮਾ ਨੇ ਉਸਦਾ ਇਹ ਸੁਪਨਾ ਪੂਰਾ ਕਰ ਦਿੱਤਾ। ਉਸਨੇ ਦੱਸਿਆ ਕਿ ਉਸਦੀ ਦੁਹਲਨ ਵੀ ਕੈਨੇਡਾ ਦੀ ਸਿਟੀਜਨ ਹੈ।ਜਹਾਜ ਦੇ ਕੈਪਟਨ ਪ੍ਰਮਿੰਦਰ ਸਿੰਘ ਏ.ਐਮ.ਈ ਵਾਰੁਣ ਕੁਮਾਰ ਤੇ ਲੋਕੇਸ਼ਨ ਡਿਰੈਸ਼ਕਨ ਡੋਰੇਜ ਮੌਕੇ ਤੇ ਹਾਜਰ ਸਨ।
-PTCNews