ਕੈਨੇਡਾ ਵਿੱਚ ਹਾਦਸੇ ਦੌਰਾਨ ਕੁਰਾਲੀ ਦੇ ਨੌਜਵਾਨ ਦੀ ਮੌਤ

ਕੁਰਾਲੀ ਦੇ ਬੀਟੈੱਕ ਪੜ੍ਹੇ ਹਰਿੰਦਰਜੀਤ ਸਿੰਘ ਦੀ ਕੈਨੇਡਾ ਵਿੱਚ ਹੋਏ ਹਾਦਸੇ ਦੌਰਾਨ ਮੌਤ ਹੋ ਗਈ|ਪਰਿਵਾਰ ਮੁਤਾਬਿਕ ਟਰਾਲੇ ਵਿੱਚੋਂ ਸਮਾਨ ਲਾਹ ਰਹੀ ਕਰੇਨ ਦੀ ਬੈਲਟ ਟੁੱਟਣ ਕਾਰਨ ਸਾਰਾ ਸਮਾਨ ਉਸ ਉਪਰ ਡਿੱਗ ਗਿਆ ਅਤੇ ਸਿਰ ’ਚ ਸੱਟ ਲੱਗਣ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਪਿਤਾ ਐਸਡੀਓ ਜਨਵਰੀ ’ਚ ਸੇਵਾਮੁਕਤ ਹੋਣ ਵਾਲੇ ਹਨ ਅਤੇ ਹਰਿੰਦਰਜੀਤ ਵੀ ਪੰਜਾਬ ਆਉਣ ਦੀ ਤਿਆਰੀ ਵਿੱਚ ਸੀ। ਹਰਿੰਦਰਜੀਤ ਸਿੰਘ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ|