Advertisment

ਕੈਨੇਡੀਅਨ ਜਹਾਜ 'ਚ ਸ਼ਰਾਬੀ ਨੇ ਪਾਇਆ ਭੜਥੂ, ਚੁੱਕੀ ਅੱਤ, ਹਾਰ ਕੇ ਕਰਨਾ ਪਿਆ ਇੰਝ!!

author-image
Ragini Joshi
New Update
ਕੈਨੇਡੀਅਨ ਜਹਾਜ 'ਚ ਸ਼ਰਾਬੀ ਨੇ ਪਾਇਆ ਭੜਥੂ, ਚੁੱਕੀ ਅੱਤ, ਹਾਰ ਕੇ ਕਰਨਾ ਪਿਆ ਇੰਝ!!
Advertisment
ਕਈ ਵਾਰ ਜਹਾਜ 'ਚ ਸਫਰ ਕਰਨ ਵਾਲੇ ਯਾਤਰੀ ਕੁਝ ਅਜਿਹਾ ਕਰ ਜਾਂਦੇ ਹਨ ਕਿ ਸਾਰਿਆਂ ਨੂੰ ਭੜਥੂ ਪੈਣਾ ਲਾਜ਼ਮੀ ਹੈ। ਇਸੇ ਤਰ੍ਹਾਂ ਹੀ ਕੈਨੇਡੀਅਨ ਜਹਾਜ 'ਚ ਸਫਰ ਦੌਰਾਨ ਇੱਕ ਯਾਤਰੀ ਦੀਆਂ ਪੁੱਠੀਆਂ ਹਰਕਤਾਂ ਨੇ ਸਾਰਿਆਂ ਨੂੰ ਪਰੇਸ਼ਾਨ ਕਰ ਕੇ ਰੱਖ ਦਿੱਤਾ। ਦਰਅਸਲ, ਉਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ। ਕੈਨੇਡੀਅਨ ਜਹਾਜ 'ਚ ਸ਼ਰਾਬੀ ਨੇ ਪਾਇਆ ਭੜਥੂ, ਚੁੱਕੀ ਅੱਤ, ਹਾਰ ਕੇ ਕਰਨਾ ਪਿਆ ਇੰਝ!!ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਉਸ ਸ਼ਰਾਬੀ ਦੀਆਂ ਹਰਕਤਾਂ ਕਾਰਨ ਵੈਸਟਜੈੱਟ ਦੇ ਇੱਕ ਜਹਾਜ਼ ਨੂੰ ਫੋਰਟ ਮੈਕਮਰੀ ਉਤਾਰਿਣਾ ਪਿਆ ਸੀ। ਇਸ ਸੰਬੰਧੀ ਉੱਤਰੀ ਅਲਬਰਟਾ ਦੀ ਪੁਲਸ ਨੇ ਜਾਣਕਾਰੀ ਦਿੱਤੀ ਹੈ। ਜਹਾਜ਼ ਕੈਲਗਰੀ ਤੋਂ ਯੈਲੋਨਾਈਫ ਲਈ ਉਡਾਣ ਭਰ ਕੇ ਜਾ ਰਿਹਾ ਸੀ ਪਰ ਨਸ਼ੇ 'ਚ ਸ਼ਰਾਬੀ ਨੇ ਆਪਣੀਆਂ ਹਰਕਤਾਂ ਨਾਲ ਸਾਰਿਆਂ ਨੂੰ ਦੁਖੀ ਕਰ ਦਿੱਤਾ ਸੀ। ਫਿਰ, ਮੈਕਮਰੀ 'ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ । ਜਹਾਜ਼ (ਉਡਾਣ ੩੧੭੭) 'ਚ ਯਾਤਰਾ ਕਰਨ ਵਾਲੇ ਬ੍ਰੇਅ ਮਰਨੀਕਲ ਨਾਂ ਦੇ ਵਿਅਕਤੀ ਨੇ ਫੇਸਬੁੱਕ ਪੇਜ ਉੱਤੇ ਇਸ ਘਟਨਾ ਨੂੰ ਬਿਆਨ ਕੀਤਾ ਹੈ। ਇਸ ਘਟਨਾ ਦੌਰਾਨ ਸ਼ਰਾਬੀ ਵਿਅਕਤੀ ਨੇ ਇੱਕ ਔਰਤ ਉੱਤੇ ਵੀ ਹਮਲਾ ਕਰ ਦਿੱਤਾ ਸੀ ਅਤੇ ਆਪਣਾ ਫੋਨ ਫਲਾਈਟ ਅਟੈਂਡੈਂਟ ਉੱਤੇ ਵਗਾਹ ਕੇ ਮਾਰਿਆ। ਸ਼ਰਾਬੀ ਨੇ ਰੌਲਾ ਪਾਉਣਾ ਬੰਦ ਨਹੀਂ ਕੀਤਾ। ਇਸ ਤੋਂ ਇਲਾਵਾ ਉਸਨੇ ਪ੍ਰਧਾਨ ਮੰਤਰੀ ਨੂੰ ਕੋਸਿਆ ਅਤੇ ਕਿਹਾ ਕਿ ਕਿਸ ਤਰ੍ਹਾਂ ਉਹ ਸਾਰੇ ਹੀ ਨਰਕ ਜਾ ਰਹੇ ਹਨ। ਹਾਂਲਾਕਿ ਉਸਨੂੰ ਕਾਬੂ ਕਰਨ ਦੀ ਕੋਸ਼ਿਸ ਕੀਤੀ ਗਈ ਸੀ ਪਰ ਸਾਰੇ ਇਸ 'ਚ ਅਸਫਲ ਰਹੇ।  ਫਿਲਹਾਲ ਇਸ ਮਾਮਲੇ ਦੀ ਜਾਂਚ ਕੈਨੇਡਾ ਆਵਾਜਾਈ ਵਲੋਂ ਕੀਤੀ ਜਾ ਰਹੀ ਹੈ। —PTC News-
Advertisment

Stay updated with the latest news headlines.

Follow us:
Advertisment