ਕੈਮਰੇ ਦੇ ਸਾਹਮਣੇ ਭਾਵੁਕ ਹੋਈ ਐਸ਼ਵਰਿਆ ਰਾਏ ਬੱਚਨ, ਜਾਣੋ ਕਿਉਂ!

ਕੈਮਰੇ ਦੇ ਸਾਹਮਣੇ ਭਾਵੁਕ ਹੋਈ Aishwarya Rai Bachan, ਜਾਣੋ ਕਿਉਂ!
ਕੈਮਰੇ ਦੇ ਸਾਹਮਣੇ ਭਾਵੁਕ ਹੋਈ Aishwarya Rai Bachan, ਜਾਣੋ ਕਿਉਂ!

ਮਸ਼ਹੂਰ ਹਸਤੀਆਂ ਦੇ ਪਲ ਪਲ ਦੀ ਖਬਰ ਜਾਣਨ ਲਈ ਸਰੋਤੇ ਹਮੇਸ਼ਾ ਉਤਸੁਕ ਰ੍ਿਹਮਦੇ ਹਨ ਜਿਸ ਕਾਰਨ ਮੀਡੀਆ ਵੀ ਉਹਨਾਂ ਬਾਰੇ ਹਰ ਖਬਰ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਕਈ ਵਾਰ ਕੁਝ ਮੌਕੇ ਅਜਿਹੇ ਹੁੰਦੇ ਹਨ ਜਿਹਨਾਂ ‘ਤੇ ਬਹੁਤ ਸ਼ੋਰ ਸ਼ਰਾਬਾ ਜਾਂ ਮੀਡੀਆ ਦੀ ਦਖਲਅੰਦਾਜ਼ੀ ਇਹਨਾਂ ਸੈਲੀਬ੍ਰਿਟੀਆਂ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਨਜ਼ਰ ਆਉਂਦੀ ਹੈ।
ਕੈਮਰੇ ਦੇ ਸਾਹਮਣੇ ਭਾਵੁਕ ਹੋਈ Aishwarya Rai Bachan, ਜਾਣੋ ਕਿਉਂ!ਕੁਝ ਇਸ ਤਰ੍ਹਾਂ ਹੀ ਹੋਇਆ ਜਦੋਂ ਐਸ਼ਵਰਿਆ ਰਾਏ ਬੱਚਨ ਆਪਣੇ ਸਵ. ਪਾਪਾ ਕ੍ਰਿਸ਼ਣਰਾਜ ਰਾਏ ਦੀ ਯਾਦ ‘ਚ ੧੦੦ ਬੱਚਿਆਂ ਦੀ ਲਿਪ ਸਰਜਰੀ ਕਰਾਉਣ ਲਈ ਹਸਪਤਾਲ ਪਹੁੰਚੀ  ਅਤੇ ਉਸਨੇ ਇਹਨਾਂ ਬੱਚਿਆਂ ਦੀ ਹਰ ਬਣਦੀ ਵਿੱਤੀ ਸਹਾਇਤਾ ਵੀ ਕੀਤੀ।
ਕੈਮਰੇ ਦੇ ਸਾਹਮਣੇ ਭਾਵੁਕ ਹੋਈ Aishwarya Rai Bachan, ਜਾਣੋ ਕਿਉਂ!ਇਸ ਮੌਕੇ ਦੌਰਾਨ ਐਸ਼ਵਰਿਆ ਦੇ ਕੁਝ ਕੈਮਰਾਮੈਨ ਦਾ ਵਿਵਹਾਰ ਦੇਖ ਕੇ ਐਸ਼ਵਰਿਆ ਰਾਏ ਭਾਵੁਕ ਹੋ ਗਈ ਅਤੇ ਉਸਨੇ ਹਦਾਇਤ ਵੀ ਦਿੱਤੀ।

ਦਰਅਸਲ, ਐਸ਼ਵਰਿਆ ਅਤੇ ਉਹਨਾਂ ਦੀ ਮਾਤਾ ਨੇ ਨਾਲ ਧੀ ਆਰਾਧਿਆ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਸਨ ਅਤੇ ਬਹੁਤ ਰੌਲਾ ਪੈ ਰਿਹਾ ਸੀ।ਐਸ਼ਵਰਿਆ ਨੇ ਕਿਹਾ ਕਿ ਇਹ ਹਸਪਤਾਲ ਹੈ ਅਤੇ ਇੱਥੇ ਬੱਚੇ ਹਨ, ਮਾਹੌਲ ਦੇ ਮੱਜੇਨਜ਼ਰ ਬਹੁਤ ਜ਼ਿਆਦਾ ਰੌਲਾ ਠੀਕ ਨਹੀਂ। ਉਸਨੇ ਕਿਹਾ ਕਿ ਬੱਚਿਆਂ ਨੂੰ ਇਸ ਨਾਲ ਪਰੇਸ਼ਾਨੀ ਹੋ ਸਕਦੀ ਹੈ।
ਕੈਮਰੇ ਦੇ ਸਾਹਮਣੇ ਭਾਵੁਕ ਹੋਈ Aishwarya Rai Bachan, ਜਾਣੋ ਕਿਉਂ!ਉਸਨੇ ਕਿਹਾ ਕਿ ਇਹ ਕੋਈ ਮਨੋਰੰਜਨ ਨਾਲ ਸੰਬੰਧਤ ਪ੍ਰੋਗਰਾਮ ਨਹੀਂ ਹੈ ਸੋ ਥੋੜ੍ਹਾ ਸਹਿਯੋਗ ਕਰੋ।

ਜਦੋਂ ਐਸ਼ਵਰਿਆ ਦੇ ਇੰਨਾ ਕਹਿਣ ਦੇ ਬਾਵਜੂਦ ਵੀ ਕੈਮਰਾਮੈਨ ਨਾ ਮੰਨੇ, ਤਾਂ ਉਹਨਾਂ ਦੇ ਇਸ ਵਿਵਹਾਰ ਤੋਂ ਐਸ਼ਵਰਿਆ ਭਾਵੁਕ ਹੋ ਗਈ ਅਤੇ ਉਸਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ। ਇਸ ਤੋਂ ਬਾਅਦ ਉਹ ਚੁੱਪ ਕਰ ਕੇ ਉਥੋਂ ਚਲੀ ਗਈ।

—PTC News