ਕੋਹਲੀ ਨੇ ਜੜ੍ਹਿਆ ਸੈਂਕੜਾ ਤੇ ਇੰਗਲੈਂਡ ਦੀ ਇਸ ਖੂਬਸੂਰਤ ਕ੍ਰਿਕਟਰ ਨੇ ਕਿਹਾ ਕੁਝ ਅਜਿਹਾ ਕਿ.. !

By Joshi - February 09, 2018 9:02 am

ਕੋਹਲੀ ਨੇ ਜੜ੍ਹਿਆ ਸੈਂਕੜਾ ਤੇ ਇੰਗਲੈਂਡ ਦੀ ਇਸ ਖੂਬਸੂਰਤ ਕ੍ਰਿਕਟਰ ਨੇ ਕਿਹਾ ਕੁਝ ਅਜਿਹਾ ਕਿ.. !: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਸੈਂਕੜਿਆਂ ਦੀ ਸੂਚੀ 'ਚ ਇੱਕ ਨਵਾਂ ਸੈਂਕੜਾ ਦੱਖਣੀ ਅਫਰੀਕਾ ਖਿਲਾਫ ਕੇਪਟਾਊਨ 'ਚ ਖੇਡੇ ਗਏ ਤੀਜੇ ਮੈਚ 'ਚ ਸ਼ਾਮਿਲ ਕੀਤਾ।

ਕੋਹਲੀ ਦੇ ਇਸ ਸੈਂਕੜੇ ਦੀ ਬਦੌਲਤ ਭਾਰਤੀ ਟੀਮ ਦੀ ਜਿੱਤ 'ਚ ਅਹਿਮ ਯੋਗਦਾਨ ਰਿਹਾ। ਇਸ ਸੈਂਕੜੇ ਤੋਂ ਬਾਅਦ ਵਿਰਾਟ ਕੋਹਲੀ ਦੀ ਖੁਸ਼ੀ ਸਾਂਝ ਿਕਰਨ ਲਈ ਜੇਕਰ ਕੋਈ ਹੋਰ ਸ਼ਾਮਿਲ ਹੋਇਆ ਤਾਂ ਉਹ ਸੀ ਡੇਨੀਅਲ ਵੈਟ ਲਗ।

ਇੰਗਲੈਂਡ ਦੀ ਇਸ ਖੂਬਸੂਰਤ ਕ੍ਰਿਕਟਰ ਨੇ ਕੋਹਲੀ ਵੱਲੋਂ ਸੈਂਕੜਾ ਲਾਉਣ ਤੋਂ ਬਾਅਦ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ 'ਫਿਰ ਤੋਂ?' ਦੱਸ ਦੇਈਏ ਕਿ ਡੇਨੀਅਲ ਨੇ ਵਿਰਾਟ ਕੋਹਲੀ ਨੂੰ ਟਵਿੱਟਰ 'ਤੇ ਵਿਆਹ ਲਈ ਪ੍ਰਸਤਾਵ ਵੀ ਦਿੱਤਾ ਕੀਤਾ ਸੀ।

ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਸੀ 'ਕੋਹਲੀ ਮੇਰੇ ਨਾਲ ਵਿਆਹ ਕਰ ਲਵੋ।'

—PTC News

adv-img
adv-img