ਮੁੱਖ ਖਬਰਾਂ

ਕੰਡਾਘਾਟ: ਇਲਾਕੇ 'ਚ ਮਿਲੀ ਨਗਨ ਅਵਸਥਾ 'ਚ ਲਾਸ਼, ਦਹਿਸ਼ਤ ਦਾ ਮਾਹੌਲ

By Joshi -- March 26, 2018 8:03 pm -- Updated:Feb 15, 2021

ਕੰਡਾਘਾਟ: ਇਲਾਕੇ 'ਚ ਮਿਲੀ ਨਗਨ ਅਵਸਥਾ 'ਚ ਲਾਸ਼, ਦਹਿਸ਼ਤ ਦਾ ਮਾਹੌਲ

ਕੰਡਾਘਾਟ 'ਚ ਕਵਾਰਗ ਪੰਚਾਇਤ 'ਚ ਅੱਜ ਇੱਕ ਵਿਅਕਤੀ ਦੀ ਨਗਨ ਹਾਲਤ 'ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਦੀ ਲਾਸ਼ ਬਰਸਾਤੀ ਨਾਲੇ 'ਚ ਨਗਨ ਅਵਸਥਾ 'ਚ ਮਿਲੀ ਹੈ।

ਕੰਡਾਘਾਟ ਪੁਲਿਸ ਨੂੰ ਸੂਚਨਾ ਮਿਲਦੇ ਹੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਲਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਫਿਲਹਾਲ, ਲਾਸ਼ ਦਾ ਸੋਲਨ ਦੇ ਖੇਤਰੀ ਹਸਪਤਾਲ 'ਚ ਪੋਸਟਮਾਰਟਮ ਕਰਵਾ ਰਹੀ ਹੈ। ਅਜੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਪਾਈ ਹੈ।

ਮਾਮਲੇ ਦੀ ਪੁਸ਼ਟੀ ਕਰਦੇ ਹੋਏ ਐਸ.ਐਸ.ਪੀ ਸ਼ਿਵ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਜੇ ਤੱਕ ਮ੍ਰਿਤਕ ਦੇ ਸਰੀਰ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ।

—PTC News