ਕੱਪੜਾ ਫੈਕਟਰੀ ਦੀ ਮਸ਼ੀਨ 'ਚ ਫਸਿਆ ਵਿਅਕਤੀ, ਹੋਈ ਮੌਤ 

By Joshi - February 13, 2018 4:02 pm

ਕੱਪੜਾ ਫੈਕਟਰੀ ਦੀ ਮਸ਼ੀਨ 'ਚ ਫਸਿਆ ਵਿਅਕਤੀ, ਹੋਈ ਮੌਤ : ਮੌਤ ਕਦੋਂ ਕਿੱਥੇ ਆ ਜਾਵੇ ਪਤਾ ਨਹੀਂ ਲੱਗਦਾ ਅਤੇ ਅਜਿਹਾ ਹੀ ਕੁਝ ਵਾਪਰਿਆ ਹੈ, ਅੰਮ੍ਰਿਤਸਰ ਕੱਪੜਾ ਫੈਕਟਰੀ 'ਚ ਕੰਮ ਕਰਦੇ ਇੱਕ ਕਰਮਚਾਰੀ ਨਾਲ, ਜਿਸਦੀ ਫੈਕਟਰੀ ਮਸ਼ੀਨ 'ਚ ਆਉਣ ਨਾਲ ਮੌਤ ਹੋ ਗਈ।

ਇਸ ਮਾਮਲੇ ਜਾਣ ਸਬੰਧੀ ਪੁਲਸ ਨੇ ਫੈਕਟਰੀ ਮਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ, ਸ਼ੁਭਦੀਪ, ਜਿਸਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਅੰਮ੍ਰਿਤਸਰ ਫੋਕਲ ਪੁਆਇੰਟ ਸਥਿਤ ਗੁਰਦੀਪ ਐਂਡ ਸੰਨਜ਼ ਨਾਮੀ ਕੱਪੜਾ ਪ੍ਰੋਸੈਸਿੰਗ ਫੈਕਟਰੀ ਵਿਚ ਕੰਮ ਕਰਦਾ ਸੀ।

ਬੀਤੀ ਰਾਤ, ਜਦੋਂ ਫੈਕਟਰੀ ਦੀ ਮਸ਼ੀਨ 'ਚ ਅਚਾਨਕ ਕੱਪੜਾ ਫਸ ਗਿਆ ਤਾਂ ਸ਼ੁਭਦੀਪ ਨੇ ਕੱਪੜਾ ਛੁਡਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਆਪ ਵੀ ਨਾਲ ਖਿੱਚਦਾ ਚਲਾ ਗਿਆ ਅਤੇ ਮਸ਼ੀਨ ਦੀ ਲਪੇਟ ਵਿਚ ਆ ਗਿਆ।

ਉਸਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਉਕਤ ਮਾਮਲੇ 'ਚ ਥਾਣਾ ਮੋਹਕਮਪੁਰਾ ਦੀ ਪੁਲਸ ਵੱਲੋਂ ਫੈਕਟਰੀ ਮਾਲਕ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

—PTC News

adv-img
adv-img