ਗੁਰਮੀਤ ਰਾਮ ਰਹੀਮ ਸਿੰਘ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਹਰਿਆਣਾ ਪੁਲਿਸ ਦੀ ਲਾੱਕ ਆੱਪ ਚ,2 ਸਤੰਬਰ ਤੋਂ ਉਹ ਬਠਿੰਡਾ ਜ਼ਿਲ੍ਹੇ ਵਿਚ ਸੀ

ਗੁਰਮੀਤ ਰਾਮ ਰਹੀਮ ਸਿੰਘ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਹਰਿਆਣਾ ਪੁਲਿਸ ਦੀ ਲਾੱਕ ਆੱਪ ਚ

ਹਨੀਪ੍ਰੀਤ ਇੰਸਾਂ ਹਰਿਆਣਾ ਪੁਲਿਸ ਦੀ ਲਾੱਕ ਆੱਪ ਚhttps://www.facebook.com/ptcnewscrimebeat/videos/1239945816110487/https://youtu.be/w267b7QKmPk

Posted by PTC News Crime Beat on Tuesday, October 3, 2017

25 ਅਗਸਤ ਨੂੰ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਹਰਿਆਣਾ ਪੁਲੀਸ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਨੂੰ ਗਿਰਫ਼ਤਾਰ ਕਰ ਹੀ ਲਿਆ। . ਇਕ ਮਹੀਨੇ ਤੋਂ ਵੱਧ ਸਮੇਂ ਤੋਂ ਵੱਡੇ ਪੱਧਰ ਉਤੇ ਮੁਹਿੰਮ ਚਲਾਉਣ ਦੇ ਬਾਵਜੂਦ ਹਨੀਪ੍ਰੀਤ ਨੂੰ ਗ੍ਰਿਫ਼ਤਾਰ ਨਾ ਕਰ ਸਕਣ ਕਾਰਨ ਹਰਿਆਣਾ ਪੁਲੀਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਡੇਰਾ ਮੁਖੀ ਨੂੰ ਬਲਾਤਕਾਰ ਦੇ ਕੇਸ ਵਿੱਚ ਦੋਸ਼ੀ ਠਹਿਰਾਉਣ ਤੋਂ ਬਾਅਦ ਭੜਕੀ ਹਿੰਸਾ ਦੇ ਮਾਮਲੇ ਵਿੱਚ ਹਰਿਆਣਾ ਪੁਲੀਸ ਨੂੰ ਗੁਰਮੀਤ ਰਾਮ ਰਹੀਮ ਸਿੰਘ ਦੀ ਗੋਦ ਲਈ ਧੀ ਹਨੀਪ੍ਰੀਤ ਇੰਸਾਂ ਦੇ ਸਮੇਤ 43 ਵਿਅਕਤੀਆਂ ਦੀ ਸੂਚੀ ਵਿੱਚ ਹਨੀਪ੍ਰੀਤ ਸਿਖ਼ਰ ਉਤੇ ਸੀ। ਪੀ ਟੀ ਨਿਊਜ ਨਾਲ ਗੱਲ ਕਰਦੇ ਹੋਏ ਪੁਲੀਸ ਕਮਿਸ਼ਨਰ ਏ.ਐਸ. ਚਾਵਲਾ ਨੇ ਕਿਹਾ ਕਿ ‘‘ਹਨੀਪ੍ਰੀਤ ਨੂੰ ਪੰਜਾਬ ਵਿੱਚ ਜ਼ੀਰਕਪੁਰ-ਪਟਿਆਲਾ ਸੜਕ ਤੋਂ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਹਿਰਾਸਤ ਵਿੱਚ ਲਿਆ। ਉਸ ਤੋਂ ਹਿੰਸਾ ਦੀਆਂ ਘਟਨਾਵਾਂ ਬਾਰੇ ਪੁੱਛ-ਪੜਤਾਲ ਕੀਤੀ ਜਾਵੇਗੀ।’’ਹਨੀਪ੍ਰੀਤ ਨੂੰ ਅੱਜ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲੀਸ ਉਸ ਦਾ ਰਿਮਾਂਡ ਮੰਗੇਗੀ।

ਪੁੱਛ-ਗਿੱਛ ਵਿਚ ਹਨੀਪ੍ਰੀਤ ਜ਼ਿਆਦਾ ਨਹੀਂ ਬੋਲ ਰਹੀ ਹੈ, ਪਰ ਇੰਟੈਰੋਗੇਸ਼ਨ ਚਲਦੀ ਰਹੇਗੀ। ਉਨ੍ਹਾਂ ਦੱਸਿਆ ਕਿ ਜੋ ਮਹਿਲਾ ਉਸਦੇ ਨਾਲ ਗ੍ਰਿਫ਼ਤਾਰ ਕੀਤੀ ਗਈ ਹੈ, ਉਸ ਤੋਂ ਪੁੱਛ-ਗਿੱਛ ਵਿਚ ਉਸ ਨੇ ਦੱਸਿਆ ਕਿ ਹਨੀਪ੍ਰੀਤ ਪਿਛਲੇ ਕਈ ਦਿਨਾਂ ਤੋਂ ਉਸ ਦੇ ਨਾਲ ਸੀ। ਉਸ ਨੇ ਦੱਸਿਆ ਕਿ 2 ਸਤੰਬਰ ਨੂੰ ਉਹ ਗੁਰੂਸਰ ਮੇਢੀਆਂ ਤੋਂ ਗਈ ਸੀ, ਜਿੱਥੇ ਪੁਲਿਸ ਨੇ ਰੇਡ ਮਾਰੀ ਸੀ। 2 ਸਤੰਬਰ ਤੋਂ ਬਾਅਦ ਤੋਂ ਹੀ ਉਹ ਬਠਿੰਡਾ ਜ਼ਿਲ੍ਹੇ ਵਿਚ ਸੀ।

ਕਮਿਸ਼ਨਰ ਨੇ ਕਿਹਾ ਕਿ ਪੁੱਛ-ਗਿੱਛ ਵਿਚ ਜੋ ਥਾਂ ਉਸ ਨੇ ਜਾਂਚ ਵਿਚ ਦੱਸੇ ਹਨ, ਉੱਥੇ ਜਾ ਕੇ ਹੀ ਜਾਂਚ ਹੋ ਪਵੇਗੀ ਜਿਸ ਦੇ ਲਈ ਸਮਾਂ ਲੱਗੇਗਾ। ਹਨੀਪ੍ਰੀਤ ਨਾਲ ਫੜੀ ਗਈ ਮਹਿਲਾ ਦਾ ਨਾਮ ਸੁਖਦੀਪ ਹੈ, ਜੋ ਕਿ ਡੇਰਾ ਪ੍ਰੇਮੀ ਹੈ ਅਤੇ ਉਸ ਦਾ ਪਰਿਵਾਰ ਡੇਰੇ ਵਿਚ ਹੀ ਰਹਿੰਦਾ ਹੈ। ਸੁਖਦੀਪ ਦੀ ਜ਼ਮੀਨ ਅਤੇ ਘਰ ਬਠਿੰਡਾ ਵਿਚ ਹੈ, ਜਿੱਥੇ ਉਸ ਨੇ ਹਨੀਪ੍ਰੀਤ ਨੂੰ ਰੱਖਿਆ ਸੀ।