ਮੁੱਖ ਖਬਰਾਂ

ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਚ ਚੋਰੀ ਦਾ ਸਨਸਨੀਖੇਜ ਮਾਮਲਾ ਆਇਆ ਸਾਹਮਣੇ (ਤਸਵੀਰਾਂ)

By Joshi -- February 04, 2018 10:48 am -- Updated:February 04, 2018 12:49 pm

ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਚ ਚੋਰੀ ਦਾ ਸਨਸਨੀਖੇਜ ਮਾਮਲਾ ਆਇਆ ਸਾਹਮਣੇ (ਤਸਵੀਰਾਂ): ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਚ ਚੋਰੀ ਦਾ ਇਕ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸੀ ਸੀ ਟੀ ਵੀ ਫੁਟੇਜ ਵੀ ਹੈਰਾਨ ਕਰ ਦੇਣ ਵਾਲੀ ਹੈ।
ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਚ ਚੋਰੀ ਦਾ ਸਨਸਨੀਖੇਜ ਮਾਮਲਾ ਆਇਆ ਸਾਹਮਣੇ (ਤਸਵੀਰਾਂ)ਦਰਅਸਲ, ਅੰਮ੍ਰਿਤਸਰ ਦੀ ਜਾਮੁਣ ਵਾਲੀ ਰੋਡ ਤੇ ਗਲੀ ਨੰਬਰ 10 ਦੀ ਕੋਠੀ ਨੰਬਰ ਇੱਕ ਦਾ ਰਾਤ ਵੇਲੇ ਜਿਸ ਦੇ ਗੇਟ ਉਤੋਂ ਲੰਘ ਕੇ ਕੋਠੀ ਦੀ ਚਾਰਦੀਵਾਰੀ ਵਿਚ ਇਕ ਮਹਿਲਾ ਚੋਰ ਦਾਖਿਲ ਹੋਈ ਅਤੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ਦੀਆਂ ਤਾਰਾਂ ਕੱਟ ਦਿਤੀਆਂ। ਉਸ ਤੋਂ ਬਾਅਦ ਘਰ ਦੀ ਛੱਤ ਤੋਂ ਘਰ ਦੇ ਵਿਚ ਦਾਖਿਲ ਹੋਈ ਫੇਰ ਬੜੇ ਅਰਾਮ ਨਾਲ ਘਰ ਦੇ ਅੰਦਰ ਘੁੰਮਦੀ ਰਹੀ।
ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਚ ਚੋਰੀ ਦਾ ਸਨਸਨੀਖੇਜ ਮਾਮਲਾ ਆਇਆ ਸਾਹਮਣੇ (ਤਸਵੀਰਾਂ)ਜਦੋਂ ਇਹ ਤੇਜ ਤਰਾਰ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੀ ਸੀ ਤਾਂ ਘਰ ਦਾ ਮਾਲਿਕ ਜਾਗ ਗਿਆ ਤੇ ਉਸ ਨੇ ਇਸਨੂੰ ਪਕੜਨ ਦੀ ਕੋਸ਼ਿਸ਼ ਕੀਤੀ ਪਰ ਇਸ ਮਹਿਲਾ ਚੋਰ ਨੇ ਘਰ ਦੇ ਮਾਲਿਕ ਡਾਕਟਰ ਕੁਨਾਲ ਮਹਾਜਨ ਤੇ ਤੇਜ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਬੁਰੀ ਤਰਾਂ ਜਖਮੀ ਕਰ ਦਿੱਤਾ। ਇਸ ਦੇ ਬਾਵਜੂਦ ਫਿਰ ਵੀ ਉਸ ਨੇ ਹਿੰਮਤ ਕਰਦਿਆਂ ਚੋਰ ਨੂੰ ਫੜ ਲਿਆ।
ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਚ ਚੋਰੀ ਦਾ ਸਨਸਨੀਖੇਜ ਮਾਮਲਾ ਆਇਆ ਸਾਹਮਣੇ (ਤਸਵੀਰਾਂ)ਘਰ ਵਾਲਿਆਂ ਅਤੇ ਗਵਾਂਢੀਆਂ ਦੇ ਮਦਦ ਨਾਲ ਉਸ ਨੂੰ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ ਦਰਅਸਲ ਇਹ ਔਰਤ ਇਸ ਘਰ ਦੀ ਪੁਰਾਣੀ ਨੌਕਰਾਣੀ ਨਿਕਲੀ ਜੋ ਕਿ ਪਹਿਲਾਂ ਵੀ ਇਸ ਘਰ ਵਿਚ ਚੋਰੀ ਕਰ ਚੁੱਕੀ ਹੈ।

ਫੜ੍ਹੇ ਜਾਣ ਤੇ ਦੋਸ਼ੀ ਨੂੰ ਪਹਿਲਾਂ ਵੀ ਪੁਲਿਸ ਹਵਾਲੇ ਕੀਤੀ ਗਈ ਸੀ, ਜਿਸ ਦਾ ਮਾਮਲਾ ਅਜੇ ਵੀ ਅਦਾਲਤ ਵਿਚ ਚਲ ਰਿਹਾ ਹੈ। ਪਰ ਇਕ ਵਾਰ ਫਿਰ ਇਸ ਨੇ ਇਸੇ ਘਰ ਵਿਚ  ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਜੀਨ ਟੀ ਸ਼ਰਟ ਪਾ ਕੇ ਚੋਰੀ ਕਰਨ ਆਈ ਇਸ ਮਹਿਲਾ ਚੋਰ ਨੇ ਇਸ ਘਰ ਵਿਚ ਕੰਮ ਕਰਨ ਦੌਰਾਨ ਘਰ ਦੀਆਂ ਸਾਰੀਆਂ ਡੁਪਲੀਕੇਟ ਚਾਬੀਆਂ ਵੀ ਬਣਾ ਲਈਆਂ ਅਤੇ ਦੂਜੀ ਵਾਰ ਇਸ ਘਟਨਾ ਨੂੰ ਅੰਜਾਮ ਦਿੱਤਾ।
ਗੁਰੂ ਕੀ ਨਗਰੀ, ਅੰਮ੍ਰਿਤਸਰ ਵਿਚ ਚੋਰੀ ਦਾ ਸਨਸਨੀਖੇਜ ਮਾਮਲਾ ਆਇਆ ਸਾਹਮਣੇ (ਤਸਵੀਰਾਂ)ਇਹ ਸਾਰੀ ਘਟਨਾ ਘਰ ਅੰਦਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਦਾਖਿਲ ਹੋ ਗਈ।

ਘਰ ਦੇ ਮਾਲਿਕ ਡਾਕਟਰ ਕੁਨਾਲ ਮਹਾਜਨ ਵਲੋਂ ਇਨਸਾਫ ਦੀ ਮੰਗ ਕਰਦਿਆਂ ਇਸ ਮਹਿਲਾ ਚੋਰ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।  ਹੁਣ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

—PTC News

  • Share