ਗੁਰੂ ਦੀ ਰਜ਼ਾ ‘ਚ ਰਹਿਣ ਵਾਲੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ

ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ
ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ

ਗੁਰੂ ਦੀ ਰਜ਼ਾ ‘ਚ ਰਹਿਣ ਵਾਲੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ

ਫੇਰਿ ਵਸਾਇਆ ਫੇਰਆਣਿ ਸਤਿਗੁਰਿ ਖਾਡੂਰ
ਜਪੁ ਤਪੁ ਸੰਜਮੁ ਨਾਲਿ ਤੁਧੁ ਹੁਰ ਮੁਚੁ ਗਰੂਰੁ

ਸਿੱਖਾਂ ਦੇ ਦੂਸਰੇ ਗੁਰੂ, ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ, ਦਾ ਪਹਿਲਾਂ ਨਾਂ ਭਾਈ ਲਹਿਣਾ ਜੀ ਸੀ। ਆਪ ਜੀ ਦਾ ਜਨਮ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ ਵਿਖੇ ਮਾਤਾ ਦਇਆ ਕੌਰ ਜੀ ਦੇ ਕੁੱਖੋਂ ਭਾਈ ਫੇਰੂਮਲ ਜੀ ਦੇ ਘਰ ਹੋਇਆ। ਉਸ ਵਕਤ, ਭਾਈ ਲਹਿਣਾ ਜੀ ਕਾਫੀ ਛੋਟੀ ਉਮਰ ਦੇ ਸੀ, ਜਦੋਂ ਬਾਬਰ ਦੇ ਹਮਲੇ ਕਾਰਨ ਮੱਤੇ ਦੀ ਸਰਾਂ ਪਿੰਡ ਉੱਜੜ ਗਿਆ।

ਇਸ ਤੋਂ ਬਾਅਦ ਭਾਈ ਲਹਿਣਾ ਜੀ ਦੇ ਪਿਤਾ ਫੇਰੂਮੱਲ ਜੀ ਪਰਿਵਾਰ ਸਮੇਤ ਪਿੰਡ ਖਡੂਰ ਆ ਗਏ, ਜਿੱਥੇ ਉਨ੍ਹਾਂ ਇਕ ਹੱਟੀ ਦਾ ਕੰਮ ਸੰਭਾਲਿਆ। ਭਾਈ ਲਹਿਣਾ ਜੀ ਵੈਸ਼ਨੋ ਦੇਵੀ ਮਾਤਾ ਦੇ ਭਗਤ ਸਨ। ਹਰ ਸਾਲ ਭਾਈ ਲਹਿਣਾ ਜੀ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ।

ਇੱਕ ਵਾਰ ਦੀ ਗੱਲ ਹੈ ਕਿ ਖਡੂਰ ਪਿੰਡ ‘ਚ ਜੋਧਾ ਨਾਂ ਦਾ ਇੱਕ ਵਿਅਕਤੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜੱਪਦਾ ਸੀ, ਭਾਈ ਲਹਿਣਾ ਜੀ ਨੇ ਭਾਈ ਜੋਧਾ ਜੀ ਮੁੱਖੋਂ ਬਾਣੀ ਸੁਣ ਲਈ ਤਾਂ ਭਾਈ ਲਹਿਣਾ ਜੀ ਦੇ ਮਨ ਨੂੰ ਲੱਗ ਗਈ।

ਫਿਰ, ਭਾਈ ਲਹਿਣਾ ਜੀ ਨੇ ਭਾਈ ਜੋਧਾ ਨੂੰ ਪੁੱਛਿਆ ਕਿ ਉਹਨਾਂ ਨੇ ਇਹ ਬਾਣੀ ਕਿਥੋਂ ਸਿੱਖੀ ਤਾਂ ਜਵਾਬ ‘ਚ ਭਾਈ ਜੋਧਾ ਜੀ ਨੇ ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ, ਜਿਸ ਤੋਂ ਬਾਅਦ ਭਾਈ ਲਹਿਣਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦਾ ਮਨ ਬਣਾਇਆ।

ਭਾਈ ਲਹਿਣਾ ਜੀ ਨੂੰ ਭਾਈ ਜੋਧਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਹੋਣ ਬਾਰੇ ਦੱਸਿਆ ਸੀ ਅਤੇ ਭਾਈ ਲਹਿਣਾ ਜੀ ਗੁਰੂ ਸਾਹਿਬ ਨੂੰ ਮਿਲਣ ਦੀ ਪੱਕੀ ਗੱਲ ਧਾਰ ਲਈ।

ਭਾਈ ਲਹਿਣਾ ਜੀ ਉਸ ਵਕਤ ਘੋੜੇ ਤੇ ਸਵਾਰ ਸਨ ਅਤੇ ਉਹਨਾਂ ਨੂੰ ਰਸਤੇ ਵਿੱਚ ਇੱਕ ਬਜ਼ੁਰਗ ਵਿਅਕਤੀ ਮਿਲਿਆ ਤਾਂ ਭਾਈ ਲਹਿਣਾ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਪੁੱਛਿਆ ਤਾਂ ਉਸ ਬਜ਼ੁਰਗ ਵਿਅਕਤੀ ਨੇ ਕਿਹਾ ਚਲੋ ਮੈਂ ਤਹਾਨੂੰ ਨਾਲ ਲੈ ਚਲਦਾ ਹਾਂ।

ਉਹ ਬਜ਼ੁਰਗ ਵਿਅਕਤੀ ਹੋਰ ਕੋਈ ਨਹੀਂ ਸੀ ਸਗੋਂ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਸਨ, ਜਿੰਨਾਂ ਦਾ ਪਤਾ ਭਾਈ ਲਹਿਣਾ ਜੀ ਪੁੱਛ ਰਹੇ ਸਨ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੇ ਘੋੜੇ ਦੀ ਲਗਾਮ ਫੜ ਲਈ ਅਤੇ ਚਲਦੇ ਗਏ। ਤੇ ਭਾਈ ਲਹਿਣਾ ਜੀ ਘੋੜੇ ਤੇ ਸਵਾਰ ਰਹੇ।

ਇਸ ਬਾਬਤ ਸ੍ਰੀ ਗੁਰੂ ਗੰ੍ਰਥ ਸਾਹਿਬ ‘ਚ ਲਿਖਿਆ ਹੈ:-

ਚਰਣ ਸਰਨਿ ਗੁਰ ਏਕ ਪੈਡਾ ਜਾਇ ਚਲ ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ

ਜਿਸਦਾ ਭਾਵ ਹੈ ਕਿ ਜਦੋਂ ਸੱਚੇ ਗੁਰੂ ਵਲ ਕਦਮ ਵਧਾਈਏ ਤਾਂ ਗੁਰੂ ਆਪ ਚਲਕੇ ਲੈਣ ਲਈ ਆਉਂਦੇ ਹਨ।

ਜਦੋਂ ਭਾਈ ਲਹਿਣਾ ਜੀ ਅੰਦਰ ਗਏ ਤਾਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਪੰਗਤ ‘ਚ ਬੈਠੀਆਂ ਹੋਈਆਂ ਸਨ ਅਤੇ ਉਥੇ ਗੁਰੂ ਸਾਹਿਬ ਵੱਲ ਦੇਖਿ ਕੇ ਭਾਈ ਲਹਿਣਾ ਜੀ ਹੈਰਾਨ ਹੋ ਗਏ। ਉਹ ਸੋਚਣ ਲੱਗੇ ਕਿ ਜਿਹੜੇ ਗੁਰੂ ਨੂੰ ਮੈਂ ਮਿਲਣ ਲਈ ਆਇਆਂ ਹਾਂ ਇਹ ਤਾਂ ਉਹੀ ਹਨ।
ਭਾਈ ਲਹਿਣਾ ਜੀ ਨੇ ਗੁਰੂ ਜੀ ਅੱਗੇ ਮੱਥਾ ਟੇਕ ਦਿੱਤਾ ਤੇ ਮੁਆਫੀ ਮੰਗੀ  ਅਤੇ ਗੁਰੂ ਜੀ ਨੇ ਭਾਈ ਜੀ ਤੋਂ ਉਹਨਾਂ ਦਾ ਨਾਮ ਪੁੱਛਿਆ।
ਭਾਈ ਲਹਿਣਾ ਜੀ ਨੇ ਕਿਹਾ ‘ਲਹਿਣਾ’…..ਗੁਰੂ ਸਾਹਿਬ ਨੇ ਭਾਈ ਲਹਿਣਾ ਦਾ ਨਾਮ ਸੁਣ ਕੇ ਕਿਹਾ ਤੁਸੀਂ ਲਹਿਣਾ ਤੇ ਅਸੀਂ ਦੇਣਾ।

ਭਾਈ ਲਹਿਣਾ ਜੀ ਨੇ ੧੫੩੨ ਤੋਂ ੧੫੩੯ ਤੱਕ ਗੁਰੂ ਨਾਨਕ ਦੇਵ ਜੀ ਦੇ ਸ਼ਰਣ ‘ਚ ਰਹਿ ਕੇ ਲੋਕ ਭਲਾਈ ਦੇ ਕੰਮ ਕੀਤੇ ਤੇ ਲੋਕਾਂ ਨੂੰ ਉਸ ਪ੍ਰਮਾਤਮਾ ਨਾਲ ਜੁੜ ਕੇ ਉਸ ਪ੍ਰਮਾਤਮਾ ਦੇ ਹੁਕਮ ‘ਚ ਰਹਿਣ ਦੀ ਪ੍ਰਰਨਾ ਦਿੱਤੀ। ਭਾਈ ਲਹਿਣਾ ਜੀ ਦੇ ਜਦੋਂ ਜੀਵਨ ਦੇ ਪੰਨਿਆ ਨੂੰ ਫਰੋਲੀਏ ਤਾਂ ਉਹਨਾਂ ਦੇ ਜੀਵਨ ਤੋਂ ਹੁਕਮ ਮੰਨਣ ਦੀ ਸਿੱਖਿਆ ਮਿਲਦੀ ਹੈ।

ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪੀ ਸੀ ਅਤੇ ਕਿਹਾ ਸੀ ਕਿ ਤੁਹਾਡਾ ਗੁਰੂ ਦੀ ਰਜ਼ਾ ‘ਚ ਰਹਿਣਾ ਅਤੇ ਹੁਕਮ ਮੰਨਣਾ ਦੁਨੀਆਂ ਯਾਦ ਰੱਖੇਗੀ ਅਤੇ ਅੱਜ ਤੋਂ ਤੁਸੀਂ ਗੁਰਗੱਦੀ ਤੇ ਬੈਠੋਗੇ ਤੇ ਅਸੀਂ ਤੁਹਾਡੀ ਸੇਵਾ ਵਿੱਚ।

ਸ੍ਰੀ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ (੩੫ ਅੱਖਰੀ ) ਉਚਾਰੀ ਤੇ ਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਲੰਗਰ ਪ੍ਰਥਾ ਨੂੰ ਅੱਗੇ ਤੋਰਿਆ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ੬੩ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹਨ।

ਆਸਾ ਦੀ ਵਾਰ ਦੇ ਪਾਠ ‘ਚ ਗੁਰੂ ਸਾਹਿਬ ਦੇ ੩੩ ਸਲੋਕ ਦਰਜ ਹਨ
ਗੁਰੂ ਅੰਗਦ ਦੇਵ ਜੀ ੧੫੫੨ ਈ ਦੇ ਵਿੱਚ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤਿ ਸਮਾਂ ਗਏ।

ਸੇਵਾ, ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਗੁਰੂ ਅੰਗਦ ਦੇਵ ਜੀ ਜਿੰਨਾ ਨੇ ਪ੍ਰਮਾਤਮਾ ਦੇ ਹੁਕਮ ਤੇ ਰਜ਼ਾ ‘ਚ ਰਹਿਣ ਦਾ ਸੰਦੇਸ਼ ਦਿੱਤਾ ਉਹਨਾਂ ਦੀ ਯਾਦ ਵਿੱਚ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਖਡੂਰ ਸਾਹਿਬ ਸੁਸ਼ੋਭਿਤ ਹੈ।

—PTC News